
ਇਹਨਾਂ ਲੋਕਾਂ ਵਿਚ ਉਹਨਾਂ ਦੇ ਪਰਵਾਰ ਦੀਆਂ 6 ਪੀੜੀਆਂ ਦੇ ਲੋਕ ਸ਼ਾਮਲ ਸਨ, ਜਿਹਨਾਂ ਦੀ ਉਮਰ 55 ਸਾਲ ਤੋਂ 101 ਸਾਲ ਦੇ ਵਿਚਕਾਰ ਸੀ।
ਚੇਨਈ : ਤਾਮਿਲਨਾਡੂ ਦੇ ਕੋਇੰਬਟੂਰ ਵਿਚ ਦੇਵਰਾਇਮਪਲਯਮ ਪਿੰਡ ਨਾਲ ਸਬੰਧ ਰੱਖਣ ਵਾਲੇ ਲਗਭਗ 120 ਲੋਕਾਂ ਨੇ ਸਿਟੀ ਏਅਰਪੋਰਟ ਤੋਂ ਚੇਨਈ ਦੇ ਲਈ ਹਵਾਈ ਯਾਤਰਾ ਕੀਤੀ। ਇਰ ਸਿਰਫ ਇਕ ਹਵਾਈ ਯਾਤਰੀ ਹੀ ਨਹੀਂ ਸੀ, ਸਗੋਂ ਇਹ ਇਕ ਪਿੰਡਵਾਸੀ ਦਾ ਇਕ ਸੁਪਨਾ ਸੀ ਕਿ ਉਸ ਦੇ ਪਿੰਡ ਵਾਲੇ ਹਵਾਈ ਜਹਾਜ਼ ਵਿਚ ਬੈਠਣ ਅਤੇ ਉਹ ਤਜ਼ਰਬਾ ਹਾਸਲ ਕਰਨ ਜਿਹੋ ਜਿਹਾ ਉਸ ਨੇ ਹਵਾਈ ਜਹਾਜ਼ ਵਿਚ ਬੈਠਣ 'ਤੇ ਮਹਿਸੂਸ ਕੀਤਾ ਸੀ।
44 ਸਾਲਾ ਰਵਿਕੁਮਾਰ ਦਾ ਕਪੜਿਆਂ ਦਾ ਵਪਾਰ ਹੈ। ਹੁਣ ਤੋਂ ਪੰਜ ਸਾਲ ਪਹਿਲਾਂ ਉਹਨਾਂ ਨੇ ਅਪਣੇ ਕੰਮ ਦੌਰਾਨ ਹਵਾਈ ਯਾਤਰੀ ਕੀਤੀ ਸੀ। ਇਸ ਯਾਤਰਾ ਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਰਵਿਕੁਮਾਰ ਨੇ ਦੱਸਿਆ ਕਿ ਹਵਾਈ ਅੱਡੇ 'ਤੇ ਜਾਣਾ, ਹਵਾਈ ਜਹਾਜ਼ ਵਿਚ ਬੈਠਣਾ, ਜਹਾਜ਼ ਦਾ ਉਡਾਨ ਭਰਨਾ, ਬੱਦਲਾਂ ਵਿਚ ਜਾਣਾ ਅਤੇ ਉਪਰੋਂ ਹੇਠਾਂ ਦੀਆਂ ਇਮਾਰਤਾਂ ਦਾ ਖਿਡੌਣਿਆਂ ਵਾਂਗ ਨਜ਼ਰ ਆਉਣਾ ਤੇ ਉਸ ਤੋਂ ਬਾਅਦ ਲੈਡਿੰਗ ਬਹੁਤ ਹੀ ਰੁਮਾਂਚਕ ਸੀ।
ਉਸੇ ਦਿਨ ਰਵਿ ਕੁਮਾਰ ਨੇ ਅਪਣੇ ਨੇੜਲੇ ਲੋਕਾਂ ਅਤੇ ਰਿਸ਼ਤੇਦਾਰਾਂ ਨੂੰ ਹਵਾਈ ਜਹਾਜ਼ ਦੀ ਯਾਤਰਾ ਕਰਾਉਣ ਦਾ ਫ਼ੈਸਲਾ ਕੀਤਾ। ਉਹਨਾਂ ਦੀ ਇਸ ਨੇਕ ਪਹਿਲ ਨਾਲ ਉਹਨਾਂ ਦੇ ਪਿੰਡ ਦੇ ਪੂਰੇ 120 ਲੋਕਾਂ ਨੇ ਅਪਣੀ ਜਿੰਦਗੀ ਦੀ ਪਹਿਲੀ ਹਵਾਈ ਯਾਤਰੀ ਕੀਤੀ। ਇਹਨਾਂ ਲੋਕਾਂ ਵਿਚ ਉਹਨਾਂ ਦੇ ਪਰਵਾਰ ਦੀਆਂ 6 ਪੀੜੀਆਂ ਦੇ ਲੋਕ ਸ਼ਾਮਲ ਸਨ, ਜਿਹਨਾਂ ਦੀ ਉਮਰ 55 ਸਾਲ ਤੋਂ 101 ਸਾਲ ਦੇ ਵਿਚਕਾਰ ਸੀ।
ਇਹ ਦਿਨ ਪਿੰਡ ਵਾਲਿਆਂ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਸੀ। ਪਿੰਡ ਵਾਲੇ ਲੋਕ ਜਦ ਅਪਣੀ ਯਾਤਰੀ ਲਈ ਨਿਕਲੇ ਤਾਂ ਸਾਰਾ ਪਿੰਡ ਉਹਨਾਂ ਨੂੰ ਵਿਦਾ ਕਰਨ ਲਈ ਆਇਆ। 57 ਸਾਲ ਦੀ ਇਕ ਪਿੰਡ ਦੀ ਔਰਤ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਜਦ ਰਵੀ ਨੇ ਸਾਨੂੰ ਇਸ ਯਾਤਰਾ ਬਾਰੇ ਦੱਸਿਆ ਸੀ ਤਾਂ ਸਾਡੇ ਵਿਚੋਂ ਕਿਸੇ ਨੂੰ ਵੀ ਯਕੀਨ ਨਹੀਂ ਹੋਇਆ। ਉਸ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ ਪਰ ਅਜਿਹਾ ਅਸੀਂ ਕਦੇ ਵੀ ਨਹੀਂ ਸੀ ਸੋਚਿਆ।
ਨਾਂ ਤਾ ਮੇਰੇ ਪਤੀ ਹਨ ਅਤੇ ਨਾ ਹੀ ਬੱਚੇ ਜੋ ਮੈਨੂੰ ਅਜਿਹਾ ਤਜ਼ਰਬਾ ਕਰਵਾਉਂਦੇ। ਇਸ ਯਾਤਰਾ ਵਿਚ ਸ਼ਾਮਲ ਰਵੀ ਦੀ ਇਕ ਗੁਆਂਢਣ ਜਮੀਲਾ ਨੇ ਦੱਸਿਆ ਕਿ ਇਸ ਸਾਰੇ ਸਫਰ ਦਾ ਖਰਚ ਲਗਭਗ 4 ਲੱਖ ਰੁਪਏ ਆਆਿ। ਇਸ ਦੇ ਲਈ ਰਵੀ ਕੁਮਾਰ ਨੇ ਪੰਜ ਸਾਲ ਪਹਿਲਾਂ ਤਿਆਰੀ ਸ਼ੁਰੂ ਕਰ ਦਿਤੀ ਸੀ। ਇਕੋ ਵਾਰ ਇੰਨੇ ਸਾਰੇ ਲੋਕਾਂ ਦੇ ਇਕੱਠੇ ਟਿਕਟ ਬੁੱਕ ਕਰਵਾਉਣ ਨਾਲ ਟਿਕਟ ਦਾ ਮੁੱਲ ਵੀ ਵੱਧ ਗਿਆ। ਫਿਰ ਵੀ ਰਵੀ ਨੇ ਕੋਸ਼ਿਸ਼ ਨਹੀਂ ਛੱਡੀ।