ਬਿਟਕਾਇਨ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਐਲਾਨ...ਪੜ੍ਹੋ ਪੂਰੀ ਖ਼ਬਰ
Published : Mar 4, 2020, 3:12 pm IST
Updated : Mar 4, 2020, 4:35 pm IST
SHARE ARTICLE
Supreme court allows trading in cryptocurrencies
Supreme court allows trading in cryptocurrencies

ਦਸ ਦਈਏ ਕਿ ਆਰਬੀਆਈ ਨੇ ਅਪਣੇ ਆਦੇਸ਼ ਵਿਚ ਕਿਹਾ ਸੀ ਕਿ...

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕ੍ਰਿਪਟੋਕਰੰਸੀ ਤੇ ਰੋਕ ਲਗਾਉਣ ਦੇ ਭਾਰਤੀ ਰਿਜ਼ਰਵ ਬੈਂਕ ਦੇ ਫ਼ੈਸਲੇ ਨੂੰ ਪਲਟ ਦਿੱਤਾ ਹੈ। ਕੇਂਦਰੀ ਬੈਂਕ ਨੇ ਅਪ੍ਰੈਲ 2018 ਵਿਚ ਕ੍ਰਿਪਟੋਕਰੰਸੀ ਤੇ ਰੋਕ ਲਗਾਉਂਦੇ ਹੋਏ ਬੈਂਕਾਂ ਨੂੰ ਇਸ ਵਰਚੁਅਲ ਕਰੰਸੀ ਦੁਆਰਾ ਟ੍ਰੇਡਿੰਗ ਨਾ ਕਰਨ ਨੂੰ ਕਿਹਾ ਸੀ। ਸੁਪਰੀਮ ਕੋਰਟ ਦੀ ਤਿੰਨ ਜੱਜਾਂ ਦੀ ਬੈਂਚ ਨੇ ਇੰਟਰਨੈਟ ਐਂਡ ਮੋਬਾਇਲ ਐਸੋਸੀਏਸ਼ਨ ਆਫ ਇੰਡੀਆ ਦੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਫੈਸਲਾ ਦਿੱਤਾ ਹੈ।

PhotoPhoto

ਦਸ ਦਈਏ ਕਿ ਆਰਬੀਆਈ ਨੇ ਅਪਣੇ ਆਦੇਸ਼ ਵਿਚ ਕਿਹਾ ਸੀ ਕਿ ਵਿੱਤ ਸੰਸਥਾ ਕ੍ਰਿਪਟੋਕਰੰਸੀ ਵਿਚ ਡੀਲਿੰਗ ਨਾ ਕੀਤੀ ਜਾਵੇ। ਇਸ ਦੇ ਨਾਲ ਹੀ ਆਰਬੀਆਈ ਨੇ ਆਮ ਲੋਕਾਂ ਨੂੰ ਵੀ ਹਿਦਾਇਤ ਦਿੱਤੀ ਸੀ ਕਿ ਕ੍ਰਿਪਟੋਕਰੰਸੀ ਵਿਚ ਟ੍ਰੇਡਿੰਗ ਕਰਨ ਤੇ ਹੋਣ ਵਾਲੇ ਕਿਸੇ ਵੀ ਨੁਕਸਾਨ ਲਈ ਖੁਦ ਜ਼ਿੰਮੇਵਾਰ ਹੋਣਗੇ।

RBIRBI

ਭਾਰਤੀ ਰਿਜ਼ਰਵ ਬੈਂਕ ਨੇ ਅਪਣੇ ਸਰਕੂਲਰ ਵਿਚ ਲਿਖਿਆ ਸੀ ਕਿ ਉਸ ਦੇ ਨਿਯੰਤਰਣ ਦੇ ਦਾਇਰੇ ਵਿਚ ਆਉਣ ਵਾਲੇ ਸੰਸਥਾ ਕ੍ਰਿਪਟੋਕਰੰਸੀ ਵਿਚ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਨਾ ਕੀਤਾ ਜਾਵੇ ਅਤੇ ਨਾ ਹੀ ਇਸ ਨਾਲ ਜੁੜੀ ਸੇਵਾ ਦਿੱਤੀ ਜਾਵੇ। ਇਸ ਤੇ IAMAI ਯਾਨੀ ਇੰਡੀਅਨ ਮੋਬਾਇਲ ਐਸੋਸੀਏਸ਼ਨ ਆਫ ਇੰਡੀਆ ਦਾ ਕਹਿਣਾ ਸੀ ਕਿ ਰਿਜ਼ਰਵ ਬੈਂਕ ਨੇ ਇਸ ਸਰਕੂਲਰ ਦੁਆਰਾ ਵਰਚੁਅਲ ਕਰੰਸੀ ਵਿਚ ਕਾਮਯਾਬ ਤੇ ਹੀ ਰੋਕ ਲਗਾ ਦਿੱਤੀ ਹੈ।

PhotoPhoto

ਦਸ ਦਈਏ ਕਿ 2018 ਵਿਚ ਦੁਨੀਆ ਭਰ ਤੋਂ ਵਰਚੁਅਲ ਕਰੰਸੀ ਬਿਟਕਾਇਨ ਦਾ ਤੇਜ਼ੀ ਨਾਲ ਉਭਾਰ ਹੋਇਆ ਸੀ ਅਤੇ ਲੋਕਾਂ ਨੇ ਇਸ ਦੁਆਰਾ ਮੋਟੀ ਕਮਾਈ ਕੀਤੀ ਸੀ। ਇਸ ਦੇ ਵਧਦੇ ਪ੍ਰਚਲਨ ਦੌਰਾਨ ਰਿਜ਼ਰਵ ਬੈਂਕ ਨੇ ਇਸ ਕਰੰਸੀ ਨੂੰ ਮਾਨਤਾ ਦੇਣ ਦੇ ਨਾਲ ਹੀ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਸ ਕਰੰਸੀ ਵਿਚ ਟ੍ਰੇਡਿੰਗ ਕਰਨ ਤੇ ਹੋਣ  ਵਾਲੇ ਕਿਸੇ ਵੀ ਨੁਕਸਾਨ ਲਈ ਆਰਬੀਆਈ ਜ਼ਿੰਮੇਵਾਰ ਨਹੀਂ ਹੋਵੇਗੀ।

BitCoinBitCoin

ਬਿਟਕਾਇਨ (Bitcoin) ਇੱਕ ਖਾਸ ਤਰ੍ਹਾਂ ਦੀ ਡਿਜੀਟਲ ਕਰੰਸੀ ਹੈ ਜਿਸਨੂੰ ਅਜੋਕੇ ਸਮੇਂ ਦੀ 'ਕ੍ਰਿਪਟੋਕਰੰਸੀ' ਵੀ ਕਿਹਾ ਜਾਂਦਾ ਹੈ। ਇਸਨੂੰ ਇੱਕ ਵਾਕ ਨਾਲ ਬਿਆਨ ਕੀਤਾ ਜਾ ਸਕਦਾ ਹੈ, " ਜੇ ਇੰਟਰਨੈਟ ਇੱਕ ਦੇਸ਼ ਹੁੰਦਾ ਤਾਂ ਬਿਟਕਾਇਨ ਇਸਦੀ ਨੈਸ਼ਨਲ ਕਰੰਸੀ ਹੋਣੀ ਸੀ"।
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement