ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
Published : Mar 4, 2023, 1:33 pm IST
Updated : Mar 4, 2023, 1:33 pm IST
SHARE ARTICLE
Bill Gates meets PM Narendra Modi
Bill Gates meets PM Narendra Modi

ਕਿਹਾ: ਸਿਹਤ, ਵਿਕਾਸ ਅਤੇ ਜਲਵਾਯੂ ਪਰਿਵਰਤਨ ਦੇ ਖੇਤਰਾਂ ਵਿਚ ਭਾਰਤ ਦੇ ਵਿਕਾਸ ਨੂੰ ਲੈ ਕੇ ਸਕਾਰਾਤਮਕ ਹਾਂ

 

ਨਵੀਂ ਦਿੱਲੀ: ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਅਤੇ ਅਮਰੀਕੀ ਕਾਰੋਬਾਰੀ ਬਿਲ ਗੇਟਸ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਸਿਹਤ, ਜਲਵਾਯੂ ਪਰਿਵਰਤਨ, ਜੀ-20 ਪ੍ਰੈਜ਼ੀਡੈਂਸੀ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ। ਬਿਲ ਗੇਟਸ ਨੇ ਆਪਣੇ ਅਧਿਕਾਰਤ ਬਲਾਗ 'ਗੇਟਸਨੋਟਸ' 'ਚ ਇਸ ਮੁਲਾਕਾਤ ਬਾਰੇ ਲਿਖਿਆ ਅਤੇ ਭਾਰਤ ਦੀ ਤਾਰੀਫ ਕੀਤੀ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਟ੍ਰੋਲਿੰਗ ’ਤੇ ਬੋਲੇ ਸੀਜੇਆਈ ਚੰਦਰਚੂੜ, “ਲੋਕਾਂ ’ਚ ਸਬਰ ਅਤੇ ਸਹਿਣਸ਼ੀਲਤਾ ਦੀ ਕਮੀ ਹੋ ਰਹੀ ਹੈ”

ਉਹਨਾਂ ਲਿਖਿਆ ਕਿ ਭਾਰਤ ਦੁਨੀਆ ਨੂੰ ਦਿਖਾ ਰਿਹਾ ਹੈ ਕਿ ਜਦੋਂ ਇਨੋਵੇਸ਼ਨ ਵਿਚ ਨਿਵੇਸ਼ ਕੀਤਾ ਜਾਂਦਾ ਹੈ ਤਾਂ ਕੀ-ਕੀ ਸੰਭਵ ਹੋ ਸਕਦਾ ਹੈ। ਮੈਂ ਸਿਹਤ, ਵਿਕਾਸ ਅਤੇ ਜਲਵਾਯੂ ਪਰਿਵਰਤਨ ਦੇ ਖੇਤਰਾਂ ਵਿਚ ਭਾਰਤ ਦੇ ਵਿਕਾਸ ਨੂੰ ਲੈ ਕੇ ਪਹਿਲਾਂ ਨਾਲੋਂ ਜ਼ਿਆਦਾ ਸਕਾਰਾਤਮਕ ਹਾਂ। ਮੈਂ ਉਮੀਦ ਕਰਦਾ ਹਾਂ ਕਿ ਭਾਰਤ ਇਸ ਵਾਧੇ ਨੂੰ ਜਾਰੀ ਰੱਖੇਗਾ ਅਤੇ ਦੁਨੀਆ ਦੇ ਨਾਲ ਆਪਣੀਆਂ ਕਾਢਾਂ ਨੂੰ ਸਾਂਝਾ ਕਰਦਾ ਰਹੇਗਾ। ਬਿਲ ਗੇਟਸ ਨੇ ਕਿਹਾ ਕਿ ਭਾਰਤ ਦੀ ਪ੍ਰਭਾਵਸ਼ਾਲੀ, ਸੁਰੱਖਿਅਤ ਅਤੇ ਕਿਫਾਇਤੀ ਕੋਰੋਨਾ ਵੈਕਸੀਨ ਬਣਾਉਣ ਦੀ ਅਦਭੁਤ ਸਮਰੱਥਾ ਸ਼ਲਾਘਾਯੋਗ ਹੈ। ਇਹਨਾਂ ਟੀਕਿਆਂ ਨੇ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਅਤੇ ਦੁਨੀਆ ਭਰ ਵਿਚ ਹੋਰ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ। ਇਹ ਖੁਸ਼ੀ ਦੀ ਗੱਲ ਹੈ ਕਿ ਗੇਟਸ ਫਾਊਂਡੇਸ਼ਨ ਵੀ ਭਾਰਤ ਨੂੰ ਕੁਝ ਟੀਕੇ ਬਣਾਉਣ ਵਿਚ ਸਹਿਯੋਗ ਕਰਨ ਦੇ ਯੋਗ ਸੀ।

ਇਹ ਵੀ ਪੜ੍ਹੋ: 50 ਸਾਲ ਤੋਂ ਸੰਘਰਸ਼ ਕਰ ਰਹੀ 80 ਸਾਲਾ ਫੌਜੀ ਵਿਧਵਾ ਨੂੰ ਮਿਲੀ ਪੈਨਸ਼ਨ, ਮਿਲੇਗਾ 12 ਹਜ਼ਾਰ ਪ੍ਰਤੀ ਮਹੀਨਾ 

ਉਹਨਾਂ ਲਿਖਿਆ, 'ਭਾਰਤ ਨੇ ਨਾ ਸਿਰਫ਼ ਜੀਵਨ ਬਚਾਉਣ ਵਾਲੇ ਟੀਕੇ ਬਣਾਏ, ਸਗੋਂ ਉਹਨਾਂ ਨੂੰ ਪਹੁੰਚਾਉਣ 'ਚ ਵੀ ਵਧੀਆ ਕੰਮ ਕੀਤਾ। ਭਾਰਤ ਦੀ ਜਨਤਕ ਸਿਹਤ ਪ੍ਰਣਾਲੀ ਨੇ ਕੋ-ਵਿਨ ਨਾਮਕ ਇਕ ਓਪਨ ਸੋਰਸ ਪਲੇਟਫਾਰਮ ਰਾਹੀਂ ਕੋਰੋਨਾ ਵੈਕਸੀਨ ਦੀਆਂ 220 ਕਰੋੜ ਖੁਰਾਕਾਂ ਪ੍ਰਦਾਨ ਕੀਤੀਆਂ ਹਨ। ਇਸ ਪਲੇਟਫਾਰਮ ਰਾਹੀਂ ਕਰੋੜਾਂ ਲੋਕਾਂ ਨੇ ਟੀਕਾਕਰਨ ਲਈ ਅਪਾਇੰਟਮੈਂਟ ਲਿਆ ਅਤੇ ਟੀਕਾਕਰਨ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਡਿਜੀਟਲ ਸਰਟੀਫਿਕੇਟ ਵੀ ਮਿਲਿਆ। ਪੀਐਮ ਮੋਦੀ ਦਾ ਮੰਨਣਾ ਹੈ ਕਿ CO-WIN ਦੁਨੀਆ ਲਈ ਇਕ ਉਦਾਹਰਣ ਹੈ ਅਤੇ ਮੈਂ ਉਹਨਾਂ ਨਾਲ ਸਹਿਮਤ ਹਾਂ’।

Bill Gates meets PM Narendra ModiBill Gates meets PM Narendra Modi

ਇਹ ਵੀ ਪੜ੍ਹੋ: ਵਿਰੋਧੀਆਂ ਦਾ ਪੰਜਾਬ ਨੂੰ ਫ਼ਿਰਕੂ ਅੱਗ ਦਾ ਤੰਦੂਰ ਬਣਾ ਕੇ ਰੋਟੀਆਂ ਸੇਕਣ ਦਾ ਸੁਪਨਾ ਪੂਰਾ ਨਹੀਂ ਹੋਣ ਦੇਵਾਂਗੇ: ਸੀਐੱਮ

ਗੇਟਸ ਨੇ ਲਿਖਿਆ ਕਿ ਭਾਰਤ ਨੇ ਮਹਾਂਮਾਰੀ ਦੌਰਾਨ ਡਿਜੀਟਲ ਭੁਗਤਾਨ ਨੂੰ ਅਪਣਾਇਆ। 30 ਕਰੋੜ ਲੋਕਾਂ ਨੂੰ ਐਮਰਜੈਂਸੀ ਡਿਜੀਟਲ ਪੇਮੈਂਟ ਮਿਲੀ। ਇਹਨਾਂ ਵਿਚ 20 ਕਰੋੜ ਔਰਤਾਂ ਸ਼ਾਮਲ ਹਨ। ਇਹ ਸਿਰਫ ਇਸ ਲਈ ਸੰਭਵ ਹੋਇਆ ਕਿਉਂਕਿ ਭਾਰਤ ਨੇ ਵਿੱਤੀ ਸਮਾਵੇਸ਼ ਨੂੰ ਆਪਣੀ ਤਰਜੀਹ ਦਿੱਤੀ ਅਤੇ ਡਿਜੀਟਲ ਆਈਡੀ ਸਿਸਟਮ (ਆਧਾਰ) ਅਤੇ ਡਿਜੀਟਲ ਬੈਂਕਿੰਗ ਵਰਗੇ ਨਵੀਨਤਾਕਾਰੀ ਪਲੇਟਫਾਰਮਾਂ ਵਿਚ ਨਿਵੇਸ਼ ਕੀਤਾ। ਇਹ ਸਾਬਤ ਕਰਦਾ ਹੈ ਕਿ ਵਿੱਤੀ ਸਮਾਵੇਸ਼ ਸਭ ਤੋਂ ਵਧੀਆ ਨਿਵੇਸ਼ ਹੈ।

ਇਹ ਵੀ ਪੜ੍ਹੋ: ਮਹਾਰਾਸ਼ਟਰ ਵਿਚ ਖੰਘ ਦੀ ਦਵਾਈ ਬਣਾਉਣ ਵਾਲੀਆਂ ਛੇ ਕੰਪਨੀਆਂ ਦੇ ਲਾਇਸੈਂਸ ਮੁਅੱਤਲ 

ਬਿਲ ਗੇਟਸ ਨੇ ਲਿਖਿਆ ਕਿ ਗਤੀ ਸ਼ਕਤੀ ਪ੍ਰੋਗਰਾਮ ਇਸ ਗੱਲ ਦੀ ਉੱਤਮ ਉਦਾਹਰਣ ਹੈ ਕਿ ਕਿਵੇਂ ਸਰਕਾਰਾਂ ਡਿਜੀਟਲ ਤਕਨੀਕ ਦੀ ਮਦਦ ਨਾਲ ਬਿਹਤਰ ਕੰਮ ਕਰ ਸਕਦੀਆਂ ਹਨ। ਇਹ ਪ੍ਰੋਗਰਾਮ ਰੇਲ ਅਤੇ ਸੜਕ ਸਮੇਤ 16 ਮੰਤਰਾਲਿਆਂ ਨੂੰ ਡਿਜੀਟਲ ਤੌਰ 'ਤੇ ਜੋੜਦਾ ਹੈ, ਤਾਂ ਜੋ ਇਹ ਮੰਤਰਾਲਿਆਂ ਨਾਲ-ਨਾਲ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ ਆਪਣੀਆਂ ਯੋਜਨਾਵਾਂ ਨੂੰ ਪੂਰਾ ਕਰ ਸਕਣ ਅਤੇ ਭਾਰਤੀ ਵਿਗਿਆਨੀਆਂ ਅਤੇ ਇੰਜੀਨੀਅਰਾਂ ਦਾ ਕੰਮ ਤੇਜ਼ੀ ਨਾਲ ਅੱਗੇ ਵਧ ਸਕੇ।

ਇਹ ਵੀ ਪੜ੍ਹੋ: ਕੇਂਦਰ ਸਰਕਾਰ ਦੇ ਚੋਣਵੇਂ ਮੁਲਾਜ਼ਮਾਂ ਨੂੰ ਮਿਲਿਆ ਪੁਰਾਣੀ ਪੈਨਸ਼ਨ ਸਕੀਮ ਦਾ ਇਕ ਮੌਕਾ 

ਗੇਟਸ ਨੇ ਲਿਖਿਆ ਕਿ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਇਹ ਉਜਾਗਰ ਕਰਨ ਦਾ ਵਧੀਆ ਮੌਕਾ ਹੈ ਕਿ ਦੇਸ਼ ਵਿਚ ਕੀਤੀਆਂ ਗਈਆਂ ਕਾਢਾਂ ਦੁਨੀਆ ਦੀ ਕਿਵੇਂ ਮਦਦ ਕਰ ਸਕਦੀਆਂ ਹਨ। ਭਾਰਤ ਦੇ ਸਾਰੇ ਯਤਨਾਂ ਵਿਚ ਉਹਨਾਂ ਦੀ ਮਦਦ ਕਰਨਾ, ਖਾਸ ਤੌਰ 'ਤੇ ਭਾਰਤ ਦੀ ਡਿਜੀਟਲ ਆਈਡੀ ਅਤੇ ਭੁਗਤਾਨ ਪ੍ਰਣਾਲੀ ਨੂੰ ਦੂਜੇ ਦੇਸ਼ਾਂ ਵਿਚ ਲਿਜਾਣਾ, ਗੇਟਸ ਫਾਊਂਡੇਸ਼ਨ ਦੀਆਂ ਤਰਜੀਹਾਂ ਵਿਚੋਂ ਇਕ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement