Gangster Kala Jatheri News: ਗੈਂਗਸਟਰ ਕਾਲਾ ਜਠੇੜੀ ਨੂੰ ਅਪਣੇ ਵਿਆਹ ਲਈ ਮਿਲੀ ਹਿਰਾਸਤੀ ਪੈਰੋਲ; ਦਿੱਲੀ ਦੀ ਅਦਾਲਤ ਨੇ ਦਿਤੀ ਰਾਹਤ
Published : Mar 4, 2024, 2:51 pm IST
Updated : Mar 4, 2024, 2:53 pm IST
SHARE ARTICLE
Gangster Kala Jatheri to get married, Court grants custody parole
Gangster Kala Jatheri to get married, Court grants custody parole

ਅਦਾਲਤ ਨੇ ਉਸ ਨੂੰ 12 ਮਾਰਚ ਨੂੰ ਦਿੱਲੀ ਵਿਖੇ ਅਪਣੇ ਵਿਆਹ ਦੀ ਰਸਮ ਅਦਾ ਕਰਨ ਅਤੇ 13 ਮਾਰਚ ਨੂੰ ਸੋਨੀਪਤ ਸਥਿਤ ਘਰ ਜਾਣ ਲਈ ਛੇ ਘੰਟੇ ਦੀ ਹਿਰਾਸਤੀ ਪੈਰੋਲ ਦਿਤੀ ਹੈ।

Gangster Kala Jatheri News:  ਦਿੱਲੀ ਦੀ ਦਵਾਰਕਾ ਅਦਾਲਤ ਨੇ ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇੜੀ ਨੂੰ ਹਿਰਾਸਤੀ ਪੈਰੋਲ ਦੇ ਦਿਤੀ ਹੈ। ਦਰਅਸਲ 12 ਮਾਰਚ ਨੂੰ ਕਾਲਾ ਜਠੇੜੀ ਦਾ ਵਿਆਹ ਹੈ, ਇਸ ਦੇ ਚਲਦਿਆਂ ਅਦਾਲਤ ਨੇ ਉਸ ਨੂੰ 12 ਮਾਰਚ ਨੂੰ ਦਿੱਲੀ ਵਿਖੇ ਅਪਣੇ ਵਿਆਹ ਦੀ ਰਸਮ ਅਦਾ ਕਰਨ ਅਤੇ 13 ਮਾਰਚ ਨੂੰ ਹਰਿਆਣਾ ਦੇ ਸੋਨੀਪਤ ਸਥਿਤ ਘਰ ਜਾਣ ਲਈ ਛੇ ਘੰਟੇ ਦੀ ਹਿਰਾਸਤੀ ਪੈਰੋਲ ਦਿਤੀ ਹੈ।

ਦਿੱਲੀ ਦੇ ਬਹੁ-ਚਰਚਿਤ ਪਹਿਲਵਾਨ ਸਾਗਰ ਧਨਖੜ ਦੇ ਕਤਲ ਕੇਸ ਤੋਂ ਬਾਅਦ ਸੁਰਖੀਆਂ ਵਿਚ ਆਏ ਮੋਸਟ ਵਾਂਟੇਡ ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇੜੀ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 30 ਜੁਲਾਈ 2021 ਨੂੰ ਯੂਪੀ ਦੇ ਸਹਾਰਨਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਸਾਗਰ ਧਨਖੜ ਹਤਿਆ ਮਾਮਲੇ ਵਿਚ ਗੈਂਗਸਟਰ ਕਾਲਾ ਜਠੇੜੀ ਦਾ ਰਿਸ਼ਤੇਦਾਰ ਸੋਨੂੰ ਜ਼ਖ਼ਮੀ ਹੋ ਗਿਆ ਸੀ। ਇਸ ਉਤੇ ਕਾਲਾ ਜਠੇੜੀ ਨੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਧਮਕੀ ਦਿਤੀ ਸੀ, ਜਿਸ ਤੋਂ ਬਾਅਦ ਸੁਸ਼ੀਲ ਕੁਮਾਰ ਦੀ ਜਾਨ ਦਾ ਖਤਰਾ ਦਸਿਆ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਗੈਂਗਸਟਰ ਸੰਦੀਪ ਉਤੇ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ, ਪੰਜਾਬ ਵਿਚ ਕਈ ਮਾਮਲੇ ਦਰਜ ਹਨ। ਗੈਂਗਸਟਰ ਜਠੇੜੀ ਦੇ ਜ਼ਿਆਦਾਤਰ ਸ਼ੂਟਰ ਵਿਦੇਸ਼ਾਂ ਵਿਚ ਹਨ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਕਾਲਾ ਜਠੇੜੀ ਉਤੇ ਮਕੋਕਾ ਲਗਾਇਆ ਹੋਇਆ ਹੈ।

ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਰਾਏ ਥਾਣਾ ਖੇਤਰ ਦੇ ਪਿੰਡ ਜਠੇੜੀ ਦਾ ਰਹਿਣ ਵਾਲਾ ਸੰਦੀਪ ਉਰਫ਼ ਕਾਲਾ ਪੰਜਾਬ ਦੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੀ ਕਮਾਂਡ ਸੰਭਾਲਦਾ ਸੀ। ਇਸ ਗਿਰੋਹ ਦਾ ਦਿੱਲੀ ਸਮੇਤ ਚਾਰ ਸੂਬਿਆਂ ਵਿਚ ਦਬਦਬਾ ਹੈ। ਲਾਰੈਂਸ ਬਿਸ਼ਨੋਈ ਉਦੋਂ ਸੁਰਖੀਆਂ 'ਚ ਆਇਆ ਸੀ ਜਦੋਂ 2018 'ਚ ਉਸ ਨੇ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ ਸੀ। ਗੁੜਗਾਉਂ ਪੁਲਿਸ ਨੇ ਗੈਂਗ ਦੇ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਸੀ, ਜੋ ਸਲਮਾਨ ਦੇ ਮੁੰਬਈ ਸਥਿਤ ਘਰ ਦੀ ਰੇਕੀ ਕਰਕੇ ਆਏ ਸਨ। ਬਦਨਾਮ ਗੈਂਗਸਟਰ ਕਪਿਲ ਸਾਂਗਵਾਨ ਉਰਫ਼ ਨੰਦੂ ਨੇ ਇਨ੍ਹਾਂ ਦੋਵਾਂ ਗੈਂਗਸਟਰਾਂ ਨੂੰ ਮਿਲਾਇਆ ਸੀ।

(For more Punjabi news apart from Gangster Kala Jatheri to get married, Court grants custody parole, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement