ਦਿੱਲੀ ਚੋਣਾਂ : ''ਕੇਜਰੀਵਾਲ ਤੋਂ ਬਾਅਦ ਓਵੈਸੀ ਵੀ ਪੜਨਗੇ ਹਨੂਮਾਨ ਚਾਲੀਸਾ''
Published : Feb 4, 2020, 11:40 am IST
Updated : Feb 4, 2020, 11:40 am IST
SHARE ARTICLE
File Photo
File Photo

8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀ 70 ਸੀਟਾਂ ਉੱਤੇ ਇਕੋ ਪੜਾਅ ਅੰਦਰ ਵੋਟਾਂ ਪੈਣੀਆਂ ਹਨ ਅਤੇ 11 ਫਰਵਰੀ ਨੂੰ ਨਤੀਜੇ ਆਉਣੇ ਹਨ ਜਿਸ ਨੂੰ ਲੈ ...

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਮਾਡਲ ਟਾਊਨ ਤੋਂ ਉਮੀਦਵਾਰ ਕਪਿਲ ਮਿਸ਼ਰਾ ਨੇ AIMIM ਦੇ ਮੁੱਖੀ ਅਸਦੁਦੀਨ ਓਵੈਸੀ ਅਤੇ ਅਰਵਿੰਦ ਕੇਜਰੀਵਾਲ ਉੱਤੇ ਹਮਲਾ ਬੋਲਿਆ ਹੈ ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਕੇਜਰੀਵਾਲ ਹਨੁਮਾਨ ਚਾਲੀਸਾ ਪੜਨ ਲੱਗੇ ਪਏ ਹਨ ਅਤੇ ਹੁਣ ਓਵੈਸੀ ਵੀ ਹਨੁਮਾਨ ਚਾਲੀਸਾ ਪੜੇਗਾ।

ਕਪਿਲ ਮਿਸ਼ਰਾ ਨੇ ਟਵੀਟ ਕਰਦਿਆਂ ਕਿਹਾ ਹੈ ਕਿ ''ਕੇਜਰੀਵਾਲ ਹਨੁਮਾਨ ਚਾਲੀਸਾ ਪੜਨ ਲੱਗੇ ਹਨ ਅਜੇ ਤਾਂ ਓਵੈਸੀ ਵੀ ਹਨੁਮਾਨ ਚਾਲੀਸਾ ਪੜੇਗਾ। ਇਹ ਸਾਡੀ ਏਕਤਾ ਦੀ ਤਾਕਤ ਹੈ। ਇਵੇਂ ਹੀ ਇਕ ਰਹਿਣਾ ਹੈ। ਇੱਕਠਾ ਰਹਿਣਾ ਹੈ। ਇਕ ਹੋ ਕੇ ਵੋਟ ਕਰਨਾ ਹੈ। ਉਨ੍ਹਾਂ ਨੇ ਅੱਗੇ ਓਵੈਸੀ ਉੱਤੇ ਤੰਜ ਕਸਦਿਆਂ ਕਿਹਾ ਹੈ ਕਿ 20 ਫ਼ੀਸਦੀ ਵਾਲੀ ਵੋਟ ਬੈਂਕ ਦੀ ਗੰਦੀ ਰਾਜਨੀਤੀ ਦੀ ਕਬਰ ਖੁਦ ਕੇ ਰਹੇਗੀ''। ਕਪਿਲ ਮਿਸ਼ਰਾ ਦਾ ਟਵੀਟ ਉਸ ਸਮੇਂ ਆਇਆ ਹੈ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਟਵੀਟ ਰਾਹੀਂ ਹਨੁਮਾਨ ਚਾਲੀਸਾ ਟਵੀਟ ਕੀਤੀ ਸੀ। 

File PhotoFile Photo

ਕਪਿਲ ਮਿਸ਼ਰਾ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਆਪਣੇ ਟਵੀਟਾਂ ਕਰਕੇ ਸੁਰਖੀਆ ਵਿਚ ਰਹਿ ਰਹੇ ਹਨ। ਉਨ੍ਹਾਂ ਨੇ ਪਹਿਲਾਂ ਇਕ ਵਿਵਾਦਤ ਟਵੀਟ ਕਰਦਿਆ ਕਿਹਾ ਸੀ ਕਿ 8 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਵਿਚ ਮੈਚ ਹੋਣਾ ਹੈ ਜਿਸ ਤੋਂ ਬਾਅਦ ਕਾਫੀ ਹੱਲਾ ਮਿਚਿਆ ਸੀ ਅਤੇ ਚੋਣ ਕਮਿਸ਼ਨ ਨੇ ਕਪਿਲ ਮਿਸ਼ਰਾ ਉੱਤੇ ਕਾਰਵਾਈ ਕਰਦਿਆ ਅਗਲੇ 48 ਘੰਟੇ ਚੋਣ ਪ੍ਰਚਾਰ ਕਰਨ ਉੱਤੇ ਰੋਕ ਲਗਾ ਦਿੱਤੀ ਸੀ। ਕਪਿਲ ਮਿਸ਼ਰਾ ਨੇ ਬੀਤੇ ਦਿਨ ਵੀ ਇਕ ਟਵੀਟ ਕਰਦੇ ਹੋਏ ਕਿਹਾ ਸੀ ਕਿ ਆਮ ਆਦਮੀ ਪਾਰਟੀ ਦਾ ਨਾਮ ਮੁਸਲਿਮ ਲੀਗ ਹੋਣਾ ਚਾਹੀਦਾ ਹੈ।

File PhotoFile Photo

ਦੱਸ ਦਈਏ ਕਿ ਆਉਣ ਵਾਲੀ 8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀ 70 ਸੀਟਾਂ ਉੱਤੇ ਇਕੋ ਪੜਾਅ ਅੰਦਰ ਵੋਟਾਂ ਪੈਣੀਆਂ ਹਨ ਅਤੇ 11 ਫਰਵਰੀ ਨੂੰ ਨਤੀਜੇ ਆਉਣੇ ਹਨ ਜਿਸ ਨੂੰ ਲੈ ਕੇ ਚੋਣ ਪ੍ਰਚਾਰ ਆਪਣੀ ਚਰਮ ਸੀਮ ਉੱਤੇ ਪਹੁੰਚਿਆ ਹੋਇਆ ਹੈ ਅਤੇ ਵਿਰੋਧੀ ਇਕ-ਦੂਜੇ ਨੂੰ ਘੇਰਣ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement