
ਦਿੱਲੀ ਐਨਸੀਆਰ ਵਿੱਚ ਸੰਘਣੀ ਧੁੰਦ ਹੈ, ਜਿਸ ਕਾਰਨ ਵਿਜ਼ੀਬਿਲਟੀ 50 ਤੋਂ ਘੱਟ ਹੈ।
ਉੱਤਰੀ ਭਾਰਤ 'ਚ ਧੁੰਦ ਦਾ ਕਹਿਰ ਸ਼ਨੀਵਾਰ ਨੂੰ ਵੀ ਜਾਰੀ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈਜੀਆਈਏ) 'ਤੇ ਸ਼ੁੱਕਰਵਾਰ ਨੂੰ ਸੰਘਣੀ ਧੁੰਦ ਕਾਰਨ 400 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ। ਅੱਜ ਵੀ ਦਿੱਲੀ ਐਨਸੀਆਰ ਵਿੱਚ ਸੰਘਣੀ ਧੁੰਦ ਹੈ, ਜਿਸ ਕਾਰਨ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਹੈ।
ਇਸ ਨਾਲ ਉਡਾਣਾਂ ਦਾ ਸਮਾਂ ਪ੍ਰਭਾਵਿਤ ਹੋ ਰਿਹਾ ਹੈ। ਕਈ ਏਅਰਲਾਈਨਾਂ ਨੇ ਆਪਣੇ ਯਾਤਰੀਆਂ ਲਈ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ। ਦਿੱਲੀ ਏਅਰਪੋਰਟ ਨੇ ਵੀ ਸ਼ਨੀਵਾਰ ਸਵੇਰੇ ਯਾਤਰੀਆਂ ਲਈ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ।
ਹਵਾਈ ਅੱਡੇ ਨੇ ਕਿਹਾ, "ਹਵਾਈ ਅੱਡੇ 'ਤੇ ਲੈਂਡਿੰਗ ਅਤੇ ਟੇਕਆਫ ਜਾਰੀ ਰਹਿਣ ਦੇ ਬਾਵਜੂਦ, CAT III ਦੀ ਪਾਲਣਾ ਨਾ ਕਰਨ ਵਾਲੀਆਂ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ''। ਹਵਾਈ ਅੱਡੇ ਨੇ ਕਿਹਾ ਕਿ ਯਾਤਰੀਆਂ ਨੂੰ ਅੱਪਡੇਟ ਫ਼ਲਾਈਟ ਜਾਣਕਾਰੀ ਲਈ ਏਅਰਲਾਈਨ ਨਾਲ ਸੰਪਰਕ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਅਸੁਵਿਧਾ ਲਈ ਮੁਆਫ਼ ਕਰੋ।
Update issued at 06:55 hours.
— Delhi Airport (@DelhiAirport) January 4, 2025
Kind attention to all flyers!#Fog #FogAlert #DelhiAirport pic.twitter.com/7i1yPFW3AK
ਇੰਡੀਗੋ ਨੇ ਜਾਰੀ ਕੀਤੀ ਐਡਵਾਇਜ਼ਰੀ
ਬਜਟ ਏਅਰਲਾਈਨ ਇੰਡੀਗੋ ਨੇ ਸ਼ਨੀਵਾਰ ਸਵੇਰੇ ਆਪਣੇ ਯਾਤਰੀਆਂ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ। ਏਅਰਲਾਈਨ ਨੇ ਟਵਿੱਟਰ 'ਤੇ ਲਿਖਿਆ, 'ਬੇਂਗਲੁਰੂ 'ਚ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਗਈ ਹੈ। ਇਸ ਕਾਰਨ ਫ਼ਲਾਈਟ ਦੇ ਸਮਾਂ-ਸਾਰਣੀ ਵਿੱਚ ਬਦਲਾਅ ਹੋ ਸਕਦਾ ਹੈ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ https://bit.ly/3ZWAQXd 'ਤੇ ਜਾ ਕੇ ਆਪਣੀ ਫ਼ਲਾਈਟ ਦੀ ਸਥਿਤੀ ਦੀ ਜਾਂਚ ਕਰੋ।
#6ETravelAdvisory: Due to foggy conditions in #Bengaluru, low visibility may lead to changes in flight schedules. We request you to stay updated on your flight status https://t.co/IEBbuCsa3e before heading to the airport. (1/2)
— IndiGo (@IndiGo6E) January 4, 2025
ਇਕ ਹੋਰ ਪੋਸਟ 'ਚ ਇੰਡੀਗੋ ਨੇ ਕਿਹਾ, 'ਦਿੱਲੀ 'ਚ ਲਗਾਤਾਰ ਧੁੰਦ ਕਾਰਨ ਵਿਜ਼ੀਬਿਲਟੀ ਕਾਫ਼ੀ ਘੱਟ ਗਈ ਹੈ। ਇਸ ਨਾਲ ਫ਼ਲਾਈਟ ਸ਼ਡਿਊਲ ਪ੍ਰਭਾਵਿਤ ਹੋ ਸਕਦਾ ਹੈ। ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਫ਼ਲਾਈਟ ਦੀ ਸਥਿਤੀ ਦੀ ਜਾਂਚ ਕਰਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ 'ਤੇ ਜਹਾਜ਼ਾਂ ਦੀ ਲੈਂਡਿੰਗ ਅਤੇ ਟੇਕਆਫ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ।
ਏਅਰ ਇੰਡੀਆ ਨੇ ਵੀ ਜਾਰੀ ਕੀਤੀ ਐਡਵਾਇਜ਼ਰੀ
ਏਅਰ ਇੰਡੀਆ ਨੇ ਵੀ ਯਾਤਰੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਏਅਰ ਇੰਡੀਆ ਨੇ ਟਵਿੱਟਰ 'ਤੇ ਇਕ ਪੋਸਟ 'ਚ ਲਿਖਿਆ, 'ਦਿੱਲੀ ਸਮੇਤ ਉੱਤਰੀ ਭਾਰਤ ਦੇ ਹੋਰ ਹਿੱਸਿਆਂ 'ਚ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਕਾਫ਼ੀ ਘੱਟ ਗਈ ਹੈ। ਇਸ ਕਾਰਨ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਕਿਰਪਾ ਕਰਕੇ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ https://www.airindia.com/in/en/manage/flight-status.html 'ਤੇ ਜਾ ਕੇ ਆਪਣੀ ਫ਼ਲਾਈਟ ਦੀ ਸਥਿਤੀ ਦੀ ਜਾਂਚ ਕਰੋ।
#TravelAdvisory
— Air India (@airindia) January 3, 2025
Poor visibility due to dense fog is impacting flight operations in Delhi and parts of Northern India. Please check your flight status at: https://t.co/6ajUZVeeIM before heading to the airport.