26 ਜਨਵਰੀ ਹਿੰਸਾ ਮਾਮਲਾ: ਕਿਸਾਨ ਨਵਰੀਤ ਦੀ ਪੋਸਟਮਾਰਟਮ ਰੀਪੋਰਟ ਪੇਸ਼ ਕਰੇ ਦਿੱਲੀ ਪੁਲਿਸ : ਹਾਈ ਕੋਰਟ
Published : Mar 4, 2021, 10:07 pm IST
Updated : Mar 4, 2021, 10:07 pm IST
SHARE ARTICLE
High Court
High Court

ਪੁਲਿਸ ਦਾ ਦਾਅਵਾ ਹੈ ਕਿ ਆਈ. ਟੀ. ਓ. ਕੋਲ ਟਰੈਕਟਰ ਪਲਟਣ ਕਾਰਨ ਨਵਰੀਤ ਦੀ ਮੌਤ ਹੋਈ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਪੁਲਿਸ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੌਰਾਨ ਟਰੈਕਟਰ ਪਲਟਣ ਨਾਲ ਮਾਰੇ ਗਏ 25 ਸਾਲਾ ਕਿਸਾਨ ਨਵਰੀਤ ਸਿੰਘ ਦੀ ਐਕਸ-ਰੇਅ ਪਲੇਟ ਅਤੇ ਪੋਸਟਮਾਰਟਮ ਦਾ ਵੀਡੀਉ ਮੁਹੱਈਆ ਕਰਾਉਣ ਦਾ ਨਿਰਦੇਸ਼ ਦਿਤਾ। ਜਸਟਿਸ ਯੋਗੇਸ਼ ਖੰਨਾ ਨੇ ਕਿਹਾ ਕਿ ਦੋਵੇਂ ਮੂਲ ਦਸਤਾਵੇਜ਼ 5 ਮਾਰਚ ਨੂੰ ਦੁਪਹਿਰ 2 ਵਜੇ ਦਿੱਲੀ ਪੁਲਿਸ ਦੇ ਅਧਿਕਾਰੀ ਦੇ ਹਵਾਲੇ ਕੀਤਾ ਜਾਵੇ ਅਤੇ ਜਾਂਚ ਅਧਿਕਾਰੀ ਸੁਰੱਖਿਅਤ ਥਾਂ ’ਤੇ ਇਸ ਨੂੰ ਸਾਂਭ ਕੇ ਰਖਣਗੇ।

Delhi High CourtDelhi High Court

ਹਾਈ ਕੋਰਟ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਦੀ ਇਕ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਨਵਰੀਤ ਦੇ ਮੱਥੇ ’ਤੇ ਗੋਲੀ ਲੱਗੀ ਸੀ। ਉਸ ਦਾ ਪੋਸਟਮਾਰਟਮ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹਾ ਹਸਪਤਾਲ ਵਿਚ ਹੋਇਆ ਸੀ। ਹਾਲਾਂਕਿ ਅਦਾਲਤ ਦੇ ਸਾਹਮਣੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਦਾਅਵਾ ਕੀਤਾ ਕਿ ਨਵਰੀਤ ਨੂੰ ਕੋਈ ਗੋਲੀ ਨਹੀਂ ਲੱਗੀ ਸੀ।

Delhi High Court Delhi High Court

ਪੁਲਿਸ ਦਾ ਦਾਅਵਾ ਹੈ ਕਿ ਆਈ. ਟੀ. ਓ. ਕੋਲ ਟਰੈਕਟਰ ਪਲਟਣ ਕਾਰਨ ਨਵਰੀਤ ਦੀ ਮੌਤ ਹੋਈ। ਨਵਰੀਤ ਸਿੰਘ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਉਹ ਦਿੱਲੀ ’ਚ ਕਿਸਾਨਾਂ ਵਲੋਂ ਕੱਢੀ ਗਈ ਟਰੈਕਟਰ ਪਰੇਡ ’ਚ ਸ਼ਾਮਲ ਹੋਇਆ ਸੀ।

high courthigh court

ਦਿੱਲੀ ਸਰਕਾਰ ਦੇ ਸਥਾਈ ਵਕੀਲ ਰਾਹੁਲ ਮਹਿਰਾ ਨੇ ਅਦਾਲਤ ਨੂੰ ਦਸਿਆ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਪੁਲਿਸ ਨੂੰ ਐਕਸ-ਰੇਅ ਪਲੇਟ ਅਤੇ ਪੋਸਟਮਾਰਟਮ ਵੀਡੀਉ ਮੁਹਈਆ ਕਰਾਉਣ ਦੀ ਬੇਨਤੀ ਕੀਤੀ ਸੀ ਪਰ ਰਾਮਪੁਰ ਪੁਲਿਸ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਅਦਾਲਤ ਦੇ ਆਦੇਸ਼ ਦੇ ਬਿਨਾਂ ਇਹ ਦੇਣ ਤੋਂ ਇਨਕਾਰ ਕਰ ਦਿਤਾ। 

Delhi High CourtDelhi High Court

ਉਧਰ ਉੱਤਰ ਪ੍ਰਦੇਸ਼ ਪੁਲਿਸ ਅਤੇ ਹਸਪਤਾਲ ਦੇ ਸੀ. ਐੱਮ. ਓ. ਵਲੋਂ ਪੇਸ਼ ਵਕੀਲ ਗਰਿਮਾ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਕੋਲ ਐਕਸ-ਰੇਅ ਰੀਪੋਰਟ ਨਹੀਂ ਹੈ, ਪੋਸਟਮਾਰਟਮ ਰੀਪੋਰਟ ਹੈ, ਜਿਸ ਨੂੰ ਉਹ ਅਦਾਲਤ ਵਲੋਂ ਤੈਅ ਕੀਤੀ ਗਈ ਤਾਰੀਖ਼ ਨੂੰ ਦਿੱਲੀ ਪੁਲਿਸ ਨੂੰ ਸੌਂਪਣਗੇ।       

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement