ਦੇਸ਼ ’ਚ ਵਿਰੋਧੀ ਵਿਚਾਰਾਂ ਵਾਲਿਆਂ ਦੀਆਂ ਗ੍ਰਿਫਤਾਰੀਆਂ ਲੋਕਤੰਤਰ ਲਈ ਚਿੰਤਾਜਨਕ- ਗਿਆਨੀ ਹਰਪ੍ਰੀਤ ਸਿੰਘ
Published : Mar 4, 2021, 7:43 pm IST
Updated : Mar 5, 2021, 3:52 pm IST
SHARE ARTICLE
Bhai Harpreet singh
Bhai Harpreet singh

ਸਿੰਘ ਸਾਹਿਬ ਨੇ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਹੈ ਕਿ ਸਰਕਾਰ ਵਿਰੁਧ ਬੋਲਣ ਵਾਲੇ ਲੋਕਾਂ ’ਤੇ ਦੇਸ਼ ਧਰੋਹੀ, ਯੂ ਪੀ ਏ ਵਰਗੇ ਸੰਗੀਨ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ ।

ਅੰਮ੍ਰਿਤਸਰ- (ਰਾਜੇਸ਼ ਕੁਮਾਰ ਸੰਧੂ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਵਿਚ ਕਿਸਾਨੀ ਸੰਘਰਸ਼ ਦੌਰਾਨ ਸਰਕਾਰ ਨਾਲ ਨਾ ਇਤਫਾਕੀ ਰਖਣ ਵਾਲੇ ਲੋਕਾਂ ਦੀਆਂ ਧੜਾ-ਧੜ ਹੋ ਰਹੀਆਂ ਗ੍ਰਿਫਤਾਰੀਆਂ ਅਤੇ ਹਿਰਾਸਤਾਂ ਦਾ ਸਿਲਸਿਲਾ ਬੇਹੱਦ ਚਿੰਤਾਜਨਕ ਹੈ । ਉਨ੍ਹਾਂ ਕਿਹਾ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲੋਕਤੰਤਰ ਦਾ ਅਹਿਮ ਅੰਗ ਹੁੰਦੀ ਹੈ । ਜਦੋਂ ਕਿ ਦੇਸ਼ ਅੰਦਰ ਹੋ ਰਹੀਆਂ ਗ੍ਰਿਫਤਾਰੀਆਂ ਲੋਕਤੰਤਰ ਦੀ ਮਰਿਯਾਦਾ ਦੇ ਉਲਟ ਹਨ ।

Bjp LeadershipBjp Leadershipਸਿੰਘ ਸਾਹਿਬ ਨੇ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਹੈ ਕਿ ਸਰਕਾਰ ਵਿਰੁਧ ਬੋਲਣ ਵਾਲੇ ਲੋਕਾਂ ’ਤੇ ਦੇਸ਼ ਧਰੋਹੀ, ਯੂ ਪੀ ਏ ਵਰਗੇ ਸੰਗੀਨ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ । ਅਜਿਹਾ ਰੁਝਾਨ ਕਿਸੇ ਵੀ ਜਮਹੂਰੀਅਤ ਲਈ ਬੇਹੱਦ ਘਾਤਕ ਸਿੱਧ ਹੁੰਦਾ ਹੈ । ਜਿਥੇ ਵਿਰੋਧੀ ਵਿਚਾਰਾਂ ਨੂੰ ਦਬਾਉਣ ਦਾ ਤਰੀਕਾ ਅਣਮਨੁੱਖੀ ਹੈ । ਉਥੇ ਕਿਸੇ ਨੂੰ ਆਪਣੇ ਵਿਚਾਰ ਦਬਾਉਣ ਲਈ ਅਸੱਭਿਅਕ ਅਤੇ ਹਿੰਸਕ ਤਰੀਕੇ ਵਰਤਣੇ ਵੀ ਗਲਤ ਹਨ । ਹਰ ਇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ।

Bhai Bhai Harpreet singh ਬਸ਼ਰਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਤਰੀਕਾ ਜਾਇਜ਼ ,ਸਭਿਅਕ ਅਤੇ ਅਰਥ ਭਰਪੂਰ ਹੋਵੇ । ਵਿਚਾਰਾਂ ਦੇ ਪ੍ਰਗਟਾਵੇ ਨੂੰ ਖੋਹਣ ਦਾ ਸਿੱਧਾ ਸਿੱਧਾ ਮਤਲਬ ਹੈ ਲੋਕਤੰਤਰ ਦਾ ਗਲਾ ਘੁੱਟਣਾ । ਸਿੰਘ ਸਾਹਿਬ  ਨੇ ਦੇਸ਼ ਦੇ ਜਮਹੂਰੀਅਤ ਪਸੰਦ ਲੋਕਾਂ ਅਤੇ ਸੰਸਥਾਵਾਂ ਨੂੰ ਜ਼ਮਹੂਰੀਅਤ ਦੀ ਮਰਯਾਦਾ ਨੂੰ ਬਚਾਉਣ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਆਖਿਆ ਕਿ ਇਸ ਵੇਲੇ ਧਾਰਨ ਕੀਤੀ ਚੁੱਪ ਆਤਮਘਾਤੀ ਸਿੱਧ ਹੋਵੇਗੀ । ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ਵਿਚ ਬਹੁਤ ਘਾਤਕ ਸਾਬਤ ਹੋਣਗੇ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement