ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਉਤਰੇ 'ਵਿਸ਼ਵ ਬੈਂਕ' ਨੇ ਕੀਤਾ ਵੱਡਾ ਐਲਾਨ
Published : Mar 4, 2020, 12:01 pm IST
Updated : Mar 4, 2020, 12:09 pm IST
SHARE ARTICLE
file photo
file photo

ਕੋਰੋਨਾ ਵਾਇਰਸ ਦੇ  ਵਿਰੁੱਧ ਲੜਾਈ ਵਿਚ ਹੁਣ ਵਿਸ਼ਵ ਬੈਂਕ ਵੀ ਸਾਹਮਣੇ ਆਇਆ ਹੈ।

 ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ  ਵਿਰੁੱਧ ਲੜਾਈ ਵਿਚ ਹੁਣ ਵਿਸ਼ਵ ਬੈਂਕ ਵੀ ਸਾਹਮਣੇ ਆਇਆ ਹੈ। ਇਸ ਨੇ ਲੋੜਵੰਦ ਦੇਸ਼ਾਂ ਲਈ 12 ਬਿਲੀਅਨ ਡਾਲਰ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਕਿਹਾ ਇਸਦਾ ਟੀਚਾ ਤੇਜ਼ ਅਤੇ ਪ੍ਰਭਾਵੀ ਕਾਰਵਾਈ ਮੁਹੱਈਆ ਕਰਵਾਉਣਾ ਹੈ ਤਾਂ ਜੋ ਦੇਸ਼ਾਂ ਦੀਆਂ  ਜ਼ਰੂਰਤਾਂ ਪੂਰੀਆਂ ਹੋ ਸਕਣ। 

photophoto

ਉਨ੍ਹਾਂ ਕਿਹਾ ਕਿ ਗਰੀਬ ਦੇਸ਼ਾਂ ਉੱਤੇ ਕੋਰੋਨਾ ਦੇ ਕਾਰਨ ਪੈਣ ਵਾਲੇ ਬੋਝ ਨੂੰ ਸਮਝਣਾ ਮਹੱਤਵਪੂਰਨ ਹੈ ਜਿਨ੍ਹਾਂ ਕੋਲ ਕੋਵਿਡ -19 ਵਿਸ਼ਾਣੂ ਨਾਲ ਨਜਿੱਠਣ ਲਈ ਲੋੜੀਂਦੇ ਉਪਕਰਣ ਨਹੀਂ ਹਨ।  ਫੰਡ ਦਾ ਕੁਝ ਹਿੱਸਾ ਗਰੀਬ ਦੇਸ਼ਾਂ ਨੂੰ ਦਿੱਤਾ ਜਾਵੇਗਾ। ਉਥੇ ਫੰਡ ਦੀ ਵਰਤੋਂ ਡਾਕਟਰੀ ਉਪਕਰਣਾਂ ਜਾਂ ਸਿਹਤ ਸੇਵਾਵਾਂ ਲਈ ਕੀਤੀ ਜਾਵੇਗੀ। ਬੈਂਕ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਲੋੜਵੰਦ ਦੇਸ਼ਾਂ ਨੂੰ ਨੀਤੀਗਤ ਸੁਝਾਅ ਵੀ ਦਿੱਤੇ ਜਾਣਗੇ।

photophoto

ਜਦੋਂ ਦਸੰਬਰ ਦੇ ਅਖੀਰ ਵਿਚ ਚੀਨ ਦੇ ਵੁਹਾਨ ਸ਼ਹਿਰ ਵਿਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ, ਤਾਂ ਲੋਕਾਂ ਨੂੰ ਪਤਾ ਨਹੀਂ ਸੀ ਕਿ ਇਹ ਇੰਨਾ ਮਾਰੂ ਹੋ ਸਕਦਾ ਹੈ  ਹੁਣ ਤੱਕ 70 ਦੇਸ਼ ਇਸਦੀ ਚਪੇਟ ਵਿੱਚ ਆ ਚੁੱਕੇ ਹਨ। ਦੁਨੀਆ ਭਰ ਵਿੱਚ 3,000 ਤੋਂ ਵੱਧ ਲੋਕ ਮਰ ਚੁੱਕੇ ਹਨ ਅਤੇ 90 ਹਜ਼ਾਰ ਤੋਂ ਵੱਧ ਸੰਕਰਮਿਤ ਹਨ।

photophoto

ਦੂਜੇ ਪਾਸੇ, ਵਿਸ਼ਵ ਬੈਂਕ ਦੇ ਮੁਖੀ ਨੇ ਕਿਹਾ ਕਿ 12 ਬਿਲੀਅਨ ਡਾਲਰ ਦੇ ਪੈਕੇਜ ਵਿਚੋਂ 8 ਬਿਲੀਅਨ ਡਾਲਰ ਉਨ੍ਹਾਂ ਦੇਸ਼ਾਂ ਨੂੰ ਭੇਜੇ ਜਾਣਗੇ ਜਿਨ੍ਹਾਂ ਨੇ ਮਦਦ ਦੀ ਅਪੀਲ ਕੀਤੀ ਸੀ। ਵਿਸ਼ਵ ਬੈਂਕ ਤੋਂ  ਦੁਨੀਆ ਭਰ ਦੇ ਕਈ ਦੇਸ਼ਾਂ ਨੇ ਮਦਦ ਲਈ ਪਹੁੰਚ ਕੀਤੀ ਹੈ ਪਰ ਅਜੇ ਤੱਕ ਇਹ ਜਾਣਕਾਰੀ ਉਪਲਬਧ ਨਹੀਂ ਹੈ ਪਹਿਲੀ ਸਹਾਇਤਾ ਕਿਸ ਨੂੰ ਮਿਲੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement