Mangaluru Crime News: ਨੌਜੁਆਨ ਨੇ ਤਿੰਨ ਵਿਦਿਆਰਥਣਾਂ ’ਤੇ ਸੁੱਟਿਆ ਤੇਜ਼ਾਬ, ਇਕ ਦੀ ਹਾਲਤ ਗੰਭੀਰ

By : BALJINDERK

Published : Mar 4, 2024, 6:43 pm IST
Updated : Mar 4, 2024, 6:43 pm IST
SHARE ARTICLE
karnataka man throws acid on 3 students one critical
karnataka man throws acid on 3 students one critical

Mangaluru Crime News: ਪ੍ਰੇਮ ਪ੍ਰਸਤਾਵ ਠੁਕਰਾਏ ਜਾਣ ਤੋਂ ਖਿਝੇ ਨੌਜੁਆਨ ਨੇ ਚੁਕਿਆ ਖੌਫ਼ਨਾਕ ਕਦਮ

Mangaluru Crime News: ਨੌਜੁਆਨ ਨੇ ਤਿੰਨ ਵਿਦਿਆਰਥਣਾਂ ’ਤੇ ਸੁੱਟਿਆ ਤੇਜ਼ਾਬ, ਇਕ ਦੀ ਹਾਲਤ ਗੰਭੀਰ, ਮੰਗਲੁਰੂ: ਕਰਨਾਟਕ ਦੇ ਦੱਖਣ ਕੰਨੜ ਜ਼ਿਲ੍ਹੇ ਦੇ ਕੜਬਾਦ ਇਲਾਕੇ ਵਿਚ ਸੋਮਵਾਰ ਨੂੰ ਕੇਰਲ ਦੇ ਮਲਪੁਰਮ ਦੇ ਇਕ 23 ਸਾਲ ਦੇ ਨੌਜੁਆਨ ਨੇ ਤਿੰਨ ਵਿਦਿਆਰਥਣਾਂ ’ਤੇ ਤੇਜ਼ਾਬ ਸੁੱਟ ਦਿਤਾ, ਜਿਸ ਕਾਰਨ ਤਿੰਨੋਂ ਲੜਕੀਆਂ ਬੁਰੀ ਤਰ੍ਹਾਂ ਝੁਲਸ ਗਈਆਂ। ਇਨ੍ਹਾਂ ’ਚੋਂ ਇਕ ਦੀ ਹਾਲਤ ਨਾਜ਼ੁਕ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿਤੀ ।

ਇਹ ਵੀ ਪੜੋ: IPL 2024: ਆਈਪੀਐੱਲ 2024 ਲਈ ਸਨਰਾਈਜ਼ਰਜ਼ ਹੈਦਰਾਬਾਦ ਨੇ ਪੈਟ ਕਮਿੰਸ ਨੂੰ ਬਣਾਇਆ ਕਪਤਾਨ

ਦਕਸ਼ੀਨਾ ਕੰਨੜ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਰਿਸ਼ਯੰਤ ਨੇ ਦਸਿਆ ਕਿ ਕੇਰਲ ਦੇ ਮਲਪੁਰਮ ਜ਼ਿਲ੍ਹੇ ਦੇ ਨੀਲਾਂਬੁਰ ਤਾਲੁਕ ਦੇ ਰਹਿਣ ਵਾਲੇ 23 ਸਾਲ ਦਾ ਨੌਜੁਆਨ ਆਬਿਨ ਸ਼ਿਬੀ ਦੀ ਪਹਿਲਾਂ ਹੀ ਮਲੱਪੁਰਮ ਜ਼ਿਲ੍ਹੇ ਦੇ ਇਕ 17 ਸਾਲ ਦੀ ਵਿਦਿਆਰਥਣ ਨਾਲ ਜਾਣ-ਪਛਾਣ ਸੀ ਅਤੇ ਉਹ ਸਰਕਾਰੀ ਪ੍ਰੀ-ਯੂਨੀਵਰਸਿਟੀ ਕਾਲਜ ਕੜਬਾਦ ’ਚ ਪੜ੍ਹਦੀ ਸੀ। ਉਸ ਨੇ ਆਬਿਨ ਦਾ ਪ੍ਰੇਮ ਪ੍ਰਸਤਾਵ ਠੁਕਰਾ ਦਿਤਾ ਸੀ। ਜਿਸ ਤੋਂ ਖਿੱਝ ਕੇ ਉਸ ਨੇ ਏਨਾ ਵੱਡਾ ਕਦਮ ਚੁਕਿਆ। ਸੋਮਵਾਰ ਨੂੰ ਜਦ ਇਹ ਕੁੜੀ ਅਪਣੀਆਂ ਦੋ ਸਹੇਲੀਆਂ ਨਾਲ ਕਾਲਜ ’ਚ ਪੜ੍ਹ ਰਹੀ ਸੀ ਤਾਂ ਅਬਿਨ ਨਕਾਬ ਪਾ ਕੇ ਉੱਥੇ ਪਹੁੰਚਿਆ ਅਤੇ ਉਸ ’ਤੇ ਤੇਜ਼ਾਬ ਸੁੱਟ ਦਿਤਾ, ਜਿਸ ਕਾਰਨ ਉਸ ਦਾ ਚਿਹਰਾ ਅਤੇ ਸਰੀਰ ਦੇ ਹੋਰ ਹਿੱਸੇ ਬੁਰੀ ਤਰ੍ਹਾਂ ਨਾਲ ਸੜ ਗਏ।

ਇਹ ਵੀ ਪੜੋ: Farmers Protest: ਕਿਸਾਨ ਅੰਦੋਲਨ ਨਾਲ ਜੁੜੇ ਮੁੱਦੇ ਗੰਭੀਰ, ਸਿਰਫ਼ ਪ੍ਰਚਾਰ ਲਈ ਪਟੀਸ਼ਨ ਨਾ ਦਾਇਰ ਕਰੋ, ਸੁਪਰੀਮ ਕੋਰਟ ਦੀ ਟਿੱਪਣੀ 

ਇਸ ਦੌਰਾਨ ਵਿਦਿਆਰਥਣ ਨੇੜੇ ਬੈਠੀਆਂ ਉਸ ਦੀਆਂ ਦੋਵੇਂ ਸਹੇਲੀਆਂ ’ਤੇ ਵੀ ਤੇਜ਼ਾਬ ਡਿੱਗ ਗਿਆ, ਜਿਸ ਕਾਰਨ ਉਹ ਵੀ ਝੁਲਸ ਗਈਆਂ। ਅਧਿਕਾਰੀ ਨੇ ਦਸਿਆ ਕਿ ਉੱਥੇ ਮੌਜੂਦ ਚਸ਼ਮਦੀਦ ਗਵਾਹਾਂ ਨੇ ਅਬਿਨ ਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿਤਾ। ਉਨ੍ਹਾਂ ਦਸਿਆ ਕਿ ਤਿੰਨਾਂ ਕੁੜੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਮੁਲਜ਼ਮ ਵਿਰੁਧ ਕਾਰਵਾਈ ਕੀਤੀ ਜਾ ਰਹੀ ਹੈ। (ਪੀਟੀਆਈ)

ਇਹ ਵੀ ਪੜੋ: Indian Idol 14 Winner: ਵੈਭਵ ਗੁਪਤਾ ਨੇ ਜਿੱਤਿਆ ਇੰਡੀਅਨ ਆਈਡਲ 14 ਦਾ ਖਿਤਾਬ

(For more news apart from karnataka man throws acid on 3 students one critical News in Punjabi, stay tuned to Rozana Spokesman)

Location: India, Karnataka, Mangaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement