
ਜਾਮਿਆ ਵਿਚ ਇਨ੍ਹਾਂ ਦੇ ਚੇਲਿਆਂ ਵਲੋਂ ਗੋਲੀਆਂ ਚਲਾਈਆਂ...
ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਜਿਸ ਦੇ ਚਲਦੇ ਪਾਰਟੀਆਂ ਦੇ ਆਗੂਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਦੇ ਚਲਦੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਭਗਵੰਤ ਮਾਨ ਵਲੋਂ ਭਾਜਪਾ 'ਤੇ ਖੂਬ ਰਗੜੇ ਲਗਾਏ ਜਾ ਰਹੇ ਹਨ। ਮਾਨ ਦਾ ਕਹਿਣਾ ਹੈ ਕਿ ਭਾਜਪਾ ਦਿੱਲੀ ਵਿਚ ਹਿੰਦੂ-ਮੁਸਲਿਮ ਕਰ ਰਹੀ ਹੈ।
Bhagwant Mann
ਜਾਮਿਆ ਵਿਚ ਇਨ੍ਹਾਂ ਦੇ ਚੇਲਿਆਂ ਵਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਕਾਨੂੰਨ ਵਿਵਸਥਾ ਡਾਵਾਂ ਡੋਲ ਹੈ। ਸਿੱਧੀਆਂ ਲੋਕਾਂ ਵੱਲ ਕਰਕੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਜਦਕਿ ਪੁਲਸ ਕੋਲ ਖੜ੍ਹੀ ਮੁਸਕਰਾ ਰਹੀ ਹੈ। ਮਾਨ ਨੇ ਕਿਹਾ ਕਿ ਭਾਜਪਾ 5 ਗੁਣਾ ਵੱਧ ਛੋਟ ਦੇਣ ਦੀ ਗੱਲ ਕਰ ਰਹੀ ਹੈ ਪਰ ਭਾਜਪਾ ਇਸ ਦੀ ਸ਼ੁਰੂਆਤ ਪਹਿਲਾਂ ਉਨ੍ਹਾਂ ਸੂਬਿਆਂ ਤੋਂ ਕਿਉਂ ਨਹੀਂ ਕਰਦੀ ਜਿੱਥੇ ਉਸ ਦੀਆਂ ਸਰਕਾਰਾਂ ਹਨ। ਮਾਨ ਨੇ ਕਿਹਾ ਕਿ ਇਸ ਵਾਰ ਭਾਜਪਾ ਤੜੀ ਪਾਰ ਹੋਵੇਗੀ।
Photo
ਕੈਪਟਨ ਅਮਰਿੰਦਰ ਸਿੰਘ ਦੇ ਪ੍ਰਚਾਰ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਕਿਹੜੇ ਮੂੰਹ ਨਾਲ ਦਿੱਲੀ 'ਚ ਪ੍ਰਚਾਰ ਕਰਨਗੇ। ਪੰਜਾਬ ਵਿਚ ਬਿਜਲੀ ਮਹਿੰਗੀ ਹੈ ਕਾਂਗਰਸ ਕਹਿ ਰਹੀ ਹੈ ਕਿ ਬਿਜਲੀ ਅਸੀਂ ਇਥੇ ਸਸਤੀ ਦੇਵਾਂਗੇ ਪਰ ਪਹਿਲਾਂ ਪੰਜਾਬ ਵਿਚ ਤਾਂ ਬਿਜਲੀ ਸਸਤੀ ਕਰੇ। ਕੈਪਟਨ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਤਾਂ ਪੂਰੇ ਕਰਨ। ਇਸ ਦੌਰਾਨ ਭਗਵੰਤ ਮਾਨ ਵਲੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਨੂੰ ਵੀ 'ਆਪ' 'ਚ ਸ਼ਾਮਲ ਕੀਤਾ ਗਿਆ।
BJP
ਸਿੰਗਲਾ ਨੇ ਆਖਿਆ ਕਿ ਉਹ ਕੇਜਰੀਵਾਲ ਦੇ ਕੰਮਾਂ ਤੋਂ ਪ੍ਰਭਾਵਤ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। ਦੱਸ ਦੇਈਏ ਕਿ ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਚੱਲ ਰਹੀਆਂ ਹਨ। ਇਸ ਦੇ ਲਈ 8 ਫਰਵਰੀ ਨੂੰ ਦਿੱਲੀ ਵਿਚ ਵੋਟਾਂ ਪਾਈਆਂ ਜਾਣਗੀਆਂ। ਇਸ ਤੋਂ ਬਾਅਦ 11 ਫਰਵਰੀ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਏਗੀ ਅਤੇ ਚੋਣ ਨਤੀਜੇ ਜਾਰੀ ਕੀਤੇ ਜਾਣਗੇ।
Modi government may facilitate
ਇਸ ਚੋਣ ਵਿਚ ਚੁਣੌਤੀ ਆਮ ਆਦਮੀ ਪਾਰਟੀ ਦੇ ਸਾਮ੍ਹਣੇ ਆਪਣੀ ਤਾਕਤ ਬਚਾਉਣੀ ਹੈ ਤੇ ਉੱਥੇ ਹੀ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ 4 ਅਤੇ 5 ਫਰਵਰੀ ਨੂੰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਵੀ ਦਿੱਲੀ ਵਿਚ ਚੋਣ ਰੈਲੀ ਕਰਨਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।