
ਕਾਂਗਰਸ ਨੇ ਇਹ ਸਵਾਲ ਚੁੱਕਿਆ ਹੈ ਕਿ ਅਮਿਤ ਸ਼ਾਹ ਕੋਲ ਇਹ ਆਕੜੇ ਕਿਥੋ ਆਏ ਹਨ ?
ਅਮਹਦਾਬਾਦ : ਪਾਕਿਸਤਾਨ ਚ ਜੈਸ-ਏ-ਮੁਹੰਮਦ ਦੇ ਅਤਿਵਾਦੀ ਠਿਕਾਣਿਆਂ ਤੇ ਭਾਰਤੀ ਹਵਾਈ ਸੈਨਾ ਵਲੋਂ ਕੀਤੀ ਏਅਰ ਸਟਰਾਇਕ ਤੇ ਰਾਜਨੀਤੀ ਸੁਰੂ ਹੋ ਗਈ ਹੈ। ਕਈ ਵਿਰੋਧੀ ਪਾਰਟੀਆਂ ਨੇ ਅਤਿਵਾਦੀਆਂ ਤੇ ਕੀਤੇ ਗਏ ਇਸ ਹਵਾਈ ਹਮਲੇ ਦੇ ਸਬੂਤ ਮੰਗੇ ਹਨ। ਹਵਾਈ ਸੈਨਾ ਵਲੋਂ ਹੁਣ ਤਕ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਨਹੀਂ ਦੱਸੀ ਗਈ। ਪਰ ਇਸ ਦੌਰਾਨ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਹਵਾਈ ਹਮਲੇ ਚ 250 ਅਤਿਵਾਦੀ ਮਾਰੇ ਗਏ ਸਨ। ਕਾਂਗਰਸ ਨੇ ਇਹ ਸਵਾਲ ਚੁਕਿਆ ਹੈ ਕਿ ਅਮਿਤ ਸ਼ਾਹ ਕੋਲ ਇਹ ਆਕੜੇ ਕਿਥੋ ਆਏ ਹਨ ?
ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾਰੀ ਨੇ ਕਿਹਾ ਕਿ ਏਅਰ ਵਾਈਸ ਮਾਰਸ਼ਲ ਆਰ.ਜੇ.ਕੇ.ਕਪੂਰ ਨੇ ਕਿਹਾ ਹੈ ਕਿ ਇਹ ਦੱਸਣਾ ਹਾਲੇ ਜਲਦਬਾਜ਼ੀ ਹੋਵੇਗੀ ਕਿ ਅਤਿਵਾਦੀ ਕੈਂਪ ਤੇ ਹੋਏ ਹਵਾਈ ਹਮਲੇ ‘ਚ ਕਿੰਨੇ ਅਤਿਵਾਦੀ ਮਾਰੇ ਗਏ ਹਨ। ਪਰ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਏਅਰ ਸਟਾਰਇਕ ਚ 250 ਅਤਿਵਾਦੀ ਮਾਰੇ ਗਏ ਹਨ। ਕਿ ਇਹ ਏਅਰ ਸਟਰਾਇਕ ਨੂੰ ਲੈ ਕੇ ਰਾਜਨੀਤੀ ਨਹੀਂ ਕੀਤੀ ਜਾ ਰਹੀ ਹੈ ? ਪਾਕਿਸਤਾਨ ਦੇ ਬਾਲਾਕੋਟ ‘ਚ ਵੜ ਕੇ ਭਾਰਤੀ ਹਵਾਈ ਸੈਨਾ ਵਲੋਂ ਕੀਤੀ ਗਈ ਏਅਰ ਸਟਰਾਇਕ ਤੋਂ ਹਰ ਕੋਈ ਹੈਰਾਨ ਹੈ।
ਪਾਕਿਸਤਾਨ ਦੇ ਬਾਲਕੋਟ ‘ਚ ਭਾਰਤੀ ਹਵਾਈ ਸੈਨਾ ਦੀ ਕਾਰਵਾਈ ਦੇ ਸਬੂਤ ਮੰਗਣ ਵਾਲੇ ਵਿਰੋਧੀ ਪਾਰਟੀ ਦੇ ਆਗੂਆਂ ਨੇ ਭਾਜਪਾ ਦੇ ਪ੍ਰਧਾਨ ਅਮਿਤ ਸਾਹ ਨੂੰ ਆੜੇ ਹੱਥੀ ਲਿਆ ਹੈ। ਅਮਿਤ ਸਾਹ ਨੇ ਕਿਹਾ, ਕਿ ਇਹ ਕਾਂਗਰਸੀ ਆਗੂ ਹਵਾਈ ਸੈਨਾ ਦੀ ਬਹਾਦਰੀ ‘ਤੇ ਸਵਾਲ ਚੁੱਕ ਰਹੇ ਹਨ। ਏਅਰ ਸਟਰਾਇਕ ਦੀ ਕਾਰਵਾਈ ਤੇ ਲੋਕਾ ਵਿਚ ਸ਼ਕ ਪੈਦਾ ਕਰ ਰਹੇ ਹਨ। ਭਾਰਤੀ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਅਜਿਹੀ ਗੱਲਾਂ ਸੁਣ ਕੇ ਪਾਕਿਸਤਾਨ ਹੱਸ ਰਿਹਾ ਹੈ। ਉਸ ਨੂੰ ਬਹੁਤ ਖੁਸੀ ਮਿਲ ਰਿਹੀ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਇਹ ਪਾਰਟੀਆਂ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੁਰਖਿਆਂ ਬਲਾਂ ਦੀ ਪ੍ਰਾਪਤੀ ਦੀ ਪ੍ਰਸ਼ੰਸਾ ਨਹੀ ਕਰ ਸਕਦੀਆਂ ਤਾਂ ਇਨ੍ਹਾਂ ਨੂੰ ਚੁੱਪ ਰਹਿਣਾ ਚਾਹੀਦਾ ਹੈ। ਇਹ ਇਸ ਗੱਲ ਵੱਲ ਇਸ਼ਾਰਾ ਹੈ ਕਿ 26 ਫਰਵਰੀ ਨੂੰ ਬਾਲਾਕੋਟ ਅਤੇ ਪਾਕਿਸਤਾਨ ਦੇ ਦੋ ਹੋਰ ਥਾਵਾਂ ਤੇ ਸਥਿਤ ਅਤਿਵਾਦੀ ਥਾਵਾਂ ਤੇ ਹਵਾਈ ਹਮਲੇ ਹੋਏ ਸਨ। ਇਸ ਘਟਨਾ ਤੋਂ ਬਾਅਦ ਪਾਕਿਸਤਾਨੀ ਹਵਾਈ ਸੈਨਾ ਨੇ 27 ਫ਼ਰਵਰੀ ਨੂੰ ਭਾਰਤੀ ਫੌਜੀ ਤਾਇਨਾਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਅਸਫਲ ਰਹੇ।
ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਦੀ ਸ਼ਲਾਘਾ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਪੁਲਵਾਮਾ ‘ਚ ਹੋਏ ਅਤਿਵਾਦੀ ਹਮਲੇ ਦਾ ਬਦਲਾ ਲੈਣ ਦੀ ਯੋਜਨਾ ਤਿਆਰ ਕੀਤੀ ਅਤੇ ਉਸ ਨੂੰ ਮੁਕਾਮ ਤਕ ਪਹੁਚਾਇਆ। ਅਮਿਤ ਸਾਂਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਤਿਵਾਦ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਸਰਕਾਰੀ ਨੀਤੀ ਨੂੰ ਦੇਸ਼ ਅਤੇ ਦੁਨਿਆਂ ਦੇ ਸਾਹਮਣੇ ਰੱਖਿਆ ਹੈ। 2016 ‘ਚ ਹੋਈ ਸਰਜੀਕਲ ਸਟਰਾਇਕ ਤੋਂ ਬਾਅਦ 26 ਫਰਵਰੀ ਨੂੰ ਹੋਈ ਏਅਰ ਸਟਰਾਇਕ ਇਸ ਦੀ ਉਦਾਹਰਣ ਹੈ।
ਪਰ ਵਿਰੋਧੀ ਪਾਰਟੀਆਂ ਦੇ ਆਗੂ ਇਨ੍ਹਾਂ ਕਾਰਵਾਈਆਂ ਨੂੰ ਸੱਚ ਨਹੀ ਮੰਨ ਰਹੇ। ਮਮਤਾ ਸਬੂਤ ਮੰਗ ਰਹੀ ਹੈ ਤੇ ਰਾਹੁਲ ਗਾਂਧੀ ਕਾਰਵਾਈ ਨੂੰ ਸਿਆਸੀ ਐਨਕਾਂ ਨਾਲ ਵੇਖ ਰਹੇ ਹਨ। ਅਖਿਲੇਸ਼ ਯਾਦਵ ਕਾਰਵਾਈ ਦੀ ਜਾਂਚ ਦੀ ਮੰਗ ਕਰ ਰਹੇ ਹਨ। ਦੇਸ਼ ਨੂੰ ਇਸ ਤਰ੍ਹਾਂ ਦੇ ਬਿਆਨਾਂ ਤੋਂ ਸਰਮ ਆ ਰਹੀ ਹੈ ਅਤੇ ਪਾਕਿਸਤਾਨ ਇਨ੍ਹਾਂ ਨੂੰ ਸੁਣਕੇ ਮੁਸਕਰਾ ਰਿਹਾ ਹੈ। ਸੁਰਖਿਆਂ ਬਲਾਂ ਦੇ ਸਾਹਸ਼ ਤੇ ਸਵਾਲ ਚੁੱਕਣ ਵਾਲੇ ਇਨ੍ਹਾਂ ਆਗੂਆਂ ਦੀ ਪ੍ਰੈਂਸ ਕਾਨਫਰੰਸ ਪਾਕਿਸਤਾਨੀ ਹੁਕਮਰਾਨਾ ਦੇ ਦੁਖੀ ਚਹਿਰਿਆਂ ‘ਤੇ ਮਸਕੁਰਾਹਟ ਲਿਆਉਣ ਦਾ ਕੰਮ ਕਰ ਰਹੀ ਹੈ।