Indian Idol 14 Winner: ਵੈਭਵ ਗੁਪਤਾ ਨੇ ਜਿੱਤਿਆ ਇੰਡੀਅਨ ਆਈਡਲ 14 ਦਾ ਖਿਤਾਬ

By : BALJINDERK

Published : Mar 4, 2024, 3:20 pm IST
Updated : Mar 4, 2024, 3:20 pm IST
SHARE ARTICLE
 Kanpur's Vaibhav Gupta wins Indian Idol 14
Kanpur's Vaibhav Gupta wins Indian Idol 14

Indian Idol 14 Winner: ਕਾਨਪੁਰ ਦੇ ਵੈਭਵ ਗੁਪਤਾ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ 14’ ਦੇ ਜੇਤੂ ਬਣੇ

Tite: Indian Idol 14 Winner:  ਵੈਭਵ ਗੁਪਤਾ ਨੇ ਜਿੱਤਿਆ ਇੰਡੀਅਨ ਆਈਡਲ 14 ਦਾ ਖਿਤਾਬ, ਮੁੰਬਈ:  ਕਾਨਪੁਰ ਦੇ ਵੈਭਵ ਗੁਪਤਾ ਗਾਇਕੀ ਬਾਰੇ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ 14’ ਦੇ ਜੇਤੂ ਬਣ ਗਏ ਹਨ। ਉਨ੍ਹਾਂ ਨੇ ਇਹ ਖਿਤਾਬ ਕੋਲਕਾਤਾ ਦੇ ਸ਼ੁਭਦੀਪ ਦਾਸ ਚੌਧਰੀ ਅਤੇ ਰਾਜਸਥਾਨ ਦੇ ਪਿਊਸ਼ ਪੰਵਾਰ ਨੂੰ ਹਰਾ ਕੇ ਜਿੱਤਿਆ ਹੈ।
ਐਤਵਾਰ ਰਾਤ ਨੂੰ ਇੰਡੀਅਨ ਆਈਡਲ 14 ਦਾ ਗ੍ਰੈਂਡ ਫਿਨਾਲੇ ਜਿੱਤਣ ਤੋਂ ਬਾਅਦ, 19 ਸਾਲ ਦੇ ਗੁਪਤਾ ਨੂੰ ਸੋਨੀ ਇੰਟਰਟੇਨਮੈਂਟ ਟੈਲੀਵਿਜ਼ਨ ਤੋਂ 25 ਲੱਖ ਰੁਪਏ ਦਾ  ਚੈਕ ਅਤੇ ਸਹਿ-ਪ੍ਰਾਯੋਜਕ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਤੋਂ ਬ੍ਰੇਜ਼ਾ ਕਾਰ ਨਾਲ ਨਿਵਾਜਿਆ ਗਿਆ।

ਇਹ ਵੀ ਪੜੋ:IND vs PAK, T20 World Cup 2024 Ticket Price: ਕਰੋੜਾਂ ਦੀ ਵਿਕ ਰਹੀ ਭਾਰਤ ਬਨਾਮ ਪਾਕਿਸਤਾਨ ਦੇ ਮੈਚ ਦੀਆਂ ਟਿਕਟਾਂ  
ਗਾਇਕ ਨੇ ਕਿਹਾ ਕਿ ਉਹ ਪਲੇਬੈਕ ਗਾਇਕੀ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਹੈ। ਗੁਪਤਾ ਨੇ  ਦੱਸਿਆ, “ਜਦੋਂ ਮੈਂ ਬੱਚਾ ਸੀ, ਮੈਂ ਆਮ ਤੌਰ ’ਤੇ ਕਿਹਾ ਕਰਦਾ ਸੀ ਕਿ ਆਈਡਲ (ਇੰਡੀਅਨ ਆਈਡਲ) ਮੇਰਾ ਸੁਪਨਾ ਹੈ ਅਤੇ ਅੱਜ ਇਹ ਮੇਰੇ ਲਈ ਸੱਚ ਹੋ ਗਿਆ ਹੈ। ਮੈਂ ਬਹੁਤ ਖੁਸ਼ ਹਾਂ ਅਤੇ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਇਹ ਖੁਸ਼ੀ ਅਪਣੇ ਪਿਤਾ ਨੂੰ ਦਿਤੀ ਹੈ। ਮੈਂ ਸੋਚਿਆ ਸੀ ਕਿ ਜੇਕਰ ਮੈਂ ਲੰਬੇ ਸਮੇਂ ਤਕ ਮਿਹਨਤ ਕਰਾਂਗਾ ਤਾਂ ਇਕ ਦਿਨ ਮੈਨੂੰ ਇਹ (ਆਈਡਲ ਟਰਾਫੀ) ਮਿਲ ਜਾਵੇਗੀ ਅਤੇ ਅੱਜ ਮੈਂ ਆਈਡਲ 14 ਦਾ ਜੇਤੂ ਬਣ ਗਿਆ ਹਾਂ।

ਇਹ ਵੀ ਪੜੋ:The attraction of fixed savings increased due to rising interest rates: ਵਿਆਜ ਦਰਾਂ ਵਧਣ ਕਾਰਨ ਵਧਿਆ ਫਿਕਸਡ ਸੇਵਿੰਗ ਦਾ ਆਕਰਸ਼ਨ
ਨੌਜਵਾਨ ਗਾਇਕ ਜਿੱਤੇ ਗਏ ਨਕਦ ਇਨਾਮ ਨਾਲ ਆਪਣਾ ਸੰਗੀਤਕ ਸਫ਼ਰ ਸ਼ੁਰੂ ਕਰਨ ਲਈ ਆਪਣਾ ਸੰਗੀਤ ਸਟੂਡੀਓ ਬਣਾਉਣਾ ਚਾਹੁੰਦਾ ਹੈ।
ਉਸ ਨੇ ਕਿਹਾ, “ਮੈਂ ਆਪਣੇ ਸੁਪਨਿਆਂ ਦਾ ਸਟੂਡੀਓ ਬਣਾਵਾਂਗਾ। ਮੈਂ ਸਟੂਡੀਓ ਵਿੱਚ ਨਵੇਂ ਗੀਤ ਬਣਾਵਾਂਗਾ ਅਤੇ ਆਪਣੀ ਆਵਾਜ਼ ਅਤੇ ਚੰਗੇ ਸੰਗੀਤ ਨਾਲ ਤੁਹਾਡੇ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰਾਂਗਾ।”

ਇਹ ਵੀ ਪੜੋ:NDRF News :ਐਨ.ਡੀ.ਆਰ.ਐਫ. ਨੇ ਬਚਾਅ ਮੁਲਾਜ਼ਮਾਂ ਨੂੰ ਮ੍ਰਿਤਕਾਂ ਦਾ ਮਾਣ ਬਰਕਰਾਰ ਰੱਖਣ ਲਈ ਸਿਖਲਾਈ ਕਰੋਸ ਕੀਤਾ ਸ਼ੁਰੂ

(For more news apart from Vaibhav Gupta won the title of Indian Idol 14 News in Punjabi, stay tuned to Rozana Spokesman)

Location: India, Karnataka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement