Advertisement
  ਖ਼ਬਰਾਂ   ਰਾਸ਼ਟਰੀ  04 Feb 2019  ਮੋਦੀ ਫ਼ੇਲ ਹੋ ਗਏ ਹਨ, ਅਸੀਂ ਰੱਖਾਂਗੇ ਬੇਰੁਜ਼ਗਾਰਾਂ ਅਤੇ ਕਿਸਾਨਾਂ ਦਾ ਖ਼ਿਆਲ : ਰਾਹੁਲ

ਮੋਦੀ ਫ਼ੇਲ ਹੋ ਗਏ ਹਨ, ਅਸੀਂ ਰੱਖਾਂਗੇ ਬੇਰੁਜ਼ਗਾਰਾਂ ਅਤੇ ਕਿਸਾਨਾਂ ਦਾ ਖ਼ਿਆਲ : ਰਾਹੁਲ

ਏਜੰਸੀ
Published Feb 4, 2019, 1:28 pm IST
Updated Feb 4, 2019, 1:28 pm IST
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ....
Rahul Gandhi
 Rahul Gandhi

ਪਟਨਾ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਕਰਜ਼ੇ 'ਚ ਡੁੱਬੇ ਕਿਸਾਨਾਂ ਅਤੇ ਬੇਰੁਜ਼ਗਾਰ ਨੌਜੁਆਨਾਂ ਨੂੰ ਰਾਹਤ ਦੇਣ 'ਚ ਇਹ ਸਰਕਾਰ ਅਸਫ਼ਲ ਰਹੀ ਹੈ।ਗਾਂਧੀ ਨੇ ਪਟਨਾ ਦੇ ਗਾਂਧੀ ਮੈਦਾਨ 'ਚ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਨੋਟਬੰਦੀ ਨੂੰ ਦੁਨੀਆਂ ਦਾ ਸੱਭ ਤੋਂ ਵੱਡਾ ਘਪਲਾ ਕਰਾਰ ਦਿਤਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੀ ਸਰਕਾਰ ਨੇ ਉਦਯੋਗਪਤੀਆਂ ਦਾ ਕਰੋੜਾਂ ਰੁਪਏ ਦਾ ਕਰਜ਼ਾ ਮਾਫ਼ ਕੀਤਾ ਪਰ ਨਰਿੰਦਰ ਮੋਦੀ ਨੇ ਕਿਸਾਨਾਂ ਦਾ ਇਕ ਰੁਪਏ ਦਾ ਕਰਜ਼ਾ ਵੀ ਮਾਫ਼ ਨਾ ਕੀਤਾ।

ਰਾਹੁਲ ਨੇ ਪਿੱਛੇ ਜਿਹੇ ਹੋਈਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਚੋਣਾਂ ਦੇ ਸਮੇਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ 'ਚ ਸੱਤਾ 'ਚ ਆਉਣ 'ਤੇ ਪੂਰਾ ਕੀਤਾ।  (ਪੀਟੀਆਈ) 

Location: India, Bihar, Patna
Advertisement
Advertisement

 

Advertisement
Advertisement