ਮਨੋਜ ਤਿਵਾੜੀ ਨੇ ਕੇਜਰੀਵਾਲ ਨੂੰ ਲਲਕਾਰਿਆ, ਕਿਹਾ ਬਹਿਸ ਲਈ ਸਮਾਂ ਤੇ ਥਾਂ ਦੱਸੋ
Published : Feb 4, 2020, 4:42 pm IST
Updated : Feb 4, 2020, 4:43 pm IST
SHARE ARTICLE
Tiwari and Kejriwal
Tiwari and Kejriwal

ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤੀਵਾੜੀ ਨੇ ਅਰਵਿੰਦ ਕੇਜਰੀਵਾਲ ਦੀ ਚੁਣੌਤੀ ਨੂੰ ਮੰਜ਼ੂਰ...

ਨਵੀਂ ਦਿੱਲੀ: ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤੀਵਾੜੀ ਨੇ ਅਰਵਿੰਦ ਕੇਜਰੀਵਾਲ ਦੀ ਚੁਣੌਤੀ ਨੂੰ ਮੰਜ਼ੂਰ ਕਰਦੇ ਹੋਏ ਕਿਹਾ ਹੈ ਕਿ ਬਹਿਸ ਲਈ ਸਮਾਂ ਅਤੇ ਜਗ੍ਹਾ ਦੱਸੇ ਕੇਜਰੀਵਾਲ। ਦੱਸ ਦਈਏ ਕਿ ਅੱਜ ਮੁੱਖ ਮੰਤਰੀ ਕੇਜਰੀਵਾਲ ਨੇ ਆਪ ਪਾਰਟੀ ਦਾ ਮਨੋਰਥ ਪੱਤਰ ਜਾਰੀ ਕਰਦੇ ਹੋਏ ਭਾਜਪਾ ਦੇ ਮੁੱਖ ਮੰਤਰੀ ਦੇ ਉਮੀਦਵਾਰ ਨੂੰ ਬਹਿਸ ਦੀ ਚੁਣੋਤੀ ਦਿੱਤੀ ਸੀ।

Sisodiya and kejriwalSisodiya and kejriwal

ਮਨੀਸ਼ ਸਿਸੋਦਿਆ ਅਤੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਦਾ ਮਨੋਰਥ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਪੱਤਰ ਵਿੱਚ ਕੇਜਰੀਵਾਲ ਦੁਆਰਾ ਕੀਤੇ ਗਏ 10 ਵਾਅਦੇ ਹਨ। ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਕੱਲ ਇੱਕ ਵਜੇ ਆਪਣੇ ਸੀਐਮ ਲਈ ਉਮੀਦਵਾਰ ਦਾ ਐਲਾਨ ਕਰਨ ਅਤੇ ਜਿੱਥੇ ਮਰਜੀ ਉੱਥੇ ਬਹਿਸ ਕਰਾਓ। ਬੀਜੇਪੀ ਜਿੱਥੇ ਕਹੇਗੀ ਅਸੀ ਉੱਥੇ ਬਹਿਸ ਕਰਾਉਣ ਨੂੰ ਤਿਆਰ ਹਾਂ।

kejriwalkejriwal

ਉਹ ਚਾਹੇ ਤਾਂ ਦੋ ਐਂਕਰ ਰੱਖ ਸਕਦੇ ਹਨ,  ਇੱਕ ਉਨ੍ਹਾਂ ਦੀ ਪਸੰਦ ਦਾ ਅਤੇ ਇੱਕ ਸਾਡੀ ਪਸੰਦ ਦਾ। ਕੇਜਰੀਵਾਲ ਨੇ ਕਿਹਾ, ਅਸੀਂ ਬੀਜੇਪੀ ਨੂੰ ਕੱਲ ਇੱਕ ਵਜੇ ਤੱਕ ਦਾ ਟਾਇਮ ਦਿੰਦੇ ਹਾਂ। ਉਹ ਆਪਣਾ ਸੀਐਮ ਉਮੀਦਵਾਰ ਦੱਸਣ। ਜੇਕਰ ਦੱਸਦੇ ਹਾਂ ਤਾਂ ਮੈਂ ਉਸਨਾਲ ਬਹਿਸ ਨੂੰ ਤਿਆਰ। ਜੇਕਰ ਨਹੀਂ ਦੱਸੋਗੇ ਤਾਂ ਵੀ ਕੱਲ ਮੈਂ ਇਸ ਸਮੇਂ ਤੁਹਾਡੇ ਸਾਹਮਣੇ ਆਵਾਂਗਾਂ ਅਤੇ ਸਵਾਲਾਂ  ਦੇ ਜਵਾਬ ਦੇਵਾਂਗਾ ਅਤੇ ਚਰਚਾ ਕਰਾਂਗਾ।

Manoj TiwariManoj Tiwari

ਕੇਜਰੀਵਾਲ ਨੇ ਕਿਹਾ ਕਿ ਅਮਿਤ ਸ਼ਾਹ ਕਹਿ ਰਹੇ ਹਨ ਕਿ ਲੋਕਾਂ ਨੂੰ ਭਾਜਪਾ ਨੂੰ ਵੋਟ ਦੇਣੀ ਚਾਹੀਦੀ ਹੈ ਅਤੇ ਉਹ ਚੋਣ  ਤੋਂ ਬਾਅਦ ਮੁੱਖ ਮੰਤਰੀ ਚੁਣਨਗੇ। ਇੱਕ ਲੋਕਤੰਤਰ ਵਿੱਚ ਜਨਤਾ ਹੀ ਮੁੱਖ ਮੰਤਰੀ ਚੁਣਦੀ ਹੈ। ਸ਼ਾਹ ਮੁੱਖ ਮੰਤਰੀ ਨਹੀਂ ਚੁਣ ਸਕਦੇ। ਕੇਜਰੀਵਾਲ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਜਪਾ ਆਪਣੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਦਾ ਨਾਮ ਐਲਾਨ ਕਰੇ, ਜਿਸਦੇ ਨਾਲ ਉਹ ਬਹਿਸ ਕਰਨਾ ਚਾਹੁੰਦੇ ਹਨ।

Manoj Tiwari Manoj Tiwari

ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿੱਚ ਬਹਿਸ ਮਹੱਤਵਪੂਰਨ ਹੈ। ਕੇਜਰੀਵਾਲ ਨੇ ਅੱਗੇ ਕਿਹਾ ਕਿ ਮੈਂ ਭਾਜਪਾ ਨੂੰ ਇਸਦੇ ਲਈ ਬੁੱਧਵਾਰ ਦੁਪਹਿਰ ਇੱਕ ਵਜੇ ਤੱਕ ਦਾ ਸਮਾਂ ਦਿੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਭਾਜਪਾ ਸੱਤਾ ਵਿੱਚ ਆਉਂਦੀ ਹੈ ਤਾਂ ਮੁੱਖ ਮੰਤਰੀ ਕੌਣ ਬਣੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਭਾਜਪਾ ਨੇ ਦਿੱਲੀ ਲਈ ਅਨਪੜ੍ਹ ਮੁੱਖ ਮੰਤਰੀ ਨਿਯੁਕਤ ਕਰ ਦਿੱਤਾ ਤਾਂ ਇਹ ਦਿੱਲੀ ਦੀ ਜਨਤਾ ਦੇ ਨਾਲ ਧੋਖਾ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement