
ਵਪਾਰ ਦੇ ਵਿਚ ਅਜਿਹਾ ਘਾਟਾ ਪਿਆ ਕਿ ਪਰਿਵਾਰ ਦੇ ਛੇ ਲੋਕਾਂ ਨੇ ਕੋਲਡ੍ਰਿੰਕ ਵਿਚ ਕੀਟਨਾਸ਼ਕ...
ਨਵੀਂ ਦਿੱਲੀ: ਵਪਾਰ ਦੇ ਵਿਚ ਅਜਿਹਾ ਘਾਟਾ ਪਿਆ ਕਿ ਪਰਿਵਾਰ ਦੇ ਛੇ ਲੋਕਾਂ ਨੇ ਕੋਲਡ੍ਰਿੰਕ ਵਿਚ ਕੀਟਨਾਸ਼ਕ ਦਵਾਈ ਪਾ ਕੇ ਜਾਨ ਦੇਣ ਦਾ ਫ਼ੈਸਲਾ ਕਰ ਲਿਆ ਗਿਆ। ਤਿੰਨ ਦੀ ਮੌਤ ਹੋ ਗਈ ਹੈ ਅਤੇ ਤਿੰਨ ਦੀ ਹਾਲਤ ਗੰਭੀਰ ਹੈ। ਮਾਮਲਾ ਗੁਜਰਾਤ ਦੇ ਵਡੋਦਰਾ ਦਾ ਹੈ। ਪਰਿਵਾਰ ਦੇ ਮੁਖੀ ਦਾ ਸਭ ਕੁਝ ਵਿਕ ਚੁੱਕਾ ਸੀ। ਉਨ੍ਹਾਂ ਨੇ ਅਖੀਰ ਵਿਚ ਢਿੱਡ ਪਾਲਣ ਲਈ ਪਹਿਲਾਂ ਆਪਣੀ ਸਕੂਟਰੀ ਅਤੇ ਫਿਰ ਪੋਤੀ ਦੀ ਸਾਇਕਲ ਤੱਕ 500 ਰੁਪਏ ਵਿਚ ਵੇਚ ਦਿੱਤੀ ਸੀ।
drink poison
ਸਾਰੀਆਂ ਉਮੀਦਾਂ ਟੁੱਟ ਗਈਆਂ ਹਨ, ਫਿਰ ਬੁੱਧਵਾਰ ਨੂੰ ਇਕੱਠਿਆਂ ਜਾਨ ਦੇਣ ਦਾ ਫ਼ੈਸਲਾ ਕੀਤਾ ਗਿਆ। ਮ੍ਰਿਤਕ ਵਿਚ ਨਰਿੰਦਰ ਸੋਨੀ (68), ਉਨ੍ਹਾਂ ਦਾ 4 ਸਾਲ ਦਾ ਪੋਤਾ ਪਾਰਥ ਅਤੇ 17 ਸਾਲ ਦੀ ਪੋਤੀ ਰੀਆ ਸ਼ਾਮਲ ਹਨ। ਨਰਿੰਦਰ ਦੀ ਪਤਨੀ ਦੀਪਤੀ, ਬੇਟਾ ਭਾਵਿਨ ਅਤੇ ਬਹੁ ਉਵਰਸ਼ੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਲਿਜਾਇਆ ਗਿਆ ਹੈ।
ਇਸ ਤਰ੍ਹਾਂ ਕਰਜੇ ਦੇ ਦਲਦਲ ਵਿਚ ਫਸਦਾ ਗਿਆ ਪਰਵਾਰ
family members to drink poison
ਜਾਣਕਾਰੀ ਮੁਤਾਬਿਕ, ਨਰਿੰਦਰ ਸੋਨੀ ਇਮਿਟੇਸ਼ਨ ਜਵੈਲਰੀ ਦਾ ਵਪਾਰ ਕਰਦੇ ਸੀ। ਕੁਝ ਸਾਲਾਂ ਤੋਂ ਲਗਾਤਾਰ ਘਾਟਾ ਹੁੰਦਾ ਗਿਆ, ਤਾਂ ਪਲਾਸਟਿਕ ਦਾ ਸਮਾਨ ਵੇਚਣ ਲੱਗੇ। ਫਿਰ ਘਾਟਾ ਹੋਇਆ ਤਾਂ ਵਪਾਰ ਵਿਚ ਪੂਰੀ ਜਮਾਂ ਰਕਮ ਲੱਗਾ ਦਿੱਤੀ। ਆਖੀਰ ਵਿਚ ਲੱਖਾਂ ਰੁਪਏ ਕਰਜਾ ਲਿਆ ਗਿਆ। ਇਸਦਾ ਵਿਆਜ ਮੋੜਨ ਦੇ ਲਈ ਘਰ ਵੇਚਣਾ ਪਿਆ।
ਗੁਆਢੀਆਂ ਤੋਂ ਵੀ ਲਿਆ ਸੀ ਕਰਜਾ
family members to drink poison
ਗੁਆਢੀਆਂ ਨੇ ਦੱਸਿਆ ਕਿ ਨਰਿੰਦਰ ਸੋਨੀ ਪਹਿਲਾਂ ਸਵਾਤੀ ਸੁਸਾਇਟੀ ਵਿਚ 8 ਨੰਬਰ ਮਕਾਨ ਦੇ ਮਾਲਕ ਸਨ। ਉਨ੍ਹਾਂ ਨੇ ਲਗਪਗ ਦੋ ਸਾਲ ਪਹਿਲਾਂ ਇਹ ਮਕਾਨ ਵੇਚ ਦਿੱਤਾ ਸੀ ਅਤੇ ਗੁਆਢੀ ਦੇ ਮਕਾਨ ਵਿਚ ਕਿਰਾਏ ਉਤੇ ਰਹਿਣ ਲੱਗੇ ਸਨ। ਮਕਾਨ ਵੇਚਣ ਨਾਲ ਜਿਹੜੇ 25 ਲੱਖ ਰੁਪਏ ਮਿਲੇ ਸੀ, ਤਾਂ ਉਸ ਵਿਚੋਂ ਜ਼ਿਆਦਾਤਰ ਪੈਸਾ ਵਿਆਜ ਮੋੜਨ ਵਿਚ ਖਤਮ ਹੋ ਗਿਆ ਸੀ।
family members to drink poison
ਥੋੜ੍ਹਾ ਪੈਸੇ ਬਚੇ ਸਨ, ਜਿਸ ਨਾਲ ਲਾਕਡਾਊਨ ਤੋਂ ਲੈ ਕੇ ਹੁਣ ਤੱਕ ਦਾ ਖਰਚਾ ਕਰ ਲਿਆ ਗਿਆ। ਉਨ੍ਹਾਂ ਨੇ ਕੁਝ ਦਿਨ ਗੁਆਢੀਆਂ ਤੋਂ ਉਧਾਰ ਲੈ ਕੇ ਗੁਜਾਰਾ ਕੀਤਾ। ਨਰਿੰਦਰ ਸੋਨੀ ਦਾ ਬੇਟਾ ਭਾਵਿਨ ਕੰਪਿਊਟਰ ਰਿਪੇਅਰਿੰਗ ਦਾ ਕੰਮ ਕਰਦਾ ਸੀ, ਪਰ ਇੰਨੀ ਕਮਾਈ ਨਹੀਂ ਹੁੰਦੀ ਸੀ ਕਿ ਪਰਵਾਰ ਦਾ ਖਰਚਾ ਚੱਲ ਸਕੇ।