
4 ਫਰਵਰੀ ਨੂੰ ਵਿਸ਼ਵ ਭਰ ਵਿਚ ਕੈਂਸਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਵਿਚ ਇਸ ਦੇ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਕਿਉਂਕਿ ਜ਼ਿਆਦਾਤਰ...
4 ਫਰਵਰੀ ਨੂੰ ਵਿਸ਼ਵ ਭਰ ਵਿਚ ਕੈਂਸਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਵਿਚ ਇਸ ਦੇ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਕਿਉਂਕਿ ਜ਼ਿਆਦਾਤਰ ਮਾਮਲਿਆਂ ਵਿਚ ਲੋਕਾਂ ਨੂੰ ਕੈਂਸਰ ਦੀ ਜਾਣਕਾਰੀ ਨਾ ਹੋਣ ਕਾਰਨ ਉਹ ਅਪਣੀ ਜਾਨ ਗਵਾ ਦਿੰਦੇ ਹਨ। ਕਈ ਬਾਲੀਵੁੱਡ ਹਸਤੀਆਂ ਵੀ ਕੈਂਸਰ ਦਾ ਸ਼ਿਕਾਰ ਹੋ ਚੁੱਕੀਆਂ ਹਨ। ਆਓ ਤੁਹਾਨੂੰ ਦਸਦੇ ਹਾਂ ਕਿ ਉਨ੍ਹਾਂ ਕੁੱਝ ਹਸਤੀਆਂ ਬਾਰੇ ਜਿਨ੍ਹਾਂ ਨੇ ਕੈਂਸਰ ਦੀ ਜੰਗ ਨੂੰ ਜਿੱਤਿਆ।
ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਲੜਨ ਤੋਂ ਬਾਅਦ ਹੁਣ ਇਕ ਫਾਈਟਰ ਵਾਂਗ ਅਪਣੀ ਜ਼ਿੰਦਗੀ ਜੀਅ ਰਹੀ ਹੈ। ਉਨ੍ਹਾਂ ਨੂੰ 2018 ਵਿਚ ਹਾਈਗ੍ਰੇਡ ਦਾ ਮੇਟਾਸਟੇਟਿਕ ਕੈਂਸਰ ਦਾ ਪਤਾ ਚੱਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਨਿਊਯਾਰਕ ਵਿਚ ਇਲਾਜ ਸ਼ੁਰੂ ਕਰਵਾਇਆ।
ਮਨੀਸ਼ਾ ਕੋਇਰਾਲਾ ਕੈਂਸਰ ਵਰਗੀ ਬਿਮਾਰੀ ਨੂੰ ਮਾਤ ਦੇ ਕੇ ਅੱਜ ਬਿੰਦਾਸ ਜ਼ਿੰਦਗੀ ਜੀਅ ਰਹੀ ਹੈ। ਮਨੀਸ਼ਾ ਨੂੰ ਸਾਲ 2012 ਵਿਚ ਓਵੋਰਿਅਨ ਕੈਂਸਰ ਦਾ ਪਤਾ ਚੱਲਿਆ ਸੀ ਪਰ ਉਨ੍ਹਾਂ ਨੇ ਕੈਂਸਰ ਦਾ ਪਤਾ ਚੱਲਣ ਤੋਂ ਬਾਅਦ ਹਿੰਮਤ ਨਹੀਂ ਹਾਰੀ। 6 ਮਹੀਨੇ ਤਕ ਲਗਾਤਾਰ ਸੰਘਰਸ਼ ਅਤੇ ਮਜ਼ਬੂਤ ਇੱਛਾਸ਼ਕਤੀ ਦੇ ਦਮ 'ਤੇ ਮਨੀਸ਼ਾ ਨੇ ਕੈਂਸਰ ਤੋਂ ਜ਼ਿੰਦਗੀ ਦੀ ਜੰਗ ਜਿੱਤ ਲਈ।
ਬਾਲੀਵੁੱਡ ਅਦਾਕਾਰਾ ਲੀਜ਼ਾ ਰੇਅ ਪਲਾਜ਼ਮਾ ਸੈਲਸ ਕੈਂਸਰ ਦਾ ਸ਼ਿਕਾਰ ਹੋ ਚੁੱਕੀ ਹੈ। ਉਨ੍ਹਾਂ ਨੂੰ ਸਾਲ 2009 ਵਿਚ ਇਸ ਰੇਅਰ ਕੈਂਸਰ ਦੇ ਬਾਰੇ ਵਿਚ ਪਤਾ ਚੱਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਸਟੈਮ ਸੈਲ ਟਰਾਂਸਪਲਾਂਟ ਕਰਵਾਇਆ। ਇਸ ਟ੍ਰੀਟਮੈਂਟ ਦੇ ਜ਼ਰੀਏ ਖ਼ੂਨ ਦੇ ਸਫੈਦ ਬਲੱਡ ਸੈਲਸ ਵਿਚ ਬਣਨ ਵਾਲੇ ਐਂਟੀਬਾਡੀਜ਼ ਨੂੰ ਫਿਰ ਤੋਂ ਰਿਕਵਰ ਕੀਤਾ ਗਿਆ। ਹੁਣ ਉਹ ਕੈਂਸਰ ਜਾਗਰੂਕਤਾ ਨੂੰ ਲੈ ਕੇ ਕਾਫ਼ੀ ਸਰਗਰਮ ਰਹਿੰਦੀ ਹੈ।
ਹਾਲ ਹੀ ਵਿਚ ਰਿਤਿਕ ਰੌਸ਼ਨ ਨੇ ਪਿਤਾ ਰਾਕੇਸ਼ ਰੌਸ਼ਨ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਦਸਿਆ ਸੀ ਕਿ ਉਨ੍ਹਾਂ ਨੂੰ ਗਲੇ ਦਾ ਕੈਂਸਰ ਹੋ ਗਿਆ ਹੈ। ਰਾਕੇਸ਼ ਰੌਸ਼ਨ ਦਾ ਕੈਂਸਰ ਸ਼ੁਰੂਆਤੀ ਸਟੇਜ ਵਿਚ ਹੈ। ਜਿਸ ਦੇ ਲਈ ਉਨ੍ਹਾਂ ਦੀ ਪਹਿਲੀ ਸਰਜਰੀ ਹੋ ਚੁੱਕੀ ਹੈ ਜੋ ਕਿ ਸਫ਼ਲ ਰਹੀ।
90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਮੁਮਤਾਜ ਨੂੰ ਵੀ ਬ੍ਰੈਸਟ ਕੈਂਸਰ ਹੋ ਗਿਆ ਸੀ। 54 ਸਾਲ ਦੀ ਉਮਰ 'ਚ ਕੈਂਸਰ ਡਾਇਗਨੋਜ਼ ਕਰਾਇਆ ਅਤੇ ਲੰਮੇਂ ਸਮਾਂ ਤੋਂ ਬਾਅਦ ਇਸ ਤੋਂ ਨਿਜਾਤ ਪਾਇਆ।
ਇਰਫ਼ਾਨ ਖਾਨ ਨੇ 2018 'ਚ ਇਕ ਟਵੀਟ ਜ਼ਰੀਏ ਦੱਸਿਆ ਕਿ ਉਨ੍ਹਾਂ ਨੂੰ ਨਿਊਰੋ ਐਂਡੋਕਰਾਇਨ ਟਿਊਮਰ ਹੋ ਗਿਆ ਹੈ। ਇਰਫ਼ਾਨ ਖਾਨ ਲੰਮੇ ਸਮੇਂ ਤੋਂ ਲੰਦਨ 'ਚ ਇਲਾਜ ਕਰਵਾ ਰਹੇ ਸਨ ਪਰ ਉਨ੍ਹਾਂ ਦੇ ਕਰੀਬੀ ਦੋਸਤ ਨੇ ਦੱਸਿਆ ਕਿ ਉਹ ਰਿਕਵਰ ਕਰ ਚੁੱਕੇ ਹਨ ਤੇ ਜਲਦ ਹੀ ਫੈਂਸ ਨੂੰ ਖੁਦ ਦਸਣਗੇ।
ਬਰਫ਼ੀ ਵਰਗੀ ਹਿਟ ਫ਼ਿਲਮ ਬਣਾਉਣ ਵਾਲੇ ਅਨੁਰਾਗ ਬਾਸੁ ਵੀ ਕੈਂਸਰ ਨੂੰ ਮਾਤ ਦੇ ਚੁੱਕੇ ਹਨ। ਉਨ੍ਹਾਂ ਨੂੰ ਸਾਲ 2004 'ਚ ਬਲਡ ਕੈਂਸਰ ਦਾ ਪਤਾ ਲਗਿਆ ਜਿਸ ਤੋਂ ਬਾਅਦ ਡਾਕਟਰ ਨੇ ਅਨੁਰਾਗ ਨੂੰ ਸਿਰਫ਼ 2 ਮਹੀਨੇ ਦਾ ਸਮਾਂ ਦਿਤਾ ਸੀ ਪਰ ਬਾਵਜੂਦ ਇਸਦੇ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਸਗੋਂ ਪੂਰੇ 3 ਸਾਲ ਤੱਕ ਕੀਮੋਥੇਰੇਪੀ ਸੈਸ਼ਨ ਕਰਵਾ ਬਾਲੀਵੁਡ ਵਿਚ ਐਂਟਰੀ ਮਾਰੀ।
ਭਾਰਤੀ ਕ੍ਰਿਕੇਟ ਟੀਮ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਵੀ ਕੈਂਸਰ ਨਾਲ ਪੀਡ਼ਤ ਰਹਿ ਚੁੱਕੇ ਹਨ। 2011 ਦੇ ਕ੍ਰਿਕੇਟ ਵਰਲਡ ਕਪ ਦੌਰਾਨ ਹੀ ਉਨ੍ਹਾਂ ਦੀ ਸਿਹਤ ਖਰਾਬ ਹੋਣ ਲੱਗੀ। ਚੈਕਅਪ ਕਰਵਾਉਣ ਤੋਂ ਬਾਅਦ ਪਤਾ ਲਗਾ ਕਿ ਉਨ੍ਹਾਂ ਨੂੰ ਫੇਫੜਿਆਂ ਵਿਚ ਕੈਂਸਰ ਹੈ। ਇਕ ਸਾਲ ਤੱਕ ਅਮਰੀਕਾ ਵਿਚ ਉਨ੍ਹਾਂ ਦਾ ਇਲਾਜ ਚਲਿਆ ਅਤੇ 2012 ਵਿਚ ਉਹ ਦੁਬਾਰਾ ਕ੍ਰਿਕੇਟ ਦੇ ਮੈਦਾਨ ਵਿਚ ਪਰਤ ਆਏ।