
ਇਥੇ ਬਾਰਾਮੂਲਾ ਜ਼ਿਲ੍ਹੇ ਵਿਚ ਸ਼ੁਕਰਵਾਰ ਸਵੇਰੇ ਮੁਠਭੇੜ ਵਿਚ ਦੋ ਅਤਿਵਾਦੀ ਮਾਰੇ ਗਏ ਅਤੇ ਇਕ ਜਵਾਨ ਸ਼ਹੀਦ ਹੋ ਗਿਆ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ...
ਜੰਮੂ-ਕਸ਼ਮੀਰ : ਇਥੇ ਬਾਰਾਮੂਲਾ ਜ਼ਿਲ੍ਹੇ ਵਿਚ ਸ਼ੁਕਰਵਾਰ ਸਵੇਰੇ ਮੁਠਭੇੜ ਵਿਚ ਦੋ ਅਤਿਵਾਦੀ ਮਾਰੇ ਗਏ ਅਤੇ ਇਕ ਜਵਾਨ ਸ਼ਹੀਦ ਹੋ ਗਿਆ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਰਾਫ਼ੀਆਬਾਦ ਦੇ ਦੁਰਸੂ ਪਿੰਡ ਵਿਚ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਦੇ ਦੌਰਾਨ ਘੇਰਾ ਪਾਇਆ। ਇਸ ਦੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿਤੀ, ਜਿਸ ਤੋਂ ਬਾਅਦ ਇਹ ਮੁਠਭੇੜ ਸ਼ੁਰੂ ਹੋ ਗਈ।
Army in Jammu Kashmirਅਧਿਕਾਰੀਆਂ ਨੇ ਦਸਿਆ ਕਿ ਇਲਾਕੇ ਵਿਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਪੱਕੀ ਖ਼ਬਰ ਮਿਲੀ ਸੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਪੁਲਿਸ ਮੁਖੀ ਐਸ ਪੀ ਵੈਦ ਨੇ ਦਸਿਆ ਕਿ ਦੋ ਅਤਿਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਫ਼ੌਜ ਦੇ ਇਕ ਅਧਿਕਾਰੀ ਨੇ ਦਸਿਆ ਕਿ ਮੁਠਭੇੜ ਵਿਚ ਫ਼ੌਜ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਘੇਰਾਬੰਦੀ ਕੀਤੀ ਗਈ, ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿਤੀ। ਇਸ ਤੋਂ ਬਾਅਦ ਦੋਹੇ ਪਾਸੇ ਤੋਂ ਗੋਲੀਆਂ ਚੱਲਣ ਲੱਗੀਆਂ।
Army in Jammu Kashmirਪੁਲਿਸ ਅਧਿਕਾਰੀ ਨੇ ਦਸਿਆ ਕਿ ਆਖ਼ਰੀ ਰਿਪੋਰਟ ਤਕ ਅਜੇ ਵੀ ਅਪਰੇਸ਼ਨ ਚਲ ਰਿਹਾ ਸੀ। ਇਸ ਦੇ ਨਾਲ ਹੀ ਇਹਤਿਆਤ ਦੇ ਤੌਰ 'ਤੇ ਕਦਮ ਉਠਾਉਂਦੇ ਹੋਏ ਅਧਿਕਾਰੀਆਂ ਨੇ ਜ਼ਿਲ੍ਹੇ ਦੀ ਮੋਬਾਇਲ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿਤਾ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਕੁਪਵਾੜਾ ਵਿਚ ਵੀਰਵਾਰ ਨੂੰ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਮੁਠਭੇੜ ਹੋਈ ਸੀ। ਇਸ ਮੁਠਭੇੜ ਵਿਚ ਵੀ ਦੋ ਅਤਿਵਾਦੀਆਂ ਨੂੰ ਮਾਰ ਗਿਰਾਇਆ ਗਿਆ। ਕੁਪਵਾੜਾ ਰਾਜ ਦੇ ਸੰਵੇਦਨਸ਼ੀਲ ਇਲਾਕਿਆਂ ਵਿਚੋਂ ਇਕ ਹੈ। ਜੰਮੂ ਕਸ਼ਮੀਰ ਪੁਲਿਸ ਦੇ ਮੁਖੀ ਐਸ ਪੀ ਵੈਦ ਨੇ ਟਵੀਟ ਕਰ ਕੇ ਇਸ ਮੁਠਭੇੜ ਦੀ ਜਾਣਕਾਰੀ ਦਿਤੀ ਸੀ।
Jammu Kashmir Policeਉਥੇ ਰਾਜ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਬੁਧਵਾਰ ਨੂੰ ਫ਼ੌਜ ਦੇ ਸਰਚ ਅਪਰੇਸ਼ਨ ਦੌਰਾਨ ਅਤਿਵਾਦੀਆਂ ਨੇ ਕਾਰਵਾਈ ਵਿਚ ਸ਼ਾਮਲ ਫ਼ੌਜੀ 'ਤੇ ਹਮਲਾ ਕੀਤਾ ਸੀ। ਇਸ ਤੋਂ ਇਲਾਵਾ ਅਤਿਵਾਦੀਆਂ ਨੇ ਕੁਲਗਾਮ ਵਿਚ ਸਟੇਟ ਬੈਂਕ ਦੀ ਇਕ ਸ਼ਾਖਾ ਤੋਂ ਕਰੀਬ 6 ਲੱਖ ਰੁਪਏ ਲੁੱਟ ਲਏ ਸਨ। ਬੀਤੇ ਦਿਨਾਂ ਤੋਂ ਅਜਿਹੀਆਂ ਅਤਿਵਾਦੀ ਘਟਨਾਵਾਂ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।