ਓ.ਟੀ.ਟੀ. ਪਲੇਟਫ਼ਾਰਮ ’ਤੇ ਅਸ਼ਲੀਲ ਸਮੱਗਰੀ ’ਤੇ ਨਜ਼ਰ ਰਖਣ ਲਈ ਸਿਸਟਮ ਦੀ ਲੋੜ : ਸੁਪਰੀਮ ਕੋਰਟ
Published : Mar 4, 2021, 9:46 pm IST
Updated : Mar 4, 2021, 9:46 pm IST
SHARE ARTICLE
Supreme Court
Supreme Court

ਕੁੱਝ ਓ.ਟੀ.ਟੀ. ਪਲੇਟਫ਼ਾਰਮ ’ਤੇ ਵਿਖਾਈ ਜਾ ਰਹੀ ਹੈ ਅਸ਼ਲੀਲ ਸਮੱਗਰੀ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ‘ਓਵਰ ਦਿ ਟਾਪ (ਓ.ਟੀ.ਟੀ.) ਪਲੇਟਫ਼ਾਰਮ’ ’ਤੇ ਕਈ ਵਾਰ ਕਿਸੇ ਨਾ ਕਿਸੇ ਤਰ੍ਹਾਂ ਦੀ ਅਸ਼ਲੀਲ ਸਮੱਗਰੀ ਦਿਖਾਈ ਜਾਂਦੀ ਹੈ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ’ਤੇ ਨਜ਼ਰ ਰਖਣ ਲਈ ਇਕ ਤੰਤਰ (ਸਿਸਟਮ) ਦੀ ਜਰੂਰਤ ਹੈ। ਜੱਜ ਅਸ਼ੋਕ ਭੂਸ਼ਣ ਅਤੇ ਜੱਜ ਆਰ ਸੁਭਾਸ਼ ਰੈੱਡੀ ਦੀ ਬੈਂਚ ਨੇ ਸਾਲਿਸੀਟਰ ਜਨਰਲ ਤੁਸ਼ਾਰ ਮੇਹਤਾ ਨੂੰ ਕਿਹਾ ਕਿ ਉਹ ਸੋਸ਼ਲ ਮੀਡੀਆ ਦੇ ਨਿਯਮ ਸਬੰਧੀ ਸਰਕਾਰ ਦੇ ਹਾਲੀਆ ਦਿਸ਼ਾ-ਨਿਰਦੇਸ਼ਾਂ ਬਾਰੇ ਸ਼ੁਕਰਵਾਰ ਨੂੰ ਜਾਣਕਾਰੀ ਦੇਣ।

Supreme CourtSupreme Court

ਇਸੇ ਦਿਨ ਐਮਾਜੋਨ ਪ੍ਰਾਈਮ ਦੀ ਇੰਡੀਆ ਮੁੱਖੀ ਅਰਪਣਾ ਪੁਰੋਹਿਤ ਦੀ ਪੇਸ਼ਗੀ ਜਮਾਨਤ ਲਈ ਪਟੀਸ਼ਨ ’ਤੇ ਵੀ ਸੁਣਵਾਈ ਹੋ ਸਕਦੀ ਹੈ। ਪੁਰੋਹਿਤ ਨੇ ਅਪਣੀ ਪਟੀਸ਼ਨ ’ਚ ਇਲਾਹਾਬਾਦ ਹਾਈ ਕੋਰਟ ਦੇ 25 ਫ਼ਰਵਰੀ ਦੇ ਆਦੇਸ਼ ਨੂੰ ਚੁਣੌਤੀ ਦਿਤੀ ਹੈ, ਜਿਸ ’ਚ ਵੈੱਬ ਲੜੀ ‘ਤਾਂਡਵ’ ਨੂੰ ਲੈ ਕੇ ਉਨ੍ਹਾਂ ਵਿਰੁੱਧ ਦਰਜ ਸ਼ਿਕਾਇਤ ਦੇ ਸਿਲਸਿਲੇ ’ਚ ਦਿਤੇ ਗਏ ਪੇਸ਼ਗੀ ਜਮਾਨਤ ਦੀ ਉਨ੍ਹਾਂ ਦੀ ਅਪੀਲ ਨੂੰ ਕੋਰਟ ਨੇ ਅਸਵੀਕਾਰ ਕਰ ਦਿਤੀ ਸੀ। 

high courthigh court

ਬੈਂਚ ਨੇ ਕਿਹਾ,‘‘ਸੰਤੁਲਨ ਕਾਇਮ ਕਰਨ ਦੀ ਜਰੂਰਤ ਹੈ, ਕਿਉਂਕਿ ਕੁੱਝ ਓ.ਟੀ.ਟੀ. ਪਲੇਟਫ਼ਾਰਮ ’ਤੇ ਅਸ਼ਲੀਲ ਸਮੱਗਰੀ ਵੀ ਦਿਖਾਈ ਜਾ ਰਹੀ ਹੈ।’’ ਪੁਰੋਹਿਤ ਵਲੋਂ ਪੇਸ਼ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਅਪਣੀ ਮੁਵਕਿਲ ਵਿਰੁਧ ਮਾਮਲੇ ਨੂੰ ‘ਹੈਰਾਨ ਕਰਨ ਵਾਲਾ’ ਦਸਿਆ ਅਤੇ ਕਿਹਾ ਕਿ ਉਹ ਤਾਂ ਐਮਾਜੋਨ ਦੀ ਇਕ ਕਰਮਚਾਰੀ ਹੈ, ਨਾ ਕਿ ਨਿਰਮਾਤਾ ਜਾਂ ਕਲਾਕਾਰ ਪਰ ਫਿਰ ਵੀ ਉਨਾਂ ਨੂੰ ਦੇਸ਼ ਭਰ ’ਚ ਵੈੱਬ ਲੜੀ ਤਾਂਡਵ ਨਾਲ ਜੁੜੇ ਕਰੀਬ 10 ਮਾਮਲਿਆਂ ’ਚ ਦੋਸ਼ੀ ਬਣਾ ਦਿਤਾ ਗਿਆ।

Supreme CourtSupreme Court

ਤਾਂਡਵ, 9 ਕੜੀਆਂ ਵਾਲੀ ਇਕ ਸਿਆਸੀ ਵੈੱਬ ਲੜੀ ਹੈ, ਜਿਸ ’ਚ ਬਾਲੀਵੁੱਡ ਅਭਿਨੇਤਾ ਸੈਫ ਅਲੀ ਖ਼ਾਨ, ਡਿੰਪਲ ਕਪਾਡੀਆ ਅਤੇ ਮੁਹੰਮਦ ਜੀਸ਼ਾਨ ਅਯੂਬ ਨੇ ਅਭਿਨੈ ਕੀਤਾ ਹੈ।   

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement