ਕੈਂਸਰ ਨਾਲ ਝੜੇ ਵਾਲ, ਦੁਨੀਆ ਭਰ ਦੇ ਲੋਕ ਪਸੰਦ ਕਰ ਰਹੇ ਹਨ ਇਸ ਦੁਲਹਣ ਦੀਆਂ ਤਸਵੀਰਾਂ
Published : Mar 4, 2019, 4:02 pm IST
Updated : Mar 4, 2019, 4:02 pm IST
SHARE ARTICLE
Hair with cancer, people around the world like this pictures of this bride
Hair with cancer, people around the world like this pictures of this bride

ਵੈਸ਼ਣਵੀ ਪੂਵਾਂਦਰਨ ਨਾਮ ਦੀ ਇਹ ਔਰਤ ਇੰਟਰਨੈਟ ਤੇ ਛਾ ਗਈ ਹੈ। ਇੰਸਟਾਗ੍ਰਾਮ ਉੱਤੇ ਵੈਸ਼ਣਵੀ ਨੂੰ ਨਵੀਂ ਇੰਦਰਨ ਪਿਲਈ ਦੇ ਨਾਮ ਨਾਲ ਜਾਣਿਆ ਜਾਦਾਂ ਹੈ। ਉਨ੍ਹਾਂ......

ਨਵੀਂ ਦਿੱਲੀ-  ਵੈਸ਼ਣਵੀ ਪੂਵਾਂਦਰਨ ਨਾਮ ਦੀ ਇਹ ਔਰਤ ਇੰਟਰਨੈਟ ਤੇ ਛਾ ਗਈ ਹੈ।  ਇੰਸਟਾਗ੍ਰਾਮ ਉੱਤੇ ਵੈਸ਼ਣਵੀ ਨੂੰ ਨਵੀਂ ਇੰਦਰਨ ਪਿਲਈ  ਦੇ ਨਾਮ ਨਾਲ ਜਾਣਿਆ ਜਾਦਾਂ ਹੈ।  ਉਨ੍ਹਾਂ ਨੇ ਸੋਸ਼ਲ ਅਕਾਊਂਟ ਉੱਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿਚ ਉਹ ਬਰਾਈਡਲ ਲੁਕ ਵਿਚ ਦਿਖ ਰਹੀ ਹੈ।  ਬੋਲਡ ਲੁਕ ਵਿਚ ਪਿਲਈ ਦੇ ਬਰਾਈਡਲ ਫੋਟੋ ਸ਼ੂਟ ਨੇ ਇੰਟਰਨੈਟ ਉੱਤੇ ਹਲਚਲ ਮਚਾ ਦਿੱਤੀ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਤੇਜੀ ਨਾਲ ਵਾਇਰਲ ਹੋ ਰਹੀਆ ਹਨ।  ਬਿਨਾਂ ਵਾਲਾਂ ਦੇ ਦੁਲਹਣ ਬਣੀ ਪਿਲਈ ਬੇਹੱਦ ਖੂਬਸੂਰਤ ਦਿਖ ਰਹੀ ਹੈ।

Vaishnavi PrevdaranVaishnavi Prevdaran

ਤਸਵੀਰਾਂ ਵਿਚ ਪੂਵਾਂਦਰਨ ਦੀ ਲੁਕ ਹਲਕਾ ਐਕਟਰਸ ਸੋਨਾਲੀ ਬੇਂਦਰੇ ਨਾਲ ਮਿਲਦੀ ਜੁਲਦੀ ਦਿਖ ਰਹੀ ਹੈ।  ਜੇਕਰ ਗੌਰ ਕਰੀਏ ਤਾਂ ਇੱਕ ਮਿੰਟ ਲਈ ਤੁਸੀਂ ਵੀ ਪਹਿਚਾਣ ਨਹੀਂ ਸਕੋਗੇ ਕਿ ਇਹ ਸੋਨਾਲੀ ਬੇਂਦਰੇ ਹੈ ਜਾਂ ਕੋਈ ਹੋਰ। ਖਾਸ ਗੱਲ ਇਹ ਹੈ ਕਿ ਇਹ ਔਰਤ ਵੀ ਸੋਨਾਲੀ ਦੀ ਤਰ੍ਹਾਂ ਕੈਂਸਰ ਸਰਵਾਈਵਰ ਹੈ, ਜਿਸਦੇ ਚਲਦੇ ਉਨ੍ਹਾਂ ਨੂੰ ਵੀ ਆਪਣੇ ਵਾਲ ਕਟਵਾਉਣੇ ਪਏ। ਪਰ ਪਿਲਈ ਦੁਆਰਾ ਇਸ ਤਰ੍ਹਾਂ  ਦੇ ਫੋਟੋ ਸ਼ੂਟ ਕਰਾਉਣ ਦੀ ਇੱਕ ਖਾਸ ਵਜ੍ਹਾ ਹੈ। ਪਿਲਈ ਨੇ ਅਜਿਹੀਆਂ ਬੋਲਡ ਬਰਾਈਡਲ ਤਸਵੀਰਾਂ ਕੈਂਸਰ ਸਰਵਾਈਵਰ ਔਰਤਾਂ ਦਾ ਹੌਂਸਲਾ ਵਧਾਉਣ ਲਈ ਇੰਟਰਨੈਟ ਉੱਤੇ ਸ਼ੇਅਰ ਕੀਤੀਆਂ ਹਨ।

 ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਜਿਹੀ ਲੁਕ ਨੂੰ ਦੇਖ ਕੇ ਹਰ ਕੈਂਸਰ ਸਰਵਾਈਵਰ ਔਰਤਾਂ ਆਪਣੇ ਆਪ ਨੂੰ ਬੋਲਡ ਲੁਕ ਵਿਚ ਵੀ ਖੂਬਸੂਰਤ ਬਣਾ ਸਕਦੀਆਂ ਹਨ। ਪਿਲਈ ਆਪਣੇ ਇੰਸਟਾਗ੍ਰਾਮ ਵਿਚ ਲਿਖਦੀ ਹੈ ਕਿ ਕੈਂਸਰ ਦੀ ਵਜ੍ਹਾ ਨਾਲ ਤਮਾਮ ਔਰਤਾਂ ਦਾ ਦੁਲਹਣ ਬਣਨ ਦਾ ਸੁਪਨਾ ਅਧੂਰਾ ਰਹਿ ਜਾਂਦਾ ਹੈ।  ਕਈਆਂ ਦੇ ਵਿਆਹ ਟੁੱਟ ਜਾਂਦੇ ਹਨ, ਪਰ ਉਹ ਆਪਣੇ ਆਪ ਨੂੰ ਇਸ ਤਰਾਂ  ਸਵਾਰ ਸਕਦੀਆਂ ਹਨ। ਪਿਲਈ ਕਹਿੰਦੀ ਹੈ ਕਿ ਕੈਂਸਰ ਦੇ ਚਲਦੇ ਤਮਾਮ ਔਰਤਾਂ ਦੀ ਸੁੰਦਰਤਾ ਖੋਹ ਜਾਂਦੀ ਹੈ ਅਤੇ ਉਨ੍ਹਾਂ ਦਾ ‍ਆਤਮਵਿਸ਼ਵਾਸ ਵੀ ਕਮਜ਼ੋਰ ਹੋ ਜਾਂਦਾ ਹੈ।

 Vaishnavi PrevdaranVaishnavi Prevdaran

ਪਿਲਈ ਆਪਣੀ ਇੱਕ ਪੋਸਟ ਵਿਚ ਬਿਆਨ ਕਰਦੀ ਹੈ ਕਿ ਬਚਪਨ ਵਿਚ ਅਸੀਂ ਛੋਟੀਆਂ ਕੁੜੀਆਂ ਸੁਪਨਿਆਂ ਵਿਚ ਸੋਚਦੀਆਂ ਹੁੰਦੀਆਂ ਸੀ ਤਦ ਸਾਡੇ ਦਿਮਾਗ ਵਿਚ ਇਹ ਵੀ ਖਿਆਲ ਆਉਂਦਾ ਸੀ ਕਿ ਅਸੀਂ ਆਪਣੇ ਵਿਆਹ ਦੇ ਦਿਨ ਕਿਸ ਤਰਾਂ  ਦਿਖਾਗੀਆਂ ਪਰ ਜੇ ਕਿਸੇ ਨੂੰ ਕੈਂਸਰ ਹੋ ਜਾਵੇ ਤਾਂ ਉਸਦੇ ਸਾਰੇ ਸਪਨੇ ਚੂਰ -ਚੂਰ ਹੋ ਜਾਂਦੇ ਹਨ। ਬਰਿਸਟ ਕੈਂਸਰ ਸਰਵਾਈਵਰ ਪਿਲਈ ਕਹਿੰਦੀ ਹੈ ਕਿ ਕੈਂਸਰ ਦੇ ਬਾਰੇ ਵਿਚ ਜਿਵੇਂ ਹੀ ਖਬਰ ਮਿਲਦੀ ਹੈ

ਤਾਂ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਟੁੱਟ ਜਾਂਦਾ ਹੈ ਪਰ ਉਨ੍ਹਾਂ ਵਿਚੋਂ ਸਾਡੇ ਵਰਗੀਆਂ ਕੁੱਝ ਆਪਣੇ ਸੁਪਨਿਆਂ ਦੀ ਉਡ਼ਾਣ ਭਰਦੀਆਂ ਹਨ ਅਤੇ ਦੂਸਰੀਆਂ ਔਰਤਾਂ ਦਾ ਹੌਂਸਲਾ ਵੀ ਵਧਾਉਂਦੀਆਂ ਹਾਂ ।ਉਹ ਆਪਣੀ ਹਰ ਤਸਵੀਰ ਵਿਚ ਚਿੰਤਾ ਨੂੰ ਬਾਏ ਕਹਿੰਦੀ ਹੈ ਅਤੇ ਇੱਕ ਪਿਆਰੀ ਸਮਾਈਲ ਦਿੰਦੀ ਹੈ। ਇਹੀ ਸਮਾਈਲ ਪਿਲਈ ਨੂੰ ਹੋਰ ਕੈਂਸਰ ਸਰਵਾਈਵਰ ਨਾਲੋਂ ਵੱਖ ਬਣਾਉਂਦੀ ਹੈ ਅਤੇ ਦੂਸਰਿਆਂ ਦਾ ਹੌਂਸਲਾ ਵਧਾਉਂਦੀ ਹੈ ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement