Arvind Kejriwal Arrest News: ਆਮ ਆਦਮੀ ਪਾਰਟੀ ਦਾ ਦਾਅਵਾ; ਅੱਜ ਹੋ ਸਕਦੀ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ!
Published : Jan 4, 2024, 9:44 am IST
Updated : Jan 4, 2024, 9:44 am IST
SHARE ARTICLE
Arvind Kejriwal arrest news Aap leaders suspect he'll be arrested
Arvind Kejriwal arrest news Aap leaders suspect he'll be arrested

ਮੰਤਰੀ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੇ ਬੁਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਅਪਣੀ ਪੋਸਟ ਜ਼ਰੀਏ ਖਦਸ਼ਾ ਜ਼ਾਹਰ ਕੀਤਾ ਹੈ।

Arvind Kejriwal Arrest News: ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ (4 ਜਨਵਰੀ ਨੂੰ) ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੇ ਬੁਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਅਪਣੀ ਪੋਸਟ ਜ਼ਰੀਏ ਖਦਸ਼ਾ ਜ਼ਾਹਰ ਕੀਤਾ ਹੈ।

ਆਤਿਸ਼ੀ ਨੇ ਅਪਣੀ ਪੋਸਟ 'ਚ ਲਿਖਿਆ- ਖ਼ਬਰਾਂ ਆ ਰਹੀਆਂ ਹਨ ਕਿ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਈਡੀ ਦੀ ਛਾਪੇਮਾਰੀ ਹੋਵੇਗੀ ਗ੍ਰਿਫਤਾਰੀ ਦੀ ਵੀ ਸੰਭਾਵਨਾ ਹੈ। ਸੌਰਭ ਭਾਰਦਵਾਜ ਨੇ ਲਿਖਿਆ- ਈਡੀ ਸਵੇਰੇ ਮੁੱਖ ਮੰਤਰੀ ਕੇਜਰੀਵਾਲ ਨੂੰ ਉਨ੍ਹਾਂ ਦੇ ਘਰ ਗ੍ਰਿਫ਼ਤਾਰ ਕਰਨ ਜਾ ਰਹੀ ਹੈ।

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ ਜਤਾਇਆ ਖਦਸ਼ਾ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਲਿਖਿਆ,“ਅਜਿਹਾ ਲੱਗ ਰਿਹਾ ਹੈ ਕਿ ਸੱਭ ਕੁੱਝ ਤਿਆਰ ਹੈ। ਸੂਤਰਾਂ ਤੋਂ ਮਿਲੀ ਖ਼ਬਰ ਮੁਤਾਬਕ ਈਡੀ ਸਾਡੇ ਆਗੂ ਅਰਵਿੰਦ ਕੇਜਰੀਵਾਲ ਨੂੰ ਕਦੀ ਵੀ ਗ੍ਰਿਫ਼ਤਾਰ ਕਰ ਸਕਦੀ ਹੈ। ਉਹ ਅਰਵਿੰਦ ਕੇਜਰੀਵਾਲ ਹਨ। ਤੁਸੀਂ ਉਨ੍ਹਾਂ ਨੂੰ ਪਿੰਜਰੇ ਵਿਚ ਕੈਦ ਨਹੀਂ ਕਰ ਸਕਦੇ, ਉਹ ਹੋਰ ਵੱਡੇ ਹੋ ਕੇ ਆਉਣਗੇ”।

ਘਰ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ

ਖ਼ਬਰਾਂ ਮੁਤਾਬਕ ਇਸ ਤੋਂ ਪਹਿਲਾਂ ਪੁਲਿਸ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਘਰ ਨੂੰ ਜਾਣ ਵਾਲੇ ਦੋਵੇਂ ਰਸਤੇ ਬੰਦ ਕਰ ਦਿਤੇ ਹਨ। ਮੁੱਖ ਮੰਤਰੀ ਨਿਵਾਸ ਦੇ ਸਟਾਫ਼ ਨੂੰ ਵੀ ਉਥੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਰਿਹਾਇਸ਼ ਦੇ ਚਾਰੇ ਪਾਸਿਉਂ ਘੇਰਾਬੰਦੀ ਕੀਤੀ ਗਈ ਹੈ।

ਭਾਜਪਾ ਦਾ ਬਿਆਨ

ਇਸ ਵਿਚਾਲੇ ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਰੌਲਾ ਪਾ ਰਹੇ ਹਨ ਕਿ ਈਡੀ ਦਿੱਲੀ ਦੇ ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ, ਕੀ ਈਡੀ ਉਨ੍ਹਾਂ ਨੂੰ ਦੱਸ ਕੇ ਆਏਗੀ? ਭਾਜਪਾ ਆਗੂ ਨੇ ਕਿਹਾ ਕਿ ਜੇਕਰ ਕੋਈ ਘਪਲਾ ਨਹੀਂ ਹੋਇਆ ਤਾਂ ਡਰਨ ਦੀ ਲੋੜ ਨਹੀਂ ਹੈ। ਆਮ ਆਦਮੀ ਪਾਰਟੀ ਇਸ ਨੂੰ ਵੀ ਇਵੈਂਟ ਬਣਾਉਣਾ ਚਾਹੁੰਦੀ ਹੈ।


ਜ਼ਿਕਰਯੋਗ ਹੈ ਕਿ ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਈਡੀ ਨੇ ਕੇਜਰੀਵਾਲ ਨੂੰ ਤੀਜੀ ਵਾਰ ਸੰਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਸੀ। ਹਾਲਾਂਕਿ ਕੇਜਰੀਵਾਲ ਪੇਸ਼ ਨਹੀਂ ਹੋਏ। ਇਸ ਤੋਂ ਪਹਿਲਾਂ ਈਡੀ ਨੇ ਉਨ੍ਹਾਂ ਨੂੰ 2 ਨਵੰਬਰ ਅਤੇ 21 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ। ਅਰਵਿੰਦਕੇਜਰੀਵਾਲ ਨੇ ਇਨ੍ਹਾਂ ਦੋਵਾਂ ਸੰਮਨਾਂ ਨੂੰ ਗੈਰ-ਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿਤਾ ਸੀ।

(For more Punjabi news apart from Arvind Kejriwal arrest news Aap leaders suspect he'll be arrested, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement