
WFI Election News :ਅਦਾਲਤ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਤੋਂ ਜਵਾਬ ਮੰਗਿਆ
WFI Election News : ਅਦਾਲਤ ਨੇ ਕੁਸ਼ਤੀ ਫ਼ੈਡਰੇਸ਼ਨ ਚੋਣਾਂ ਵਿਰੁਧ ਭਲਵਾਨਾਂ ਦੀ ਪਟੀਸ਼ਨ ’ਤੇ ਕੇਂਦਰ, ਫੈਡਰੇਸ਼ਨ ਤੋਂ ਜਵਾਬ ਮੰਗਿਆ, ਨਵੀਂ ਦਿੱਲੀ, 4 ਮਾਰਚ: ਦਿੱਲੀ ਹਾਈ ਕੋਰਟ ਨੇ ਭਲਵਾਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਸਾਕਸ਼ੀ ਮਲਿਕ ਅਤੇ ਉਨ੍ਹਾਂ ਦੇ ਪਤੀ ਸਤਿਆਵਤ ਕਾਦਿਆਨ ਦੀ ਪਟੀਸ਼ਨ ’ਤੇ ਕੇਂਦਰ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਤੋਂ ਜਵਾਬ ਮੰਗਿਆ ਹੈ। ਭਲਵਾਨਾਂ ਨੇ ਮੰਗ ਕੀਤੀ ਹੈ ਕਿ ਦਸੰਬਰ 2023 ਵਿੱਚ ਹੋਈਆਂ ਫੈਡਰੇਸ਼ਨ ਦੀਆਂ ਚੋਣਾਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਜਾਵੇ।
ਇਹ ਵੀ ਪੜੋ: Mangaluru Crime News: ਨੌਜੁਆਨ ਨੇ ਤਿੰਨ ਵਿਦਿਆਰਥਣਾਂ ’ਤੇ ਸੁੱਟਿਆ ਤੇਜ਼ਾਬ, ਇਕ ਦੀ ਹਾਲਤ ਗੰਭੀਰ
ਜਸਟਿਸ ਸਚਿਨ ਦੱਤਾ ਨੇ ਕੇਂਦਰ ਸਰਕਾਰ, ਡਬਲਿਊ.ਐਫ.ਆਈ. ਅਤੇ ਇਸ ਦੀ ਐਡਹਾਕ ਕਮੇਟੀ ਨੂੰ ਨੋਟਿਸ ਜਾਰੀ ਕੀਤਾ ਹੈ। ਕੇਂਦਰ ਸਰਕਾਰ ਦੇ ਵਕੀਲ ਅਨਿਲ ਸੋਨੀ ਨੂੰ ਇਸ ਮਾਮਲੇ ’ਚ ਹੁਕਮ ਲੈਣ ਲਈ ਸਮਾਂ ਦਿਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 7 ਮਾਰਚ ਨੂੰ ਹੋਵੇਗੀ। ਇਨ੍ਹਾਂ ਭਲਵਾਨਾਂ ਨੇ ਪਿਛਲੇ ਸਾਲ ਡਬਲਿਊ.ਐਫ.ਆਈ. ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਸੱਤ ਮਹਿਲਾ ਭਲਵਾਨਾਂ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ ਸੀ। ਭਲਵਾਨਾਂ ਦੇ ਵਕੀਲ ਰਾਹੁਲ ਮਹਿਰਾ ਹਨ ਜਦੋਂਕਿ ਡੀ. ਕ੍ਰਿਸ਼ਨਨ, ਡਬਲਿਊ.ਐਫ.ਆਈ. ਦੀ ਨੁਮਾਇੰਦਗੀ ਕਰ ਰਹੇ ਹਨ। (ਪੀਟੀਆਈ)
(For more news apart from Court seeks reply from Centre, Federation on petition of Bhalwans against wrestling federation elections News in Punjabi, stay tuned to Rozana Spokesman)