ਸੀਐਨਜੀ ਪੰਪ ਖੋਲ੍ਹਣ ਵਾਲਿਆਂ ਲਈ ਵਧੀਆ ਮੌਕਾ, 10 ਹਜ਼ਾਰ ਨਵੇਂ ਲਾਇਸੈਂਸ ਜਾਰੀ
Published : Nov 24, 2018, 1:45 pm IST
Updated : Nov 24, 2018, 1:45 pm IST
SHARE ARTICLE
CNG Pumps
CNG Pumps

ਭਾਰਤ 'ਚ ਵੱਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਸਰਕਾਰ ਜ਼ਿਆਦਾ ਧਿਆਨ ਕਲੀਨ ਐਨਰਜੀ ਅਤੇ ਕਲੀਨ ਫਿਊਲ ਉਤੇ ਦੇ ਰਹੀ ਹੈ। ਕਈ ਆਟੋ ਕੰਪਨੀਆਂ ਵੀ ਕਲੀਨ...

ਨਵੀਂ ਦਿੱਲੀ : (ਭਾਸ਼ਾ) ਭਾਰਤ 'ਚ ਵੱਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਸਰਕਾਰ ਜ਼ਿਆਦਾ ਧਿਆਨ ਕਲੀਨ ਐਨਰਜੀ ਅਤੇ ਕਲੀਨ ਫਿਊਲ ਉਤੇ ਦੇ ਰਹੀ ਹੈ। ਕਈ ਆਟੋ ਕੰਪਨੀਆਂ ਵੀ ਕਲੀਨ ਫਿਊਲ ਨਾਲ ਚਲਣ ਵਾਲੇ ਵਾਹਨਾਂ ਦੇ ਵੱਲ ਸ਼ਿਫਟ ਹੋ ਰਹੀ ਹਨ। ਨਿਸ਼ਚਿਤ ਤੌਰ 'ਤੇ ਆਉਣ ਵਾਲੇ ਸਮੇਂ ਵਿਚ ਅਪਣਾ ਸੀਐਨਜੀ  (CNG) ਪੰਪ ਖੋਲ੍ਹਣਾ ਮੁਨਾਫੇ ਦਾ ਸੌਦਾ ਹੋ ਸਕਦਾ ਹੈ। ਦੇਸ਼ ਵਿਚ ਸੀਐਨਜੀ ਗੈਸ ਨਾਲ ਚਲਣ ਵਾਲੀ ਗੱਡੀਆਂ ਦੀ ਗਿਣਤੀ ਵੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ।

CNG GassCNG Gas

ਅਜਿਹੇ ਵਿਚ ਸਰਕਾਰ ਦੇਸ਼ ਭਰ ਵਿਚ ਸੀਐਨਜੀ ਪੰਪ ਲਈ ਲਗਭੱਗ 10 ਹਜ਼ਾਰ ਨਵੇਂ ਲਾਇਸੈਂਸ ਦੇਣ ਜਾ ਰਹੀ ਹੈ ਇਸ ਲਈ ਜੇਕਰ ਤੁਸੀਂ ਵੀ ਸੀਐਨਜੀ ਪੰਪ ਖੋਲ੍ਹਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਕੋਲ ਵਧੀਆ ਮੌਕਾ ਹੋ ਸਕਦਾ ਹੈ। ਇਸ ਸਬੰਧ ਵਿਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮੇਂਦਰ ਪ੍ਰਧਾਨ ਨੇ ਸੋਸਾਇਟੀ ਆਫ਼ ਇੰਡੀਅਨ ਆਟੋ ਮੈਨੂਫੈਕਚਰਰਸ ਦੇ ਪ੍ਰੋਗਰਾਮ ਵਿਚ ਕਿਹਾ ਹੈ ਕਿ ਭਾਰਤ ਵਿਚ ਸਾਲ 2030 ਤੱਕ 10,000 ਨਵੇਂ CNG ਸਟੇਸ਼ਨ ਖੋਲ੍ਹੇ ਜਾਣਗੇ। ਸਿਰਫ ਭਾਰਤੀ ਨਾਗਰਿਕ ਹੀ ਸੀਐਨਜੀ ਪੰਪ ਖੋਲ੍ਹ ਸਕਦੇ ਹਨ।

Indraprastha Gas LtdIndraprastha Gas Ltd

ਨਾਗਰਿਕਤਾ ਤੋਂ ਇਲਾਵਾ ਐਪਲੀਕੇਸ਼ਨ ਲਈ ਤੁਹਾਡੀ ਉਮਰ 21 ਤੋਂ 55 ਸਾਲ ਦੇ ਵਿਚ ਹੋਣੀ ਜ਼ਰੂਰੀ ਹੈ ਅਤੇ ਤੁਹਾਡੇ ਕੋਲ ਘੱਟ ਤੋਂ ਘੱਟ 10ਵੀਂ ਦੀ ਡਿਗਰੀ ਹੋਣੀ ਚਾਹੀਦੀ ਹੈ। ਆਈਜੀਐਲ ਦੀ ਵੈਬਸਾਈਟ ਉਤੇ ਦਿਤੀ ਗਈ ਜਾਣਕਾਰੀ ਦੇ ਮੁਤਾਬਕ ਸੀਐਨਜੀ ਪੰਪ ਖੋਲ੍ਹਣ ਲਈ ਪਲਾਟ ਸਾਇਜ਼ ਏਰੀਆ ਦੇ ਹਿਸਾਬ ਨਾਲ 1000 ਵਰਗਮੀਟਰ ਨਾਲ 4000 ਵਰਗਮੀਟਰ ਹੋਣਾ ਜ਼ਰੂਰੀ ਹੈ ਅਤੇ ਪਲਾਟ ਦਾ ਫਰੰਟ ਸਾਇਜ਼ 36 ਮੀਟਰ ਦਾ ਹੋਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਲ ਅਪਣੀ ਜ਼ਮੀਨ ਨਾ ਹੋਵੇ ਤਾਂ ਤੁਹਾਨੂੰ ਜ਼ਮੀਨ ਮਾਲਕ ਤੋਂ NOC ਯਾਨੀ ਨੋ ਆਬਜੈਕਸ਼ਨ ਸਰਟਿਫਿਕੇਟ ਲੈਣਾ ਹੋਵੇਗਾ।

GAIL (India) LimitedGAIL (India) Limited

ਤੁਸੀਂ ਅਪਣੇ ਪਰਵਾਰ ਦੇ ਕਿਸੇ ਮੈਂਬਰ ਦੀ ਜ਼ਮੀਨ ਨੂੰ ਲੈ ਕੇ ਵੀ CNG ਪੰਪ ਲਈ ਐਪ‍ਲਾਈ ਕਰ ਸਕਦੇ ਹੋ।  ਇਸ ਦੇ ਲਈ ਵੀ ਤੁਹਾਨੂੰ ਇਕ NOC ਅਤੇ ਹਲਫਨਾਮਾ ਬਣਵਾਉਣਾ ਹੋਵੇਗਾ। ਸੀਐਨਜੀ ਪੰਪ ਖੋਲ੍ਹਣ ਦਾ ਖਰਚ ਵੱਖ - ਵੱਖ ਕੰਪਨੀਆਂ ਉਤੇ ਨਿਰਭਰ ਕਰੇਗੀ। ਇਹ ਇਸ ਗੱਲ ਉਤੇ ਨਿਰਭਰ ਹੈ ਕਿ ਤੁਸੀਂ ਪੰਪ ਸ਼ਹਿਰ ਵਿਚ, ਹਾਈਵੇ ਉਤੇ ਜਾਂ ਕਿਤੇ ਵੀ ਖੋਲ੍ਹਣਾ ਚਾਹੁੰਦੇ ਹੋ। ਪੰਪ ਖੋਲ੍ਹਣ ਵਿਚ ਲਗਭੱਗ 50 ਲੱਖ ਦਾ ਖਰਚ ਆ ਸਕਦਾ ਹੈ।

Mahanagar Natural Gas LimitedMahanagar Natural Gas Limited

ਸੀਐਨਜੀ ਪੰਪ ਲਈ ਤੁਹਾਨੂੰ ਇੰਦਰਪ੍ਰਸਥ ਗੈਸ ਇੰਦਰਪ੍ਰਸਥ ਗੈਸ ਲਿਮਟਿਡ (IGL), ਗੈਸ ਅਥਾਰਿਟੀ ਆਫ ਇੰਡੀਆ (GAIL), ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ (HPCL), ਮਹਾਂਨਗਰ ਗੈਸ ਲਿਮਟਿਡ (MGL), ਮਹਾਂਨਗਰ ਨੈਚੁਰਲ ਗੈਸ ਲਿਮਟਿਡ (MNGL) ਅਤੇ ਗੁਜਰਾਤ ਸਟੇਟ ਪੈਟਰੋਲੀਅਮ ਪ੍ਰਾਈਵੇਟ ਲਿਮਟਿਡ (GSP) ਤੋਂ ਡੀਲਰਸ਼ਿਪ ਮਿਲ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement