ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਤਾਲਮੇਲ ਸੀ, ਹੈ ਤੇ ਰਹੇਗਾ-ਸਰਵਣ ਪੰਧੇਰ

By : GAGANDEEP

Published : Feb 4, 2021, 4:32 pm IST
Updated : Feb 4, 2021, 4:57 pm IST
SHARE ARTICLE
Sarvan Singh Pandher And Hardeep Singh Bhogal
Sarvan Singh Pandher And Hardeep Singh Bhogal

ਸੁਣੋ 25 ਜਨਵਰੀ ਦੀ ਰਾਤ ਰਾਜੇਵਾਲ ਨਾਲ ਹੋਈ ਗੱਲਬਾਤ ਬਾਰੇ!

ਨਵੀਂ ਦਿੱਲੀ( ਹਰਦੀਪ ਸਿੰਘ ਭੋਗਲ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।

Sarvan Singh Pandher And Hardeep Singh Bhogal Sarvan Singh Pandher And Hardeep Singh Bhogal

ਕਿਸਾਨਾਂ ਨੂੰ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ। ਆਮ ਆਦਮੀ ਤੋਂ ਲੈ ਕੇ ਕਲਾਕਾਰਾਂ ਦਾ ਸਹਿਯੋਗ ਮਿਲ ਰਿਹਾ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਸਰਵਣ ਪੰਧੇਰ  ਨਾਲ ਗੱਲਬਾਤ ਕੀਤੀ ਗਈ। ਸਰਵਣ ਪੰਧੇਰ  ਨੇ ਦੱਸਿਆ ਕਿ 6ਤਾਰੀਕ ਨੂੰ ਨੈਸ਼ਨਲ ਹਾਈਵੇਅ ਜਾਮ ਕੀਤੇ ਜਾਣਗੇ।

Sarvan Singh Pandher And Hardeep Singh Bhogal Sarvan Singh Pandher And Hardeep Singh Bhogal

ਜਿਸ ਦੀ ਤਿਆਰੀ ਵੀ ਪੂਰੇ ਜ਼ੋਰਾਂ ਤੇ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦਾ ਡਰਾਉਣ ਵਾਲਾ ਸਮਾਂ ਲੰਘ ਗਿਆ ਹੈ, ਮਾਨਿਸਕ ਤੌਰ ਤੇ ਡਰਾਵੇ ਦੀ ਗੱਲ ਹੈ। ਲੱਖਾਂ ਕਿਸਾਨਾਂ ਦੇ ਆਉਣ ਨਾਲ ਪ੍ਰਸ਼ਾਸਨ ਦੀ ਬਾਜੀ ਪੁੱਠੀ ਪਈ ਹੈ। ਉਹਨਾਂ ਨੂੰ ਲੋਕਾਂ  ਦੇ ਜਵਾਬ ਦੇਣੇ ਔਖੇ ਹੋ ਜਾਣਗੇ। ਪੰਧੇਰ ਨੇ ਕਿਹਾ ਕਿ ਦੋਵਾਂ ਰਾਜਾਂ ਦਾ ਪਹਿਲਾ ਵੀ ਤਾਲਮੇਲ ਸੀ, ਹੁਣ ਵੀ ਹੈ ਤੇ ਅੱਗੇ ਵੀ ਰਹੇਗਾ।

Sarvan Singh Pandher And Hardeep Singh Bhogal Sarvan Singh Pandher And Hardeep Singh Bhogal

ਸਰਕਾਰ ਦੀਆਂ  ਫੁੱਟ ਪਾਉਣ ਦੀਆਂ ਕੋਸ਼ਿਸਾਂ ਨੂੰ ਨਾਕਾਮ ਕਰ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਤੇ ਹਰਿਆਣੇ  ਦਾ ਉਭਾਰ ਉਠਿਆ ਵੇਖਿਆ ਸੀ ਤੇ ਹੁਣ ਉਹੀ ਉਭਾਰ ਯੂਪੀ ਵਿਚ ਵੇਖਣ ਨੂੰ ਮਿਲਿਆ। ਸਰਕਾਰ ਦਬਾਅ ਵਿਚ ਹੈ ਤੇ ਘਬਰਾਈ ਹੋਈ ਹੈ। ਉਹਨਾਂ ਕਿਹਾ ਕਿ ਹੁਣ ਨੌਜਵਾਨ ਸਿਖਿਅਤ ਹੋ ਗਿਆ ਉਹ ਜ਼ੋਸ ਨਾਲ ਹੋਸ਼ ਤੋਂ ਵੀ ਕੰਮ ਲੈ ਰਹੇ ਹਨ।

Sarvan Singh Pandher And Hardeep Singh Bhogal Sarvan Singh Pandher And Hardeep Singh Bhogal

 ਉਹਨਾਂ ਕਿਹਾ ਕਿ ਉਹ 25 ਜਨਵਰੀ ਦੀ ਰਾਤ ਨੂੰ  ਰਾਜੇਵਾਲ ਦੇ ਕੈਂਪ ਵਿਚ ਮਿਲਣ ਲਈ ਗਏ ਸਨ। ਉਹਨਾਂ ਕਿਹਾ ਕਿ ਉਹ ਸਾਂਝੇ ਪ੍ਰੋਗਰਾਮ ਦੀ ਅਪੀਲ ਕਰਨ ਲਈ ਉਥੇ ਗਏ ਸਨ। ਉਹਨਾਂ ਕਿਹਾ ਕਿ ਉਹਨਾਂ ਦਾ ਲਾਲ ਕਿਲੇ ਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ।

Sarvan Singh Pandher And Hardeep Singh Bhogal Sarvan Singh Pandher And Hardeep Singh Bhogal

 ਪੰਧੇਰ ਨੇ ਨੈਸ਼ਨਲ ਮੀਡੀਆ ਤੇ ਬੋਲਦਿਆਂ ਕਿਹਾ ਕਿ ਨੈਸ਼ਨਲ ਮੀਡੀਆਂ ਨੇ ਕੱਲ੍ਹ ਵੀ ਫੁੱਲ ਨਹੀਂ ਪਏ ਤੇ ਨਾ ਅੱਗੇ ਪਾਉਣਗੇ। ਉਹਨਾਂ ਕਿਹਾ ਕਿ ਸਰਕਾਰ ਨੂੰ ਵੋਟਾਂ ਮੰਨਣ ਲਈ ਲੋਕਾਂ ਕੋਲ ਜਾਣ ਲਈ ਡਰ ਨਹੀਂ ਲੱਗਦਾ ਉਦਾ ਲੋਕਾਂ  ਕੋਲ ਜਾਣ ਤੋਂ ਡਰ ਲੱਗਦਾ ਹੈ। ਸਰਕਾਰ ਦਾ ਇੰਟਰਨੈੱਟ ਬੰਦ ਕਰਨ ਨਾਲ ਲੋਕਾਂ ਦਾ ਤਾਲਮੇਲ ਨਹੀਂ ਬਣ ਸਕਿਆ ਜੇ  ਇੰਟਰਨੈੱਟ ਚੱਲਦਾ ਹੁੰਦਾ ਤਾਂ ਸਾਰਾ ਰਾਬਤਾ ਕਲੀਅਰ  ਹੋ ਜਾਣਾ  ਸੀ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement