
ਕਾਂਗਰਸ ਛੱਡ ਚੁੱਕੇ ਪਾਰਟੀ ਦੇ ਵੱਡੇ ਨੇਤਾ ਸ਼ੰਕਰ ਸਿੰਘ ਵਾਲੇਘਾ ਦੇ ਨਾਲ ਜਾਣ ਆਗਾਮੀ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ 'ਤੇ ਕੋਈ ਮਾੜਾ ਅਸਰ ਪੈਣ ਤੋਂ ਇਨਕਾਰ....
ਨਵੀਂ ਦਿੱਲੀ, 23 ਜੁਲਾਈ: ਕਾਂਗਰਸ ਛੱਡ ਚੁੱਕੇ ਪਾਰਟੀ ਦੇ ਵੱਡੇ ਨੇਤਾ ਸ਼ੰਕਰ ਸਿੰਘ ਵਾਲੇਘਾ ਦੇ ਨਾਲ ਜਾਣ ਆਗਾਮੀ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ 'ਤੇ ਕੋਈ ਮਾੜਾ ਅਸਰ ਪੈਣ ਤੋਂ ਇਨਕਾਰ ਕਰਦਿਆਂ ਪਾਰਟੀ ਨੇ ਕਿਹਾ ਕਿ ਕਿਸੇ ਨੇਤਾ ਦਾ ਆਉਣ-ਜਾਣ ਨਾਲ ਵੋਟਰਾਂ ਦਾ ਮਨ ਨਹੀਂ ਬਦਲਦਾ। ਹਾਲਾਂਕਿ ਕਾਂਗਰਸ ਨੇ ਕਿਸੇ ਚਿਹਰੇ ਨਾਲ ਚੋਣ ਲੜਨ ਦੇ ਮੁੱਦੇ 'ਤੇ ਅਪਣੇ ਪੱਤੇ ਨਹੀਂ ਖੋਲ੍ਹੇ।
ਪਾਰਟੀ ਦੇ ਬੁਲਾਰੇ ਸ਼ਕਤੀ ਸਿੰਘ ਗੋਹਿਲ ਨੇ ਕਿਹਾ ਕਿ ਅਜਿਹਾ ਨਹੀਂ ਹੁੰਦਾ ਕਿ ਕਿਸੇ ਨੇਤਾ ਦੇ ਜਾਣ ਨਾਲ ਵੋਟਰਾਂ ਦਾ ਮਨ ਬਦਲ ਜਾਵੇ। ਉਹ ਚਾਹੁੰਦੇ ਹਨ ਕਿ ਸ਼ੰਕਰ ਸਿੰਘ ਉਨ੍ਹਾਂ ਦੇ ਨਾਲ ਰਹਿਣ। ਪਾਰਟੀ ਹਾਈ ਕਮਾਂਡ ਨੇ ਉਨ੍ਰਾਂ ਨਾਲ ਗੱਲਬਾਤ ਕੀਤੀ ਸੀ। ਸ਼ੰਕਰ ਵਾਘੇਲਾ ਦੀਆਂ ਕੁੱਝ ਗੱਲਾਂ ਅਜਿਹੀਆਂ ਸਨ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਮੰਨਣਾ ਅਸੰਭਵ ਸੀ ਪਰ ਫਿਰ ਵੀ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਇਕੱਠੇ ਚੋਣਾਂ ਲੜਨਗੇ ਅਤੇ ਗੁਜਰਾਤ ਵਿਚ ਕਾਂਗਰਸ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਕਾਂਗਰਸ ਪਾਰਟੀ ਦੇ ਹੱਕ ਵਿਚ ਚੰਗਾ ਮਾਹੌਲ ਹੈ। ਸੂਬੇ ਵਿਚ ਭਾਜਪਾ ਘਬਰਾਈ ਹੋਹੀ ਹੈ ਕਿਉਂਕਿ ਭਾਜਪਾ ਦਾ ਖ਼ੁਦ ਦਾ ਸਰਵੇਖਣ ਕਹਿ ਰਿਹਾ ਹੈ ਕਿ ਉਨ੍ਹਾਂ ਲਈ ਆਉਣ ਵਾਲੀ ਵਿਧਾਨ ਸਭਾ ਚੋਣਾਂ ਜਿਤਣਾ ਮੁਸ਼ਕਲ ਹੈ। ਗੋਹਿਲ ਨੇ ਮੰਨਿਆ ਕਿ ਵਾਘੇਲਾ ਦੀਆਂ ਕੁੱਝ ਮੰਗਾਂ ਸਨ ਜਿਨ੍ਹਾਂ ਵਿਚ ਮੌਜੂਦਾ ਪ੍ਰਦੇਸ਼ ਕਾਂਗਰਸ ਪ੍ਰਧਾਨ ਭਰਤ ਸਿੰਘ ਸੋਲੰਕੀ ਨੂੰ ਬਦਲ ਕੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿਤੀ ਜਾਵੇ। ਇਸ ਤੋਂ ਇਲਾਵਾ ਵਾਘੇਲਾ ਦੀ ਇਕ ਮੰਗ ਇਹ ਵੀ ਸੀ ਕਿ ਹੁਣੇ ਤੋਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਸੰਭਾਵਤ ਉਮੀਦਵਾਰਾਂ ਦੇ ਨਾਮ ਐਲਾਨ ਕਰ ਦਿਤੇ ਜਾਣ। (ਪੀ.ਟੀ.ਆਈ.)