Paris Olympics 2024: : ਭਾਰਤੀ ਟੇਬਲ ਟੈਨਿਸ ਟੀਮਾਂ ਨੇ ਇਤਿਹਾਸ ਰਚਿਆ, ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ

By : BALJINDERK

Published : Mar 4, 2024, 7:30 pm IST
Updated : Mar 4, 2024, 7:30 pm IST
SHARE ARTICLE
World Team Championships Finals
World Team Championships Finals

Paris Olympics 2024: : ਅੰਤਿਮ ਕੁਆਲੀਫਾਇੰਗ ਟੂਰਨਾਮੈਂਟ ’ਚ ਹਾਰਨ ਮਗਰੋਂ ਦਰਜਾਬੰਦੀ ਦੇ ਆਧਾਰ ’ਤੇ ਮਿਲੀ ਐਂਟਰੀ

Table Tennis olympics News: ਭਾਰਤੀ ਟੇਬਲ ਟੈਨਿਸ ਟੀਮਾਂ ਨੇ ਇਤਿਹਾਸ ਰਚਿਆ, ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ, ਨਵੀਂ ਦਿੱਲੀ, 4 ਮਾਰਚ: ਭਾਰਤੀ ਪੁਰਸ਼ ਅਤੇ ਮਹਿਲਾ ਟੀਮ ਨੇ ਸੋਮਵਾਰ ਨੂੰ ਅਪਣੀ ਵਿਸ਼ਵ ਰੈਂਕਿੰਗ ਦੇ ਆਧਾਰ ’ਤੇ ਪਹਿਲੀ ਵਾਰ ਓਲੰਪਿਕ ਲਈ ਕੁਆਲੀਫਾਈ ਕਰ ਕੇ ਇਤਿਹਾਸ ਰਚ ਦਿਤਾ। ਪਿਛਲੇ ਮਹੀਨੇ ਬੁਸਾਨ ’ਚ ਵਿਸ਼ਵ ਟੀਮ ਚੈਂਪੀਅਨਸ਼ਿਪ ਪੈਰਿਸ ਓਲੰਪਿਕ ਲਈ ਅੰਤਿਮ ਕੁਆਲੀਫਾਇੰਗ ਟੂਰਨਾਮੈਂਟ ਸੀ ਅਤੇ ਇਸ ਦੇ ਸਮਾਪਤ ਹੋਣ ਤੋਂ ਬਾਅਦ ਟੀਮ ਮੁਕਾਬਲਿਆਂ ’ਚ ਸੱਤ ਸਥਾਨ ਬਚੇ ਸਨ ਜਿਨ੍ਹਾਂ ਲਈ ਟੀਮਾਂ ਦੀ ਚੋਣ ਉਨ੍ਹਾਂ ਦੀ ਦਰਜਾਬੰਦੀ ਦੇ ਆਧਾਰ ’ਤੇ ਕੀਤੀ ਗਈ ਸੀ। ਆਈ.ਆਈ.ਟੀ.ਐੱਫ਼. ਨੇ ਕਿਹਾ ਕਿ ਨਵੀਨਤਮ ਵਿਸ਼ਵ ਟੀਮ ਰੈਂਕਿੰਗ ’ਚ ਚੋਟੀ ਦੀਆਂ ਰੈਂਕਿੰਗ ਵਾਲੀਆਂ ਟੀਮਾਂ ਜੋ ਕੁਆਲੀਫਾਈ ਨਹੀਂ ਕਰ ਸਕੀਆਂ ਉਨ੍ਹਾਂ ਨੇ ਪੈਰਿਸ 2024 ਲਈ ਅਪਣੀਆਂ ਟਿਕਟਾਂ ਸੁਰੱਖਿਅਤ ਕਰ ਲਈਆਂ ਹਨ।

ਇਹ ਵੀ ਪੜੋ: Germany Old Age Home Fire News: ਜਰਮਨੀ ਦੇ ਬਿਰਧ ਆਸ਼ਰਮ ’ਚ ਲੱਗੀ ਅੱਗ, ਚਾਰ ਦੀ ਮੌਤ, 21 ਜ਼ਖ਼ਮੀ


ਮਹਿਲਾ ਮੁਕਾਬਲੇ ’ਚ ਭਾਰਤ 13ਵੇਂ ਸਥਾਨ ’ਤੇ ਰਿਹਾ ਅਤੇ ਪੋਲੈਂਡ (12), ਸਵੀਡਨ (15) ਅਤੇ ਥਾਈਲੈਂਡ ਦੇ ਨਾਲ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ। ਪੁਰਸ਼ ਟੀਮ ਮੁਕਾਬਲੇ ’ਚ ਕ੍ਰੋਏਸ਼ੀਆ (12), ਭਾਰਤ (15) ਅਤੇ ਸਲੋਵੇਨੀਆ (11) ਨੇ ਵੀ ਪੈਰਿਸ ਓਲੰਪਿਕ ਲਈ ਟਿਕਟਾਂ ਜਿੱਤੀਆਂ ਹਨ। ਤਜਰਬੇਕਾਰ ਭਾਰਤੀ ਖਿਡਾਰੀ ਸ਼ਰਤ ਕਮਲ ਨੇ ਟਵੀਟ ਕੀਤਾ, ‘‘ਭਾਰਤ ਨੇ ਆਖਰਕਾਰ ਓਲੰਪਿਕ ਲਈ ਟੀਮ ਈਵੈਂਟ ਲਈ ਕੁਆਲੀਫਾਈ ਕਰ ਲਿਆ ਹੈ। ਮੈਂ ਲੰਮੇ ਸਮੇਂ ਤੋਂ ਇਹ ਵੇਖਣਾ ਚਾਹੁੰਦਾ ਸੀ। ਪੰਜਵੀਂ ਵਾਰ ਓਲੰਪਿਕ ’ਚ ਖੇਡਣ ਦੇ ਬਾਵਜੂਦ ਇਹ ਸੱਚਮੁੱਚ ਬਹੁਤ ਖਾਸ ਹੈ। ਇਤਿਹਾਸਕ ਕੋਟਾ ਹਾਸਲ ਕਰਨ ਵਾਲੀ ਮਹਿਲਾ ਟੀਮ ਨੂੰ ਵੀ ਵਧਾਈ।’’

ਇਹ ਵੀ ਪੜੋ: Mangaluru Crime News: ਨੌਜੁਆਨ ਨੇ ਤਿੰਨ ਵਿਦਿਆਰਥਣਾਂ ’ਤੇ ਸੁੱਟਿਆ ਤੇਜ਼ਾਬ, ਇਕ ਦੀ ਹਾਲਤ ਗੰਭੀਰ


ਇਹ ਭਾਰਤੀ ਟੇਬਲ ਟੈਨਿਸ ਇਤਿਹਾਸ ’ਚ ਇਕ ਸ਼ਾਨਦਾਰ ਪ੍ਰਾਪਤੀ ਹੈ ਕਿਉਂਕਿ 2008 ਬੀਜਿੰਗ ਓਲੰਪਿਕ ’ਚ ਸ਼ਾਮਲ ਹੋਣ ਤੋਂ ਬਾਅਦ ਇਹ ਦੇਸ਼ ਪਹਿਲੀ ਵਾਰ ਟੀਮ ਮੁਕਾਬਲੇ ’ਚ ਹਿੱਸਾ ਲਵੇਗਾ। ਦੋਵੇਂ ਭਾਰਤੀ ਟੀਮਾਂ ਆਈ.ਟੀ.ਟੀ.ਐੱਫ. ਵਿਸ਼ਵ ਟੀਮ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ’ਚ ਹਾਰ ਕੇ ਓਲੰਪਿਕ ਟਿਕਟ ਤੋਂ ਖੁੰਝ ਗਈਆਂ ਸਨ। ਪੁਰਸ਼ ਟੀਮ ਦਖਣੀ ਕੋਰੀਆ ਤੋਂ 0-3 ਅਤੇ ਮਹਿਲਾ ਟੀਮ ਚੀਨੀ ਤਾਈਪੇ ਤੋਂ 1-3 ਨਾਲ ਹਾਰ ਮਿਲੀ ਸੀ। (ਪੀਟੀਆਈ)

ਇਹ ਵੀ ਪੜੋ: Farmers Protest: ਕਿਸਾਨ ਅੰਦੋਲਨ ਨਾਲ ਜੁੜੇ ਮੁੱਦੇ ਗੰਭੀਰ, ਸਿਰਫ਼ ਪ੍ਰਚਾਰ ਲਈ ਪਟੀਸ਼ਨ ਨਾ ਦਾਇਰ ਕਰੋ, ਸੁਪਰੀਮ ਕੋਰਟ ਦੀ ਟਿੱਪਣੀ 

 

(For more news apart from Indian table tennis teams create history, qualify for Paris Olympics News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement