ਲਾਇਸੈਂਸ ਦੇ ਬਾਵਜੂਦ 20 ਲੱਖ ਨਾਬਾਲਿਗ ਗ਼ੈਰਕਾਨੂੰਨੀ ਰੂਪ ਨਾਲ ਚਲਾ ਰਹੇ ਨੇ ਵਾਹਨ
Published : Dec 14, 2018, 11:16 am IST
Updated : Dec 14, 2018, 11:25 am IST
SHARE ARTICLE
Teenager Driving Car
Teenager Driving Car

ਦੇਸ਼ ਵਿਚ ਕਰੀਬ 20 ਲੱਖ ਟੀਨਐਜਰਸ ਡਰਾਇਵਿੰਗ ਲਾਇਸੇਂਸ.....

ਨਵੀਂ ਦਿੱਲੀ (ਭਾਸ਼ਾ): ਦੇਸ਼ ਵਿਚ ਕਰੀਬ 20 ਲੱਖ ਟੀਨਐਜਰਸ ਡਰਾਇਵਿੰਗ ਲਾਇਸੈਂਸ ਲੈਣ ਤੋਂ ਬਾਅਦ ਵੀ ਗ਼ੈਰਕਾਨੂੰਨੀ ਰੂਪ ਨਾਲ ਗੱਡੀ ਚਲਾ ਰਹੇ ਹਨ। ਟ੍ਰਾਂਸਪੋਰਟ ਵਿਭਾਗ ਵਲੋਂ ਇਨ੍ਹਾਂ ਨੂੰ ਜੋ ਲਾਇਸੈਂਸ ਦਿਤਾ ਜਾ ਰਿਹਾ ਹੈ, ਉਹ ਬਾਜ਼ਾਰ ਵਿਚ ਮੌਜੂਦ ਬਿਨਾਂ ਗੇਅਰ ਵਾਲੇ ਵਾਹਨ ਚਲਾਉਣ ਲਈ ਪ੍ਰਮਾਣਕ ਨਹੀਂ ਹੈ। ਇਹ ਲਾਇਸੇਂਸ 50 ਸੀ.ਸੀ ਤੋਂ ਘੱਟ ਸਮਰੱਥਾ ਵਾਲੇ ਵਾਹਨਾਂ ਲਈ ਹੈ, ਪਰ ਸਾਰੇ ਬਿਨਾਂ ਗੇਅਰ ਵਾਲੇ ਵਾਹਨ ਕਰੀਬ ਦੁੱਗਣੀ ਜਾਂ ਇਸ ਤੋਂ ਜਿਆਦਾ ਸਮਰੱਥਾ  ਦੇ ਹਨ। ਇਸ ਤਰ੍ਹਾਂ ਲਾਇਸੈਂਸ ਲੈਣ ਦੇ ਬਾਵਜੂਦ ਬਿਨਾਂ ਗੇਅਰ ਵਾਲੇ ਵਾਹਨ ਚਲਾਉਣ ਉਤੇ ਚਲਾਨ ਕੀਤਾ ਜਾ ਸਕਦਾ ਹੈ।

Teenager Driving CarTeenager Driving Car

ਇਸ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਹੁਣ ਸੜਕ ਟ੍ਰਾਂਸਪੋਰਟ ਮੰਤਰਾਲਾ 50 ਸੀਸੀ ਸਮਰੱਥਾ ਵਾਲੀ ਇਲੈਕਟ੍ਰਿਕ ਵਾਹਨਾਂ ਨੂੰ ਬਾਜ਼ਾਰ ਵਿਚ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਸੜਕ ਟ੍ਰਾਂਸਪੋਰਟ ਮੰਤਰੀ  ਵੀ ਮੰਨ ਚੁੱਕੇ ਹਨ, ਦੇਸ਼ ਵਿਚ ਕੋਈ ਵੀ ਬਿਨਾਂ ਗੇਅਰ ਵਾਲਾ ਵਾਹਨ 50 ਸੀਸੀ ਸਮਰੱਥਾ ਦਾ ਨਹੀਂ ਹੈ, ਇਸ ਲਈ ਇਸ ਵਿਚ ਸੋਧ ਕੀਤਾ ਜਾਵੇਗਾ। ਲਾਇਸੈਂਸ ਲੈਣ ਦੀ ਹੇਠਲੀ ਉਮਰ 18 ਸਾਲ ਹੈ ਪਰ ਬਿਨਾਂ ਗੇਅਰ ਵਾਲੇ ਵਾਹਨ ਚਲਾਉਣ ਲਈ 16 ਤੋਂ 18 ਸਾਲ ਦੇ ਟੀਨਐਜਰਾਂ ਨੂੰ ਲਾਇਸੈਂਸ ਦਿਤਾ ਜਾਂਦਾ ਹੈ। ਇਹ ਲਾਇਸੈਂਸ 5 ਸਾਲ ਤੱਕ ਪ੍ਰਮਾਣਕ ਹੁੰਦਾ ਹੈ।

Teenager Driving CarTeenager Driving Car

ਇਹ ਲਾਇਸੈਂਸ ਪਹਿਲਾਂ ਮੁੱਖ ਰੂਪ ਤੋਂ ਮੋਪੇਡ ਲਈ ਦਿਤਾ ਜਾਂਦਾ ਸੀ, ਜੋ 50 ਸੀਸੀ ਸਮਰੱਥਾ ਦੀ ਹੁੰਦੀ ਸੀ ਪਰ ਹੁਣ ਇਹ ਵਾਹਨ ਬੰਦ ਹੋ ਚੁੱਕੇ ਹਨ। ਪਰ ਲਾਇਸੈਂਸ ਪੁਰਾਣੇ ਨਿਯਮਾਂ ਦੇ ਅਨੁਸਾਰ ਹੀ ਦਿਤਾ ਜਾ ਰਿਹਾ ਹੈ। ਕਿਸ਼ੋਰਾਂ ਨੂੰ ਦਿਤੇ ਗਏ 20 ਲੱਖ ਲਾਇਸੈਂਸ ਸ਼ਹਿਰੀ ਖੇਤਰਾਂ ਵਿਚ ਹੀ ਲਏ ਗਏ ਹਨ। ਕਿਉਂਕਿ ਟੀਨਐਜਰਸ ਖਾਸ ਕਰਕੇ 11ਵੀਆਂ ਅਤੇ 12ਵੀਆਂ ਦੇ ਵਿਦਿਆਰਥੀਆਂ ਦੀ ਕੋਚਿੰਗ ਘਰ ਤੋਂ ਦੂਰ ਹੁੰਦੀ ਹੈ, ਇਸ ਲਈ ਨਿਯਮਾਂ ਤੋਂ ਅਨਜਾਣ ਲਾਇਸੈਂਸ ਦੇ ਕੇ ਬਿਨਾਂ ਗੇਅਰ ਵਾਲੇ ਵਾਹਨ ਉਨ੍ਹਾਂ ਨੂੰ ਦੇ ਦਿਤੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement