
ਕਿਹਾ, ਪੰਜਾਬ ਚੋਣਾਂ ਤੋਂ 15 ਦਿਨ ਪਹਿਲਾਂ ਮੋਦੀ ਸਰਕਾਰ ਦੀ “ਸਿਆਸੀ ਨੌਟੰਕੀ” ਫਿਰ ਸ਼ੁਰੂ!
ਚੰਡੀਗੜ੍ਹ : ਪੰਜਾਬ ਦੀ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਅਤੇ ਸਿਆਸੀ ਪਾਰਟੀਆਂ ਵਿਚਾਲੇ ਸ਼ਬਦੀ ਜੰਗ ਵੀ ਜ਼ੋਰ ਫੜ੍ਹਦੀ ਦਿਖਾਈ ਦੇ ਰਹੀ ਹੈ। ਅੱਜ ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਲਗਾਤਾਰ ਚਾਰ ਟਵੀਟ ਕਰ ਕੇ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹੀ ਨਹੀਂ ਸਗੋਂ ਦਿੱਲੀ ਦੀ ਕੇਜਰੀਵਾਲ ਸਰਕਾਰ 'ਤੇ ਵੀ ਸ਼ਬਦੀ ਹਮਲੇ ਕੀਤੇ।
BJP
ਸੁਰਜੇਵਾਲਾ ਨੇ ਪੰਜਾਬ ਵਿਚ ਇੰਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀ ਜਾ ਰਹੀ ਜਾਂਚ ਨੂੰ ਭਾਜਪਾ ਦਾ ਚੋਣ ਸਟੰਟ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਚੋਣਾਂ ਤੋਂ 15 ਦਿਨ ਪਹਿਲਾਂ ਮੋਦੀ ਸਰਕਾਰ ਦੀ “ਸਿਆਸੀ ਨੌਟੰਕੀ” ਫਿਰ ਸ਼ੁਰੂ! ਭਾਜਪਾ ਦਾ "ਚੋਣ ਵਿਭਾਗ" - ED ਮੈਦਾਨ ਵਿੱਚ ਉਤਰ ਗਿਆ ਹੈ।
Aam Aadmi Party
ਸੁਰਜੇਵਾਲਾ ਨੇ ਕਿਹਾ ਕਿ ਇਹ ਸਿਰਫ ਸੂਬੇ ਦੀਆਂ ਚੋਣਾਂ ਦੇ ਮੱਦੇਨਜ਼ਰ ਹੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕ੍ਰਮਵਾਰ ਚਾਰ ਬਿੰਦੂਆਂ ਵਿਚ ਇਸ ਕਾਰਵਾਈ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਲਿਖਿਆ ED ਦੀ ਕਾਰਵਾਈ ਮਹਿਜ਼ ਭਾਜਪਾ ਦੀ ਸਿਆਸੀ ਨੌਟੰਕੀ ਹੈ ਅਤੇ ਇਸ ਨੂੰ ਇਨ੍ਹਾਂ ਚਾਰ ਬਿੰਦੂਆਂ ਵਿਚ ਸਮਝੋ :
Randeep Surjewala
1. ਪੰਜਾਬ ਦੇ ਲੋਕ ਹੁਣ ਕਿਸਾਨ ਅੰਦੋਲਨ ਦੇ ਹੱਕ ਵਿੱਚ ਖੜ੍ਹੇ ਹੋਣ ਦੀ ਕੀਮਤ ਚੁਕਾ ਰਹੇ ਹਨ ....ਮੋਦੀ ਜੀ ਹਾਰ ਦੇ ਡਰੋਂ ਫ਼ਰਜ਼ੀ ਛਾਪੇ-ਗ੍ਰਿਫ਼ਤਾਰੀਆਂ ਕਰਵਾ ਰਹੇ ਹਨ।
Narendra Modi
2. ਇਹ ਹਮਲਾ CM ਚੰਨੀ 'ਤੇ ਨਹੀਂ ਸਗੋਂ ਪੰਜਾਬ 'ਤੇ ਹੈ, ਕਿਰਸਾਨੀ ਅੰਦੋਲਨ ਦਾ ਸਮਰਥਨ ਕਰਨ ਦੀ ਸਜ਼ਾ ਹੈ। ਇਹ ਕਿਸਾਨਾਂ ਵਲੋਂ ਚੋਣਾਂ ਵਿਚ BJP ਨੂੰ ਹਰਾਉਣ ਦੇ ਦਿਤੇ ਸੱਦੇ ਦਾ ਬਦਲਾ ਹੈ।
Arvind Kejriwal
3. ਇਹ ਹਮਲਾ 'ਛੋਟੇ ਮੋਦੀ'-ਕੇਜਰੀਵਾਲ ਦੀ ਪਾਰਟੀ ਨੂੰ ਚੋਰ ਦਰਵਾਜ਼ੇ ਰਾਹੀਂ ਮਦਦ ਕਰਨ ਲਈ ਕੀਤਾ ਗਿਆ ਹੈ। ਕੇਜਰੀਵਾਲ ਨੇ ਕਾਲੇ ਖੇਤੀ ਕਾਨੂੰਨਾਂ ਦਾ ਨੋਟੀਫਿਕੇਸ਼ਨ ਦਿਤਾ ਸੀ, ਹੁਣ ਅਹਿਸਾਨ ਵਾਪਸ!
CM Charanjit Singh Channi
4. ਚੋਣਾਂ ਨੂੰ ਭਟਕਾਉਣ ਦਾ ਭਾਜਪਾਈ ਯਤਨ। 6 ਸਾਲ ਪੁਰਾਣੇ ਕੇਸ ਵਿਚ CM ਚੰਨੀ ਅਤੇ 33 ਸਾਲ ਪੁਰਾਣੇ ਮਾਮਲੇ ਵਿਚ ਸਿੱਧੂ 'ਤੇ ਹਮਲੇ ਕੀਤੇ ਜਾ ਰਹੇ ਹਨ, ਕੇਜਰੀਵਾਲ ਦਾ ਸਾਥ ਨਿਭਾ ਰਹੇ ਹਨ।
Navjot Sidhu