
Germany Old Age Home Fire News: 46 ਵਿਅਕਤੀਆਂ ਨੂੰ ਬਚਾਇਆ ਗਿਆ
Germany Old Age Home Fire News: ਜਰਮਨੀ ਦੇ ਬਿਰਧ ਆਸ਼ਰਮ ’ਚ ਲੱਗੀ ਅੱਗ, ਚਾਰ ਦੀ ਮੌਤ, 21 ਜ਼ਖ਼ਮੀ, ਜਰਮਨੀ ਦੇ ਬਿਰਧ ਆਸ਼ਰਮ ’ਚ ਲੱਗੀ ਅੱਗ, ਚਾਰ ਦੀ ਮੌਤ, 21 ਜ਼ਖ਼ਮੀਜਰਮਨੀ ਦੇ ਬਿਰਧ ਆਸ਼ਰਮ ’ਚ ਲੱਗੀ ਅੱਗ, ਚਾਰ ਦੀ ਮੌਤ, 21 ਜ਼ਖ਼ਮੀ ਬਰਲਿਨ: ਪਛਮੀ ਜਰਮਨ ਸੂਬੇ ਨਾਰਥ ਰਾਈਨ-ਵੈਸਟਫਾਲੀਆ ਦੇ ਬੈਡਬਰਗ-ਹਾਊ ’ਚ ਇਕ ਬਿਰਧ ਆਸ਼ਰਮ ’ਚ ਅੱਗ ਲੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਘੱਟੋ-ਘੱਟ 21 ਜ਼ਖ਼ਮੀ ਹੋ ਗਏ ਹਨ। ਜਰਮਨ ਨਿਊਜ਼ ਏਜੰਸੀ ਡੀ.ਪੀ.ਏ. ਨੇ ਇਹ ਜਾਣਕਾਰੀ ਸਾਂਝੀ ਕੀਤੀ।
ਪੁਲਿਸ ਨੇ ਦਸਿਆ ਕਿ ਇਕ ਫਾਇਰ ਫਾਈਟਰ ਅਤੇ ਇਕ ਪੁਲਿਸ ਅਧਿਕਾਰੀ ਵੀ ਜ਼ਖ਼ਮੀ ਹੋ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਡੀ.ਪੀ.ਏ. ਦੀ ਰੀਪੋਰਟ ਅਨੁਸਾਰ ਜਿਨ੍ਹਾਂ ਵਿਅਕਤੀਆਂ ਦੀ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ ਉਨ੍ਹਾਂ ਤੋਂ ਇਲਾਵਾ 46 ਹੋਰ ਵਿਅਕਤੀਆਂ ਨੂੰ ਬਾਹਰ ਕਢਿਆ ਗਿਆ ਹੈ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਰੀਪੋਰਟ ’ਚ ਕਿਹਾ ਗਿਆ ਹੈ ਕਿ ਐਤਵਾਰ ਰਾਤ ਨੂੰ ਲੱਗੀ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਪਰ ਫਾਇਰ ਫਾਈਟਰ ਅਜੇ ਵੀ ਮੌਕੇ ’ਤੇ ਕੰਮ ਕਰ ਰਹੇ ਹਨ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
(For more news apart from Germany Old Age Home Fire News in Punjabi, stay tuned to Rozana Spokesman)