ਐਪਲ ਵਧਾਏਗਾ ਭਾਰਤ 'ਚ ਟਰੇਨਾਂ ਦੀ ਰਫ਼ਤਾਰ
Published : Jul 22, 2017, 5:01 pm IST
Updated : Apr 4, 2018, 6:03 pm IST
SHARE ARTICLE
Train
Train

ਭਾਰਤੀ ਰੇਲਵੇ ਆਪਣੇ ਯਾਤਰੀਆਂ ਦੇ ਵਿਸ਼ੇਸ਼ ਧਿਆਨ ਰੱਖਦੀ ਹੈ ਅਤੇ ਉਸਦੀ ਸੁਰੱਖਿਆ ਨੂੰ ਲੈ ਕੇ ਨਵੀਆਂ ਯੋਜਨਾਵਾਂ ਬਣਾਉਦੀ ਰਹਿੰਦੀ ਹੈ। ਇਸ ਲਈ ਕੇਂਦਰ ਸਰਕਾਰ ਦੀ ਹੁਣ....

ਨਵੀਂ ਦਿੱਲੀ, 22 ਜੁਲਾਈ : ਭਾਰਤੀ ਰੇਲਵੇ ਆਪਣੇ ਯਾਤਰੀਆਂ ਦੇ ਵਿਸ਼ੇਸ਼ ਧਿਆਨ ਰੱਖਦੀ ਹੈ ਅਤੇ ਉਸਦੀ ਸੁਰੱਖਿਆ ਨੂੰ ਲੈ ਕੇ ਨਵੀਆਂ ਯੋਜਨਾਵਾਂ ਬਣਾਉਦੀ ਰਹਿੰਦੀ ਹੈ। ਇਸ ਲਈ ਕੇਂਦਰ ਸਰਕਾਰ ਦੀ ਹੁਣ ਰੇਲਗੱਡੀਆਂ ਦੀ ਗਤੀ ਵੱਧ ਕੇ 600 ਕਿਲੋਮੀਟਰ ਪ੍ਰਤੀ ਘੰਟਾ ਕਰਨ 'ਤੇ ਨਜ਼ਰ ਹੈ ਅਤੇ ਇਸਦੇ ਲਈ ਉਹ ਐਪਲ ਵਰਗੀ ਗਲੋਬਲ ਟੈਕਨਾਲੋਜੀ ਕੰਪਨੀਆਂ ਦੇ ਨਾਲ ਗੱਲਬਾਤ ਕਰ ਰਹੀ ਹੈ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਉਦਯੋਗ ਮੰਡਲ ਅਸੋਚੈਮ ਦੇ ਇਕ ਪ੍ਰੋਗਰਾਮ ਦੇ ਦੌਰਾਨ ਇਹ ਗੱਲ ਕਹੀ।
ਰੇਲ ਮੰਤਰੀ ਨੇ ਕਿਹਾ ਕਿ ਨੀਤੀ ਆਯੋਗ ਨੇ ਦਿੱਲੀ-ਮੁੰੰਬਈ ਅਤੇ ਦਿੱਲੀ-ਕੋਲਕਾਤਾ ਮਾਰਗ 'ਤੇ ਗਤੀਮਾਨ ਐਕਸਪ੍ਰੈੱਸ ਦੀ ਸਪੀਡ ਵਧਾਉਣ ਦੇ ਲਈ18,000 ਕਰੋੜ ਰੁਪਏ ਦੇ ਪ੍ਰਸਤਾਵ ਨੂੰ ਮਨਜੂਰੀ ਦਿੱਤੀ ਹੈ। ਇਸ ਮਨਜੂਰੀ ਦੇ ਨਾਲ ਗਤੀਮਾਨ ਐਕਸਪ੍ਰੈੱਸ ਦੀ ਰਫਤਾਰ ਵੱਧਾ ਕੇ 200 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਹੋ ਜਾਵੇਗੀ। ਸੁਰੇਸ਼ ਪ੍ਰਭੂ ਨੇ ਕਿਹਾ ਕਿ ਤੁਸੀਂ ਖੁਦ ਨਾਲ ਇਸਦੀ ਕਲਪਨਾ ਕਰ ਸਕਦੇ ਹੋ ਕਿ ਇਸ ਨਾਲ ਯਾਤਰਾ ਸਮੇਂ 'ਚ ਕਿੰਨੀ ਬੱਚਤ ਹੋਵੇਗੀ। ਸਰਕਾਰ ਨੇ ਛੇ-ਅੱਠ ਮਹੀਨੇ ਪਹਿਲਾ ਟਰੇਨਾਂ ਦੀ ਗਤੀ 600 ਕਿਲੋਮੀਟਰ ਪ੍ਰਤੀ ਘੰਟਾ ਤੋਂ ਅਧਿਕ ਕਰਨ ਦੀ ਦਿਸ਼ਾਂ 'ਚ ਕੰਮ ਕਰਨ ਦੇ ਲਈ ਵੱਡੀਆਂ ਉਦਯੋਗਿਕ ਕੰਪਨੀਆਂ ਨੂੰ ਬੁਲਾਇਆ ਸੀ।
ਰੇਲ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਐਪਲ ਵਰਗੀਆਂ ਕੰਪਨੀਆਂ ਦੇ ਨਾਲ ਪਹਿਲਾ ਤੋਂ ਗੱਲਬਾਤ ਕਰ ਰਹੀ ਹੈ। ਦੇਸ਼ 'ਚ ਉਦਯੋਗਿਕ ਦਾ ਆਯਾਤ ਨਹੀਂ ਕੀਤਾ ਜਾਵੇਗਾ ਬਲਕਿ ਉਸਦਾ ਇਹ ਵਿਕਾਸ ਕੀਤਾ ਜਾਵੇਗਾ। ਸੁਰੱਖਿਆ ਵੀ ਮਹੱਤਵਪੂਰਣ ਚਿੰਤਾ ਦਾ ਵਿਸ਼ਾ ਹੈ ਅਤੇ ਭਾਰਤੀ ਰੇਲਵੇ ਅਜਿਹੇ ਡਿੱਬਿਆਂ ਦਾ ਉਪਯੋਗ ਦੀ ਯੋਜਨਾ ਬਣਾ ਰਿਹਾ ਹੈ ਜੋ ਅਲਟ੍ਰਾਸੋਨਿਕ ਟੈਕਨਾਲੋਜੀ ਦੇ ਜਰੀਏ ਰੇਲ 'ਚ ਟੁੱਟ-ਫੁੱਟ ਦਾ ਪਤਾ ਲੱਗ ਸਕੇ। ਭਾਰਤੀ ਰੇਲ ਨੇ ਹੁਣ ਹੀ 'ਚ ਰੇਲ ਕਲਾਉਡ ਸਰਵਰ, ਰੇਲ ਸਾਰਥੀ ਐਪ ਦੀ ਸ਼ੁਰੂਆਤ ਕੀਤੀ ਹੈ ਅਤੇ ਈ.ਆਰ. ਪੀ. ਵਿਕਸਿਤ ਕਰਨ ਦਾ ਕੰਮ ਵੀ ਚੱਲ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement