ਕਰੰਸੀ ਨੋਟਾਂ ਨਾਲ ਵੀ ਫ਼ੈਲ ਸਕਦੈ ਕਰੋਨਾ ਵਾਇਰਸ, ਡਬਲਿਯੂਐਚਓ ਨੇ ਜਾਰੀ ਕੀਤੀ ਚਿਤਾਵਨੀ
Published : Mar 6, 2020, 4:56 pm IST
Updated : Mar 6, 2020, 4:56 pm IST
SHARE ARTICLE
file photo
file photo

ਨਕਦੀ ਦੇ ਇਸਤੇਮਾਲ ਤੋਂ ਬਚਣ ਦੀ ਦਿਤੀ ਸਲਾਹ

ਲੰਡਨ : ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆਂ ਭਰ ਅੰਦਰ ਤਰਥੱਲੀ ਮਚਾ ਰੱਖੀ ਹੈ। ਹੁਣ ਤਕ ਇਹ 70 ਦੇ ਕਰੀਬ ਦੇਸ਼ਾਂ ਵਿਚ ਫੈਲ ਚੁੱਕਾ ਹੈ ਜਿਸ ਤੋਂ ਪੀੜਤਾਂ ਦੀ ਗਿਣਤੀ ਵੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਵੱਡੀ ਗੱਲ ਇਹ ਹੈ ਕਿ ਵਿਗਿਆਨੀਆਂ ਦੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਸ ਦੀ ਰੋਕਥਾਮ ਅਤੇ ਇਲਾਜ ਲਈ ਅਜੇ ਤਕ ਕੋਈ ਪੁਖਤਾ ਦਵਾਈ ਤਿਆਰ ਨਹੀਂ ਕੀਤੀ ਜਾ ਸਕੀ। ਇਸ ਲਈ ਇਸ ਤੋਂ ਬਚਾਅ ਸਬੰਧੀ ਆਏ ਦਿਨ ਨਵੇਂ ਨਵੇਂ ਦਾਅਵੇ ਤੇ ਹਦਾਇਤਾਂ ਸਾਹਮਣੇ ਆ ਰਹੀਆਂ ਹਨ।

PhotoPhoto

ਇਸ ਦਰਮਿਆਨ ਵਿਸ਼ਵ ਸਿਹਤ ਸੰਗਠਨ ਨੇ ਇਸ ਵਾਇਰਸ ਦੇ ਕਰੰਸੀ ਨੋਟਾਂ ਜ਼ਰੀਏ ਫ਼ੈਲਣ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਡਬਲਿਯੂਐਚਓ ਮੁਤਾਬਕ ਗੰਦੇ ਨੋਟ ਇਸ ਵਾਇਰਸ ਦੇ ਫ਼ੈਲਣ ਦਾ ਵੱਡਾ ਕਾਰਨ ਹੋ ਸਕਦੇ ਹਨ।  ਸਿਹਤ ਸੰਸਥਾ ਨੇ ਲੋਕਾਂ ਨੂੰ ਇਨ੍ਹਾਂ ਦਿਨਾਂ ਦੌਰਾਨ ਨਕਦੀ ਦੇ ਇਸਤੇਮਾਲ ਤੋਂ ਬਚਣ ਲਈ ਕਿਹਾ ਹੈ। ਲੋਕਾਂ ਨੂੰ ਕੈਸ਼ਲੈੱਸ ਟਰਾਂਸੇਕਸ਼ਨ ਜਾਂ ਕਿਸੇ ਤਰ੍ਹਾਂ ਦੇ ਕੰਟੈਕਟ (ਬਿਨਾਂ ਦੂਜੇ ਨੂੰ ਹੱਥ ਲਗਾਏ) ਵਰਗੇ ਢੰਗ ਤਰੀਕਿਆਂ ਦਾ ਪੇਮੈਂਟ ਕਰਨ ਸਮੇਂ ਇਸਤੇਮਾਲ ਕਰਨ ਲਈ ਕਿਹਾ ਹੈ।

PhotoPhoto

ਵਿਸ਼ਵ ਸਿਹਤ ਸੰਗਠਨ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਨੋਟਾਂ ਨੂੰ ਹੱਥ ਲਾਉਣ ਤੋਂ ਪਹਿਲਾਂ ਅਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲੈਣ ਲਈ ਗਿਆ ਹੈ। ਸੰਸਥਾ ਮੁਤਾਬਕ ਕੋਵਿਡ-19 ਨੋਟ ਦੀ ਸੱਤਾ 'ਤੇ ਕਈ ਦਿਨਾਂ ਤਕ ਜਿਊਂਦਾ ਰਹਿ ਸਕਦਾ ਹੈ।

PhotoPhoto

ਡਬਲਿਊ.ਐਚ.ਓ. ਦੇ ਬੁਲਾਰੇ ਅਨੁਸਾਰ ਬਿਮਾਰੀ ਨੂੰ ਰੋਕਣ ਲਈ ਲੋਕਾਂ ਨੂੰ ਜਿੱਥੋਂ ਤਕ ਹੋ ਸਕੇ, ਕੰਟੈਕਟ ਲੈਸ ਤਕਨਾਲੋਜੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਬੈਂਕ ਆਫ਼ ਇੰਗਲੈਂਡ ਨੇ ਵੀ ਕਰੰਸੀ ਨੋਟਾ ਜ਼ਰੀਏ ਕੋਰੋਨਾ ਵਾਇਰਸ ਫੈਲਣ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕਰਦਿਆਂ ਲੋਕਾਂ  ਨੂੰ ਅਪਣੇ ਹੱਥ ਲਗਾਤਾਰ ਧੋਦੇ ਰਹਿਣ ਦੀ ਸਲਾਹ ਦਿਤੀ ਹੈ।

PhotoPhoto

ਇਸੇ ਦੌਰਾਨ ਚੀਨ ਅਤੇ ਕੋਰੀਆ ਨੇ ਪਿਛਲੇ ਦਿਨੀਂ ਬੈਂਕ ਨੋਟਾਂ ਨੂੰ ਵਾਇਰਸ ਮੁਕਤ ਕਰਨ ਲਈ ਪ੍ਰਕਿਰਿਆ ਸ਼ੁਰੂ ਕੀਤੀ ਸੀ।  ਦੋਹਾਂ ਦੇਸ਼ਾਂ ਨੇ ਇਸਤੇਮਾਲ ਵਿਚ ਆ ਚੁੱਕੇ ਨੋਟਾਂ ਨੂੰ ਆਈਸੋਲੇਟ ਕਰਨਾ ਸ਼ੁਰੂ ਕੀਤਾ ਸੀ।

PhotoPhoto

ਅਧਿਕਾਰੀਆਂ ਮੁਤਾਬਕ ਅਲਟਰਾਵਾਇਲਟ ਲਾਈਟ ਜਾਂ ਹਾਈ ਟੈਪਰੇਚਰ ਦਾ ਇਸਤੇਮਾਲ ਕਰ ਕੇ ਬਿੱਲ ਦਾ ਸਟਰਲਾਈਜ਼ ਕੀਤਾ ਗਿਆ ਸੀ। 14 ਦਿਨਾਂ ਤਕ ਪੂਰੀ ਤਰ੍ਹਾਂ ਨਾਲ ਸੀਲਡ ਸਟੋਰ ਵਿਚ ਰਹਿਣ ਤੋਂ ਬਾਅਦ ਹੀ ਨੋਟ ਸਰਕੂਲੇਸ਼ਨ ਵਿਚ ਆ ਸਕੇ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement