
ਅਧਿਕਾਰੀਆਂ ਨੂੰ ਅੱਗ 'ਤੇ ਕਾਬੂ ਪਾਉਣ ਦੇ ਦਿੱਤੇ ਨਿਰਦੇਸ਼
ਓਡੀਸ਼ਾ :ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਦੇ ਸਿਮਲੀਪਲ ਨੈਸ਼ਨਲ ਪਾਰਕ ਵਿੱਚ ਅੱਗ ਪਿਛਲੇ 11 ਦਿਨਾਂ ਤੋਂ ਲੱਗੀ ਹੋਈ ਹੈ। ਇਸ ਅੱਗ ਨੇ ਪਾਰਕ ਦੇ ਲਗਭਗ ਤੀਜੇ ਹਿੱਸੇ ਨੂੰ ਆਪਣੀ ਚਪੇਟ ਵਿਚ ਲੈ ਲਿਆ। ਸਿਮਲੀਪਲ ਨੈਸ਼ਨਲ ਪਾਰਕ ਵਿਚ ਲੱਗੀ ਅੱਗ ਤੇਜ਼ੀ ਨਾਲ ਬੇਕਾਬੂ ਹੁੰਦੀ ਜਾ ਰਹੀ ਹੈ।
Simlipal National Park
ਵੀਰਵਾਰ ਨੂੰ ਰਾਜ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਅੱਗ 'ਤੇ ਕਾਬੂ ਪਾਉਣ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਦਫਤਰ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸਿਮਲੀਪਲ ਨੈਸ਼ਨਲ ਪਾਰਕ ਵਿੱਚ ਲੱਗੀ ਅੱਗ ਨੂੰ ਰੋਕਣ ਲਈ ਸਥਿਤੀ ਦਾ ਜਾਇਜ਼ਾ ਲੈਣ ਅਤੇ ਅੱਗ 'ਤੇ ਕਾਬੂ ਪਾਉਣ ਲਈ ਨਿਰਦੇਸ਼ ਦਿੱਤੇ ਹਨ।
Odisha: Fire continues to rage in Similipal National Park; State CM Naveen Patnaik has reviewed the situation and asked officials to take preventive measures to control it, as per Chief Minister's Office. pic.twitter.com/dnQlIpOISs
— ANI (@ANI) March 4, 2021
ਇਸ ਤੋਂ ਪਹਿਲਾਂ, ਉੜੀਸਾ ਸਰਕਾਰ ਨੇ ਬੁੱਧਵਾਰ ਨੂੰ ਸਥਿਤੀ ਦੀ ਜਾਂਚ ਕਰਨ ਅਤੇ ਸਿਮਲੀਪਲ ਨੈਸ਼ਨਲ ਪਾਰਕ ਵਿਚ ਲੱਗੀ ਅੱਗ ਨੂੰ ਰੋਕਣ ਲਈ ਇਕ ਉੱਚ ਪੱਧਰੀ ਟੀਮ ਭੇਜੀ।