ਸਰਕਾਰ ਨੇ ਬੰਦੂਕ ਸਮੇਤ ਦੂਜੇ ਹਥਿਆਰਾਂ ਦੀ ਲਾਇਸੈਂਸ ਪ੍ਰਕਿਰਿਆ ਕੀਤੀ ਆਨਲਾਈਨ
Published : Feb 4, 2019, 1:11 pm IST
Updated : Feb 4, 2019, 1:11 pm IST
SHARE ARTICLE
Get Gun Licenses Online
Get Gun Licenses Online

ਹੁਣ ਲੋਕਾਂ ਨੂੰ ਆਰਮਸ ਲਾਇਸੈਂਸ ਲਈ ਲਾਇਸੈਂਸਿੰਗ ਵਿਭਾਗ ਦੇ ਚੱਕਰ ਨਹੀਂ ਕੱਟਣੇ ਪੈਣਗੇ। ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਲੀ ਵਿਚ ਹਥਿਆਰ ਦੀ...

ਨਵੀਂ ਦਿੱਲੀ : ਹੁਣ ਲੋਕਾਂ ਨੂੰ ਆਰਮਸ ਲਾਇਸੈਂਸ ਲਈ ਲਾਇਸੈਂਸਿੰਗ ਵਿਭਾਗ ਦੇ ਚੱਕਰ ਨਹੀਂ ਕੱਟਣੇ ਪੈਣਗੇ। ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਲੀ ਵਿਚ ਹਥਿਆਰ ਦੀ ਲਾਇਸੈਂਸ ਸਬੰਧੀ ਪ੍ਰਕਿਰਿਆ ਆਨਲਾਈਨ ਕਰ ਦਿਤੀ ਗਈ ਹੈ। ਦਿੱਲੀ ਪੁਲਿਸ ਦੀ ਲਾਇਸੈਂਸਿੰਗ ਵੈਬਸਾਈਟ (www.delhipolicelicensing.gov.in)  'ਤੇ ਜਾਕੇ ਐਪਲਾਈ ਕੀਤਾ ਜਾ ਸਕਦਾ ਹੈ। ਇਸ ਪ੍ਰਬੰਧ ਦੇ ਲਾਗੂ ਹੋਣ ਤੋਂ ਬਾਅਦ 1 ਫ਼ਰਵਰੀ ਤੋਂ ਆਫ਼ਲਾਈਨ ਐਪਲੀਕੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗਾ।

Licenses Unit Delhi PoliceLicenses Unit Delhi Police

ਪੁਲਿਸ ਕਮਿਸ਼ਨਰ ਨੇ ਕਿਹਾ ਇਸ ਪ੍ਰਕਿਰਿਆ ਦੇ ਸ਼ੁਰੂ ਹੋਣ ਤੋਂ ਬਾਅਦ ਹਥਿਆਰ ਦੇ ਨਵੇਂ ਲਾਇਸੈਂਸ,  ਨਵੀਨੀਕਰਣ, ਵੈਧਤਾ ਵਧਵਾਉਣ, ਦੂਜੇ ਰਾਜਾਂ ਦੇ ਲਾਇਸੈਂਸ ਦਾ ਰਜਿਸਟ੍ਰੇਸ਼ਨ ਆਦਿ ਸਰਵਿਸ ਲਈ ਆਨਲਾਈਨ ਐਪਲਾਈ ਕੀਤਾ ਜਾ ਸਕੇਗਾ। ਇਸ ਦੌਰਾਨ ਦਸਤਾਵੇਜ਼ ਅਪਲੋਡ ਕਰਨ ਦੇ ਨਾਲ ਸਟੇਟਸ ਚੈਕ ਕਰਨ ਤੋਂ ਲੈ ਕੇ ਫੀਸ ਭਰਨੇ ਦਾ ਪ੍ਰਬੰਧ ਵੀ ਆਨਲਾਈਨ ਹੀ ਹੋਵੇਗਾ। ਲੋਕ ਚਾਹੁਣ ਤਾਂ ਦਫ਼ਤਰ ਆਕੇ ਵੀ ਫ਼ੀਸ ਜਮ੍ਹਾਂ ਕਰਵਾ ਸਕਦੇ ਹਨ। ਇਸ ਆਨਲਾਈਨ ਸਿਸਟਮ ਨੂੰ ਦਿੱਲੀ ਦੇ ਸਾਰੇ 15 ਜਿਲ੍ਹਿਆਂ ਨਾਲ ਲਿੰਕ ਕੀਤਾ ਜਾਵੇਗਾ।

Get Gun Licenses OnlineGet Gun Licenses Online

ਇਸ ਤਰ੍ਹਾਂ ਕਰੋ ਐਪਾਲਾਈ : ਸੱਭ ਤੋਂ ਪਹਿਲਾਂ ਐਪਾਲਾਈ ਕਰਨ ਲਈ ਵੈਬਸਾਈਟ 'ਤੇ ਜਾਕੇ ਨਾਮ, ਪਤਾ, ਲਾਇਸੈਂਸ ਟਾਈਪ ਅਤੇ ਮੋਬਾਇਲ ਨੰਬਰ ਦੇਕੇ ਆਰਮਸ ਲਾਇਸੈਂਸ ਲਈ ਰਜਿਸਟਰ ਕਰਨਾ ਹੁੰਦਾ ਹੈ। ਇਸ ਤੋਂ ਬਾਅਦ ਪੁਲਿਸ ਜਾਂ ਲਾਇਸੈਂਸਿੰਗ ਯੂਨਿਟ ਰਜਿਸਟ੍ਰੇਸ਼ਨ ਲਈ ਆਨਲਾਈਨ ਹੀ ਮਨਜ਼ੂਰੀ ਦੇਵੇਗੀ। ਇਸ ਤੋਂ ਬਾਅਦ ਐਪਾਲਾਈਕਰਤਾ ਨੂੰ ਮੇਲ ਜਾਂ ਐਸਐਮਐਸ ਦੀ ਮਦਦ ਨਾਲ ਲੌਗਇਨ ਆਈਡੀ ਅਤੇ ਪਾਸਵਰਡ ਭੇਜ ਦਿਤਾ ਜਾਵੇਗਾ। ਇਸ ਤੋਂ ਬਾਅਦ ਐਪਾਲਾਈਕਰਤਾ ਲਾਗਇਨ ਆਈਡੀ ਪਾਸਵਰਡ ਅਤੇ ਮੋਬਾਇਲ 'ਤੇ ਆਉਣ ਵਾਲੀ ਓਟੀਪੀ ਦਾ ਇਸਤੇਮਾਲ ਕਰਕੇ ਵੈਬਸਾਈਟ 'ਤੇ ਲਾਗਇਨ ਕਰ ਸਕੋਗੇ।

Get Gun Licenses OnlineGet Gun Licenses Online

ਇਸ ਤੋਂ ਬਾਅਦ ਉਨ੍ਹਾਂ ਨੂੰ ਅਪਣੇ ਡਾਕਿਊਮੈਂਟ ਅਪਲੋਡ ਕਰਕੇ ਆਰਮਸ ਲਾਇਸੈਂਸ ਐਪਲੀਕੇਸ਼ਨ ਭਰਨੀ ਹੋਵੇਗਾ। ਇਸ ਤੋਂ ਬਾਅਦ ਲਾਇਸੈਂਸਿੰਗ ਯੂਨਿਟ ਵਲੋਂ ਐਪਲਾਈ ਪ੍ਰੋਸੈਸ ਕੀਤਾ ਜਾਵੇਗਾ। ਡਾਕਿਊਮੈਂਟ ਵਿਚ ਕਿਸੇ ਤਰ੍ਹਾਂ ਦੀ ਕਮੀ ਜਾਂ ਗਡ਼ਬਡ਼ੀ ਹੋਣ 'ਤੇ ਈਮੇਲ ਜਾਂ ਐਸਐਮਐਸ ਦੀ ਮਦਦ ਨਾਲ ਐਪਾਲਈ ਕਰਨ ਵਾਲੇ ਨੂੰ ਇਸਦੀ ਜਾਣਕਾਰੀ ਵੀ ਦਿਤੀ ਜਾਵੇਗੀ। 30 ਦਿਨ ਦੇ ਅੰਦਰ ਡਾਕਿਊਮੈਂਟ ਸਬਮਿਟ ਨਹੀਂ ਕਰਨ 'ਤੇ ਐਪਲੀਕੇਸ਼ਨ ਰੱਦ ਕਰ ਦਿਤਾ ਜਾਵੇਗਾ।

Get Gun Licenses OnlineGet Gun Licenses Online

ਬੇਨਤੀ ਮਨਜ਼ੂਰ ਹੋਣ 'ਤੇ ਉਨ੍ਹਾਂ ਨੂੰ ਆਨਲਾਈਨ ਹੀ ਲਾਇਸੈਂਸ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ। ਪੂਰਾ ਫ਼ਾਰਮ ਸਬਮਿਟ ਕਰਨ ਤੋਂ ਬਾਅਦ ਉਸਦਾ ਪ੍ਰਿੰਟ ਕੱਢ ਕੇ ਉਸ ਉਤੇ ਦਸਤਖ਼ਤ ਕਰਨੇ ਹੋਣਗੇ ਅਤੇ ਫਿਰ ਡਾਕ ਦੇ ਜ਼ਰੀਏ ਲਾਇਸੈਂਸਿੰਗ ਯੂਨਿਟ ਭੇਜਣਾ ਹੋਵੇਗਾ। ਇਸ ਤੋਂ ਬਾਅਦ ਲਾਇਸੈਂਸਿੰਗ ਯੂਨਿਟ ਆਰਮਸ ਐਕਟ 1954 ਦੇ ਤਹਿਤ ਉਸ ਉਤੇ ਵਿਚਾਰ ਕਰੇਗੀ ਅਤੇ ਵੈਰਿਫਿਕੇਸ਼ਨ ਕਰਨ ਤੋਂ ਬਾਅਦ ਲਾਇਸੈਂਸ ਇਸ਼ੂ ਕਰ ਦਿਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement