ਜਰਨੈਲ-ਵਿਹੂਣੇ ਸਿਪਾਹੀਆਂ ਵਾਂਗ ਵਿਚਰਨ ਲਈ ਮਜਬੂਰ ਨੇ ਦਿੱਲੀ ਦੇ ਸਿੱਖ ਆਗੂ, ਵੋਟਰ ਵੀ ਦੋਚਿੱਤੀ 'ਚ!
Published : Feb 4, 2020, 4:39 pm IST
Updated : Feb 4, 2020, 4:41 pm IST
SHARE ARTICLE
file photo
file photo

ਇਕ ਪਲੇਟਫਾਰਮ ਦੀ ਅਣਹੋਂਦ ਕਾਰਨ ਸਿੱਖ ਆਗੂਆਂ ਆਪੋਧਾਪੀ ਵਾਲੀ ਸਥਿਤੀ ਦੇ ਸ਼ਿਕਾਰ

ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾਂ ਦਾ ਬੁਖਾਰ ਅਪਣੀ ਚਰਮ-ਸੀਮਾ 'ਤੇ ਹੈ। ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਨੇ, ਪੰਜਾਬ ਦੇ ਸਿਆਸੀ ਗਲਿਆਰਿਆਂ ਦੀਆਂ ਸਰਗਰਮੀਆਂ ਵਿਚ ਵੀ ਇਜ਼ਾਫ਼ਾ ਹੋ ਰਿਹਾ ਹੈ। ਜਿੱਥੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਾਰੇ ਦਿਗਜ਼ ਆਗੂ ਦਿੱਲੀ ਡੇਰਾ ਜਮਾਈ ਬੈਠੇ ਹਨ, ਉਥੇ ਸੱਤਾਧਾਰੀ ਧਿਰ ਕਾਂਗਰਸ ਦੇ ਆਗੂਆਂ ਨੇ ਵੀ ਦਿੱਲੀ ਵਿਖੇ ਸਰਗਰਮੀਆਂ ਵਧਾ ਦਿਤੀਆਂ ਹਨ।

PhotoPhoto

ਇਸ ਦਰਮਿਆਨ ਦਿੱਲੀ ਦੇ ਸਿੱਖ ਆਗੂ ਕਿਸੇ ਇਕ ਧੜੇ ਦੇ ਹੱਕ ਵਿਚ ਖੜ੍ਹਨ ਤੋਂ ਅਸਮਰਥ ਵਿਖਾਈ ਦੇ ਰਹੇ ਹਨ। ਸਿੱਖ ਸਿਆਸਤ ਵਿਚ ਪੈਦਾ ਹੋਈ ਆਪੋ-ਧਾਪੀ ਵਾਲੀ ਸਥਿਤੀ ਦਾ ਅਸਰ ਦਿੱਲੀ ਦੇ ਸਿੱਖ ਵੋਟਰਾਂ 'ਤੇ ਪੈਣ ਦੇ ਅਸਾਰ ਬਣਦੇ ਜਾ ਰਹੇ ਹਨ। ਦਿੱਲੀ ਚੋਣਾਂ 'ਚ ਸਿੱਖ ਆਗੂਆਂ ਦੀ ਹਾਲਤ ਜਰਨੈਲ-ਵਿਹੂਣੇ ਸਿਪਾਹੀਆਂ ਵਰਗੀ ਹੋਈ ਪਈ ਹੈ ਜਿਨ੍ਹਾਂ ਨੂੰ ਅਪਣਾ ਟੀਚਾ ਤੈਅ ਕਰਨ ਵਿਚ ਮੁਸ਼ਕਲ ਪੇਸ਼ ਆ ਰਹੀ ਹੈ।

PhotoPhoto

ਦਿੱਲੀ ਅੰਦਰ ਸਾਰੇ ਸਿੱਖ ਆਗੂ ਅਪਣੀ ਅਪਣੀ ਡਫਲੀ ਵਜਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਭਾਵੇਂ ਬਾਹਰੀ ਤੌਰ 'ਤੇ ਭਾਜਪਾ ਦਾ ਸਾਥ ਦੇਣ ਦਾ ਐਲਾਨ ਕਰ ਰਖਿਆ ਹੈ, ਪਰ ਅੰਦਰਖ਼ਾਤੇ ਸਾਰੇ ਸਿੱਖ ਆਗੂ ਭਾਜਪਾ ਨਾਲ ਖੁਲ੍ਹ ਕੇ ਵਿਚਰਨ 'ਚ ਦਿੱਕਤ ਮਹਿਸੂਸ ਕਰ ਰਹੇ ਹਨ। ਸਿੱਖ ਆਗੂਆਂ ਦੀ ਦੋਚਿੱਤੀ ਕਾਰਨ ਦਿੱਲੀ ਵਿਚ ਸਿੱਖ ਵੋਟ ਬੈਂਕ ਦੇ ਖੇਰੂ-ਖੇਰੂ ਹੋਣ ਦੇ ਅਸਾਰ ਹਨ।

PhotoPhoto

ਦਿੱਲੀ ਦੀ ਸਿਆਸਤ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਅਨੁਸਾਰ ਭਾਵੇਂ ਪਿਛਲੇ ਦਿਨਾਂ ਦੌਰਾਨ ਭਾਜਪਾ ਵੱਡੇ ਸਿੱਖ ਧੜਿਆਂ ਨੂੰ ਅਪਣੇ ਹੱਕ ਵਿਚ ਖੜ੍ਹੇ ਕਰਨ 'ਚ ਸਫ਼ਲ ਰਹੀ ਹੈ। ਦਿੱਲੀ ਦੀ ਸਿੱਖ ਸਿਆਸਤ ਵਿਚ ਚੰਗਾ ਪ੍ਰਭਾਵ ਰੱਖਣ ਵਾਲੇ ਅਕਾਲੀ ਦਲ (ਬਾਦਲ) ਤੋਂ ਇਲਾਵਾ ਮਨਜੀਤ ਸਿੰਘ ਜੀਕੇ ਅਤੇ ਪਰਮਜੀਤ ਸਿੰਘ ਸਰਨਾ ਧੜੇ ਵਲੋਂ ਵੀ ਭਾਵੇਂ ਭਾਜਪਾ ਨਾਲ ਖੜ੍ਹਨ ਦਾ ਐਲਾਨ ਕੀਤਾ ਹੋਇਆ ਹੈ ਪਰ ਦਿੱਲੀ ਦੇ ਆਮ ਸਿੱਖ ਵੋਟਰ ਅਤੇ ਸਿੱਖ ਆਗੂ ਅਪਣੇ ਧੜਿਆਂ ਦੀ ਕਾਬਲੀਅਤ 'ਤੇ ਭਰੋਸਾ ਕਰਨ ਨੂੰ ਤਿਆਰ ਨਹੀਂ। ਸਿੱਟੇ ਵਜੋਂ ਕਈ ਸਿੱਖ ਆਗੂਆਂ ਨੇ ਅਪਣੀ ਪਸੰਦ ਦੇ ਧੜਿਆਂ ਨੂੰ ਸਮਰਥਨ ਦੇਣ ਦਾ ਐਲਾਨ ਕਰਨਾ ਸ਼ੁਰੂ ਕਰ ਦਿਤਾ ਹੈ।

PhotoPhoto

ਦਿੱਲੀ ਦੇ ਸਿੱਖ ਹਲਕਿਆਂ ਤੋਂ ਨਿਕਲੀਆਂ ਕਨਸੋਆਂ ਅਨੁਸਾਰ ਸਿੱਖ ਆਗੂ ਅਵਤਾਰ ਸਿੰਘ ਹਿੱਤ ਨੇ ਕਾਂਗਰਸੀ ਆਗੂ ਦਾ ਸਾਥ ਦੇਣ ਦਾ ਐਲਾਨ ਕਰ ਦਿਤਾ ਹੈ। ਇਸੇ ਤਰ੍ਹਾਂ ਜੀਕੇ ਦਾ ਧੜਾ ਵੀ ਵੰਡਿਆ ਗਿਆ ਹੈ। ਇਸ ਧੜੇ ਦੇ ਕੁੱਝ ਆਗੂਆਂ ਦਾ ਝੁਕਾਅ 'ਆਪ' ਵੱਲ ਜਦਕਿ ਇਕ ਧੜਾ ਕਾਂਗਰਸ ਦੇ ਹੱਕ 'ਚ ਭੁਗਤਣ ਦਾ ਮੰਨ ਬਣਾਈ ਬੈਠਾ ਹੈ। ਇਸੇ ਤਰ੍ਹਾਂ ਕਾਂਗਰਸ ਦੇ ਕੁੱਝ ਸਿੱਖ ਆਗੂ ਵੀ 'ਆਪ' ਉਮੀਦਵਾਰਾਂ ਦੇ ਹੱਕ ਵਿਚ ਵਿਚਰ ਰਹੇ ਹਨ। ਸਰਨਾ ਧੜਾ ਵੀ ਭਾਜਪਾ ਨਾਲ ਚੱਲਣ 'ਚ ਦਿੱਕਤ ਮਹਿਸੂਸ ਕਰ ਰਿਹਾ ਹੈ। ਅੰਦਰ ਦੀਆਂ ਕਨਸੋਆਂ ਅਨੁਸਾਰ ਆਉਂਦੇ ਸਮੇਂ ਵਿਚ ਕਿਸੇ ਸਮੇਂ ਵੀ ਸਰਨਾ ਧੜਾ ਕਿਸੇ ਹੋਰ ਧਿਰ ਨਾਲ ਖੜ੍ਹੇ ਹੋਣ ਦਾ ਐਲਾਨ ਕਰ ਸਕਦਾ ਹੈ।

PhotoPhoto

ਦੂਜੇ ਪਾਸੇ ਭਾਜਪਾ ਅਤੇ ਆਰਐਸਐਸ ਨੇ ਭਾਵੇਂ ਅਪਣੀ ਸਮੁੱਚੀ ਤਾਕਤ ਨੂੰ ਦਿੱਲੀ ਚੋਣਾਂ 'ਚ ਝੋਕ ਰੱਖਿਆ ਹੈ ਪਰ ਅੱਜ ਦੀ ਤਰੀਕ 'ਚ 'ਆਪ' ਦਾ ਪੱਲੜਾ ਭਾਰੀ ਵਿਖਾਈ ਦੇ ਰਿਹਾ ਹੈ।

PhotoPhoto

ਦਿੱਲੀ ਦੀ ਸਿਆਸਤ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਅਨੁਸਾਰ ਭਾਜਪਾ ਵਲੋਂ ਪੂਰੀ ਤਾਕਤ ਝੋਕਣ ਦੇ ਬਾਵਜੂਦ ਵੀ ਉਹ 10 ਤੋਂ 12 ਸੀਟਾਂ ਜਿੱਤਣ ਦੇ ਸਮਰੱਥ ਹੋ ਸਕਦੀ ਹੈ। ਜਦਕਿ ਭਾਜਪਾ ਸਰਕਾਰ ਬਣਾਉਣ ਦੀ ਹਾਲਤ ਵਿਚ ਵਿਖਾਈ ਨਹੀਂ ਦਿੰਦੀ। ਆਉਂਦੇ ਦਿਨਾਂ 'ਚ  ਸਰਨਾ ਜਾਂ ਕਿਸੇ ਹੋਰ ਸਿੱਖ ਆਗੂ ਵਲੋਂ ਭਾਜਪਾ ਦਾ ਸਾਥ ਛੱਡਣ ਦੀ ਸੂਰਤ ਵਿਚ ਭਾਜਪਾ ਨੂੰ ਵੱਡੇ ਸਿੱਖ ਵੋਟ ਬੈਂਕ ਤੋਂ ਵੀ ਹੱਥ ਧੋਣੇ ਪੈ ਸਕਦੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement