ਨੋਟਾਂ ਨਾਲ ਨੱਕ ਸਾਫ਼ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ, ਬਣਾਈ ਸੀ ਟਿਕਟਾਕ ਵੀਡੀਉ
Published : Apr 4, 2020, 3:58 pm IST
Updated : Apr 4, 2020, 4:30 pm IST
SHARE ARTICLE
Coronavirus nasik man arrested after wipes nose rupee notes video viral
Coronavirus nasik man arrested after wipes nose rupee notes video viral

ਦਰਅਸਲ ਮਹਾਰਾਸ਼ਟਰ ਦੇ ਨਾਸਿਕ ਦੇ ਇਕ 38 ਸਾਲਾ ਵਿਅਕਤੀ ਨੂੰ ਇਕ...

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਅੱਲਾਹ ਦਾ ਅਜਾਬ ਦਸ ਕੇ ਨੋਟਾਂ ਨਾਲ ਨੱਕ ਸਾਫ਼ ਕਰਨ ਦਾ ਵੀਡੀਉ ਬਣਾਉਣਾ ਇਕ ਵਿਅਕਤੀ ਨੂੰ ਮਹਿੰਗਾ ਪੈ ਗਿਆ ਹੈ। ਨਾਸਿਕ ਪੁਲਿਸ ਨੇ ਉਸ ਵਿਅਕਤੀ ਦੀ ਪਹਿਚਾਣ ਕਰ ਕੇ ਵੀਰਵਾਰ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਸਿਕ ਪੁਲਿਸ ਨੇ ਖੁਦ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

PhotoPhoto

ਦਰਅਸਲ ਮਹਾਰਾਸ਼ਟਰ ਦੇ ਨਾਸਿਕ ਦੇ ਇਕ 38 ਸਾਲਾ ਵਿਅਕਤੀ ਨੂੰ ਇਕ ਵੀਡੀਉ ਅਪਲੋਡ ਕਰਨ ਦੇ ਆਰੋਪ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਵਿਚ ਉਹ ਨੋਟਾਂ ਨੂੰ ਚੱਟਦਾ ਹੋਇਆ ਅਤੇ ਉਸ ਨਾਲ ਨੱਕ ਸਾਫ਼ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਨਾਸਿਕ ਪੁਲਿਸ ਨੇ ਅਪਣੇ ਟਵੀਟ ਵਿਚ ਦਸਿਆ ਕਿ ਨਾਸਿਕ ਗ੍ਰਾਮੀਣ ਪੁਲਿਸ ਵੱਲੋਂ ਇਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਉਹ ਪੁਲਿਸ ਦੀ ਹਿਰਾਸਤ ਵਿਚ ਹੈ।

2 Sikh Youth Charity workers arrestedArrested

ਇਕ ਅਧਿਕਾਰੀ ਨੇ ਦਸਿਆ ਕਿ ਸੈੱਯਦ ਜਮੀਲ ਸਯਦ ਬਾਬੂ ਨੂੰ ਮਾਲੇਗਾਂਓ ਵਿਚ ਰਮਜ਼ਾਨਪੁਰ ਪੁਲਿਸ ਨੇ ਵੀਰਵਾਰ ਦੇਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਦਸਿਆ ਕਿ ਵਿਅਕਤੀ ਨੇ ਵੀਡੀਉ ਵਿਚ ਇਹ ਵੀ ਕਿਹਾ ਕਿ ਮਹਾਮਾਰੀ ਹੋਰ ਤੇਜ਼ ਹੋ ਜਾਵੇਗੀ। ਇਸ ਤੋਂ ਬਾਅਦ ਇਹ ਵੀਡੀਉ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ। ਵੀਡੀਉ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

2 Sikh Youth Charity Workers ArrestedArrested

ਅਧਿਕਾਰੀ ਨੇ ਇਹ ਵੀ ਦਸਿਆ ਕਿ ਵਿਅਕਤੀ ਨੂੰ ਮਾਲੇਗਾਓਂ ਦੀ ਇਕ ਅਦਾਲਤ ਨੇ 7 ਅਪ੍ਰੈਲ ਤਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਦਸ ਦਈਏ ਕਿ 15 ਅਪ੍ਰੈਲ ਨੂੰ ਲਾਕਡਾਊਨ ਖਤਮ ਹੋ ਜਾਵੇਗਾ ਅਤੇ ਇਸ ਦੇ ਚਲਦੇ ਭਾਰਤੀ ਰੇਲਵੇ ਨੇ 21 ਦਿਨ ਦੇ ਲਾਕਡਾਊਨ ਤੋਂ ਬਾਅਦ 15 ਅਪ੍ਰੈਲ ਤੋਂ ਯਾਤਰੀ ਟ੍ਰੇਨ ਚਲਾਉਣ ਲਈ ਕਮਰ ਕਸ ਲਈ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਰੇਲਵੇ ਨੇ ਟ੍ਰੇਨ ਸਰਵਿਸ ਸ਼ੁਰੂ ਕਰਨ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ।

PhotoPhoto

ਆਈਆਰਸੀਟੀਸੀ ਦੀ ਵੈਬਸਾਈਟ ਖੁੱਲ੍ਹੀ ਹੈ ਜਿੱਥੋਂ ਯਾਤਰੀ 21 ਦਿਨ ਦਾ ਲਾਕਡਾਊਨ ਖਤਮ ਹੋਣ ਤੇ 15 ਅਪ੍ਰੈਲ ਜਾਂ ਉਸ ਤੋਂ ਬਾਅਦ ਦਾ ਰੇਲ ਟਿਕਟ ਐਡਵਾਂਸ ਵਿਚ ਬੁਕ ਕਰਵਾ ਸਕਦੇ ਹਨ। ਰਿਪੋਰਟਸ ਮੁਤਾਬਕ ਰੇਲਵੇ ਨੇ ਟ੍ਰੇਨ ਡ੍ਰਾਈਵਰਸ, ਗਾਰਡਸ, ਸਟੇਸ਼ਨ ਮੈਨੇਜਰ ਅਤੇ ਹੋਰ ਕਰਮਚਾਰੀਆਂ ਨੂੰ ਟ੍ਰੇਨ ਦਾ ਟਾਈਮਟੇਬਲ ਵੀ ਭੇਜ ਦਿੱਤਾ ਹੈ। ਰੇਲਵੇ ਬੋਰਡ ਨੇ ਸਾਰੇ 17 ਜੋਨਲ ਰੇਲਵੇ ਤੋਂ ਰੱਦ ਟ੍ਰੇਨ ਨੂੰ ਚਲਾਉਣ ਲਈ ਤਿਆਰ ਰਹਿਣ ਨੂੰ ਕਿਹਾ ਹੈ।

PhotoPhoto

ਦਸ ਦਈਏ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਰੇਲਵੇ ਬੋਰਡ ਨੇ ਆਗਾਮੀ 14 ਅਪ੍ਰੈਲ ਤਕ ਸਾਰੀਆਂ ਟ੍ਰੇਨਾਂ ਨੂੰ ਬੰਦ ਕੀਤਾ ਹੋਇਆ ਹੈ। ਰੇਲਵੇ ਸਟੇਸ਼ਨਾਂ ਅਤੇ ਟ੍ਰੇਨ ਵਿਚ ਚੜ੍ਹਦੇ ਸਮੇਂ ਕੋਰੋਨਾ ਵਾਇਰਸ ਤੋਂ ਬਚਣ ਦੇ ਪੂਰੇ ਇੰਤਜ਼ਾਮ ਹੋ ਰਹੇ ਹਨ। ਇਸ ਵਿਚ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਤੋਂ ਲੈ ਕੇ ਹੋਰ ਜ਼ਰੂਰੀ ਉਪਾਅ ਸ਼ਾਮਲ ਹੋਣਗੇ।

ਇਸ ਤੋਂ ਇਲਾਵਾ 21 ਦਿਨ ਦੇ ਲਾਕਡਾਊਨ ਬਾਅਦ ਸਟੇਸ਼ਨਾਂ ਤੇ ਇਕੱਠੀ ਹੋਣ ਵਾਲੀ ਭੀੜ ਨਾਲ ਨਿਪਟਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ। ਅਧਿਕਾਰੀ ਨੇ ਦੱਸਿਆ ਕਿ 21 ਦਿਨਾਂ ਦੇ ਤਾਲਾਬੰਦੀ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਰੇਲ ਚਲਾਉਣ ਲਈ ਤਿਆਰ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement