
31 ਮਈ ਤਕ ਇੱਕ ਹਫਤੇ ‘ਚ ਦੋ ਦਿਨ ਨਿਜ਼ੀ ਵਾਹਨਾਂ ਦੀ ਆਵਾਜਾਈ ‘ਤੇ ਰਹੇਗੀ ਰੋਕ
ਸ਼੍ਰੀਨਗਰ: ਜੰਮੂ-ਕਸ਼ਮੀਰ ‘ਚ ਸੁਰੱਖਿਆ ਕਾਰਨਾਂ ਕਰਕੇ ਬਾਰਾਮੂਲਾ ਤੋਂ ਉਧਮਪੁਰ ਤਕ ਦੇ ਨੈਸ਼ਨਲ ਹਾਈਵੇਅ ‘ਤੇ 31 ਮਈ ਤਕ ਇੱਕ ਹਫਤੇ ‘ਚ ਦੋ ਦਿਨ ਨਿਜ਼ੀ ਵਾਹਨਾਂ ਦੀ ਆਵਾਜਾਈ ‘ਤੇ ਰੋਕ ਰਹੇਗੀ। ਹਫ਼ਤੇ ‘ਚ ਐਤਵਾਰ ਅਤੇ ਬੁੱਧਵਾਰ ਨੂੰ ਉਧਮਪੁਰ ਹਾਈਵੇਅ ਤੋਂ ਨਿਜ਼ੀ ਵਾਹਨ ਨਹੀਂ ਜਾਣਗੇ ਇਨ੍ਹਾਂ ਦੋ ਦਿਨਾਂ ‘ਚ ਇਸ ਹਾਈਵੇਅ ‘ਤੇ ਸੈਨਿਕਾਂ ਦਾ ਕਾਫਿਲਾ ਲੰਘੇਗਾ।
ਇੱਕ ਅਧਿਕਾਰੀ ਨੇ ਕਿਹਾ ਕਿ ਇਹ ਉਪਾਅ ਅਜੇ ਜਾਰੀ ਮਤਦਾਨ ਪ੍ਰਕਿਰਿਆ ਦੌਰਾਨ ਅਤਿਵਾਦੀਆਂ ਦੇ ਹਮਲੇ ਦੀ ਕੋਸ਼ਿਸ਼ਾਂ ਨੂੰ ਧਿਆਨ ‘ਚ ਰੱਖਕੇ ਲਿਆ ਗਿਆ ਹੈ। ਸਰਕਾਰੀ ਸੂਚਨਾ ‘ਚ ਕਿਹਾ ਗਿਆ ਹੈ ਕਿ ਸ਼੍ਰੀਨਗਰ, ਕਾਜੀਗੁੰਡ, ਜਵਾਹਰ-ਸੁਰੰਗ, ਬਨੀਹਾਲ ਅਤੇ ਰਾਮਬਨ ਤੋਂ ਹੋ ਕੇ ਲੰਘਣ ਵਾਲੇ ਬਾਰਾਮੁਲਾ-ਉਧਮਪੁਰ ਹਾਈਵੇਅ ‘ਤੇ ਬੈਨ ਸਵੇਰੇ 4 ਵਜੇ ਤੋਂ ਸ਼ਾਮ 5 ਵਜੇ ਤਕ ਰਹੇਗਾ।
Omar Abdullah
ਉਧਰ ਨੈਸ਼ਨਲ ਕਾਨਫਰੰਸ ਨੇਤਾ ਉਮਰ ਅੱਬਦੁਲਾ ਨੇ ਆਮ ਲੋਕਾਂ ਲਈ ਇਸ ਫੈਸਲੇ ਨੂੰ ਮੋਦੀ ਸਰਕਾਰ ਦਾ ਅੰਦਰੂਨੀ ਸੁਰੱਖਿਆ ‘ਚ ਨਾਕਾਮ ਹੋਣ ਦਾ ਸਬੂਤ ਮੰਨਿਆ ਹੈ। ਇਸ ਬਾਰੇ ਉਮਰ ਅੱਬਦੁਲਾ ਨੇ ਟਵੀਟ ਵੀ ਕੀਤਾ ਹੈ। ਪੁਲਵਾਮਾ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਪ੍ਰਸਾਸ਼ਨ ਨੇ ਇੱਕ ਐਡਵਾਈਸਰੀ ਜਾਰੀ ਕਰ ਕੇ ਕਿਹਾ ਸੀ ਕਿ ਸੁਰੱਖਿਆਬਲਾਂ ਦੇ ਕਾਫ਼ਲੇ ਦੇ ਨਾਲ ਆਮ ਲੋਕਾਂ ਦੀਆਂ ਕਾਰਾਂ ਜਾਂ ਕਿਸੇ ਵੀ ਤਰ੍ਹਾਂ ਦਾ ਨਿਜ਼ੀ ਵਾਹਨ ਲੈ ਕੇ ਜਾਣ ਦੀ ਇਜਾਜਤ ਨਹੀਂ ਹੋਵੇਗੀ।