
ਲਾਸ਼ ਦੀ ਸ਼ਿਨਾਖਤ ਨਹੀਂ ਹੋ ਸਕੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਲਾਸ਼ ਇਸ ਫਲੈਟ ਵਿਚ ਰਹਿਣ ਵਾਲੀ 60 ਸਾਲ ਦੀ ਵਿਮਲਾ ਸ਼੍ਰੀਵਾਸਤਵ ਦੀ ਹੈ।
ਭੋਪਾਲ : ਭੋਪਾਲ ਵਿਚ ਲੰਮੇ ਸਮੇਂ ਤੋਂ ਬੰਦ ਪਏ ਇਕ ਫਲੈਟ ਵਿਚ ਰੱਖੇ ਦੀਵਾਨ ਵਿਚੋਂ ਛੇ ਮਹੀਨੇ ਪੁਰਾਣੀ ਇਕ ਲਾਸ਼ ਮਿਲੀ ਹੈ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਹ ਲਾਸ਼ ਫਲੈਟ ਵਿਚ ਰਹਿਣ ਵਾਲੀ 60 ਸਾਲ ਦੀ ਔਰਤ ਦੀ ਹੈ। ਔਰਤ ਦੇ ਨਾਲ ਫਲੈਟ ਵਿਚ ਰਹਿਣ ਵਾਲਾ ਉਸ ਦਾ ਬੇਟਾ ਵੀ ਛੇ ਮਹੀਨੇ ਤੋਂ ਲਾਪਤਾ ਹੈ । ਮਿਸਰੌਦ ਦੇ ਪੁਲਿਸ ਉਪ-ਮੰਡਲ ਅਧਿਕਾਰੀ ਦਿਨੇਸ਼ ਅੱਗਰਵਾਲ ਨੇ
Dead body
ਇਸ ਬਾਬਤ ਦੱਸਿਆ ਕਿ ਸ਼ਹਿਰ ਦੇ ਬਾਗਸੇਵਨਿਆ ਥਾਣਾ ਖੇਤਰ ਦੇ ਵਿਦਿਆਨਗਰ ਸਥਿਤ ਇਕ ਬੰਦ ਫਲੈਟ ਤੋਂ ਇਕ ਲਾਸ਼ ਬਰਾਮਦ ਹੋਈ ਹੈ। ਲਾਸ਼ ਕਮਰੇ ਵਿਚ ਰੱਖੇ ਦੀਵਾਨ ਦੇ ਅੰਦਰ ਰਜਾਈ ਅਤੇ ਕਪੜਿਆਂ ਵਿਚ ਲਪੇਟੀ ਹੋਈ ਸੀ। ਉਨ੍ਹਾਂ ਕਿਹਾ ਕਿ ਅੰਦਾਜ਼ੇ ਮੁਤਾਬਕ ਇਹ ਲਾਸ਼ ਲਗਭਗ ਛੇ ਮਹੀਨੇ ਪੁਰਾਣੀ ਹੈ । ਗੁਆਂਢੀਆਂ ਦਾ ਕਹਿਣਾ ਹੈ ਕਿ ਫਲੈਟ ਵਿਚ ਲਗਭਗ ਛੇ ਮਹੀਨੇ ਤੋਂ ਤਾਲਾ ਲਗਾ ਹੋਇਆ ਸੀ।
ਅੱਗਰਵਾਲ ਨੇ ਦੱਸਿਆ ਕਿ ਹੁਣ ਤੱਕ ਲਾਸ਼ ਦੀ ਸ਼ਿਨਾਖਤ ਨਹੀਂ ਹੋ ਸਕੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਲਾਸ਼ ਇਸ ਫਲੈਟ ਵਿਚ ਰਹਿਣ ਵਾਲੀ 60 ਸਾਲ ਦੀ ਵਿਮਲਾ ਸ਼੍ਰੀਵਾਸਤਵ ਦੀ ਹੈ। ਉਹ ਸਰਕਾਰੀ ਨੌਕਰੀ ਕਰਦੀ ਸੀ ਅਤੇ ਇਥੇ ਆਪਣੇ 30 ਸਾਲ ਦੇ ਬੇਰੁਜ਼ਗਾਰ ਬੇਟੇ ਅਮਿਤ ਦੇ ਨਾਲ ਰਹਿੰਦੀ ਸੀ। ਅਮਿਤ ਲਗਭਗ ਛੇ ਮਹੀਨੇ ਤੋਂ ਲਾਪਤਾ ਹੈ ਅਤੇ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ ।
dead body found
ਲਾਸ਼ 'ਤੇ ਸੱਟ ਦੇ ਕੋਈ ਬਾਹਰੀ ਨਿਸ਼ਾਨ ਨਹੀਂ ਹਨ । ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਰੀਪੋਰਟ ਆਉਣ 'ਤੇ ਹੀ ਮੌਤ ਦੇ ਅਸਲੀ ਕਾਰਨ ਦਾ ਪਤਾ ਲਗ ਸਕੇਗਾ। ਉਨ੍ਹਾਂ ਦੱਸਿਆ ਕਿ ਵਿਮਲਾ ਨੇ ਇਹ ਫਲੈਟ ਲਗਭਗ ਅੱਠ ਮਹੀਨੇ ਪਹਿਲਾਂ ਵੇਚ ਦਿੱਤਾ ਸੀ ਪਰ ਤਾਲਾ ਲਗਾ ਹੋਣ ਅਤੇ ਵਿਮਲਾ ਅਤੇ ਉਸਦੇ ਬੇਟੇ ਨਾਲ ਰਾਬਤਾ ਨਾ ਹੋਣ ਕਾਰਨ
ਖਰੀਦਦਾਰ ਨੂੰ ਇਸ ਦਾ ਕਬਜ਼ਾ ਨਹੀਂ ਮਿਲਿਆ ਹੈ। ਅੱਗਰਵਾਲ ਨੇ ਦੱਸਿਆ ਕਿ ਫਲੈਟ ਦੇ ਮੌਜੂਦਾ ਮਾਲਕ ਨੇ ਸਾਫ਼ ਸਫਾਈ ਕਰਨ ਲਈ ਇਸਦਾ ਤਾਲਾ ਖੁਲ੍ਹਵਾਇਆ ਤਾਂ ਲਾਸ਼ ਦਾ ਪਤਾ ਲਗਾ। ਉਨ੍ਹਾਂ ਦੱਸਿਆ ਕਿ ਗੁਆਂਢੀਆਂ ਨੇ ਪਿਛਲੇ ਛੇ ਮਹੀਨੇ ਦੌਰਾਨ ਕਦੇ ਵੀ ਫਲੈਟ ਤੋਂ ਬਦਬੂ ਆਉਣ ਦੀ ਸ਼ਿਕਾਇਤ ਨਹੀਂ ਕੀਤੀ ।