ਵਿਆਹ ਦੀ 25ਵੀਂ ਵਰ੍ਹੇਗੰਢ ਮੌਕੇ ਪਤੀ ਨੇ ਦਿੱਤਾ ਅਨੋਖਾ ਤੋਹਫ਼ਾ, ਕ੍ਰਿਸ਼ਨ ਕੁਮਾਰ ਨੇ ਪਤਨੀ ਸਰਿਤਾ ਨੂੰ ਦਿੱਤਾ ‘ਚੰਨ ਦਾ ਟੁਕੜਾ’

By : KOMALJEET

Published : Apr 4, 2023, 3:11 pm IST
Updated : Apr 4, 2023, 3:11 pm IST
SHARE ARTICLE
Krishan Kumar with wife Sarita
Krishan Kumar with wife Sarita

ਵਰ੍ਹੇਗੰਢ ਵਾਲੇ ਦਿਨ ਪਤਨੀ ਨੂੰ ਸੌਂਪੇ ਚੰਨ 'ਤੇ ਖ਼ਰੀਦੀ ਜ਼ਮੀਨ ਦੇ ਦਸਤਾਵੇਜ਼ 

ਸਿਰਸਾ : ਹਰਿਆਣਾ ਦੇ ਸਿਰਸਾ 'ਚ ਪਤੀ ਨੇ ਸਿਲਵਰ ਜੁਬਲੀ ਯਾਨੀ ਵਿਆਹ ਦੀ 25ਵੀਂ ਵਰ੍ਹੇਗੰਢ 'ਤੇ ਪਤਨੀ ਨੂੰ 'ਚੰਨ ਦਾ ਟੁਕੜਾ' ਗਿਫਟ ਕੀਤਾ ਹੈ। ਕਾਗਦਾਣਾ ਦੇ ਰਹਿਣ ਵਾਲੇ ਕ੍ਰਿਸ਼ਨ ਕੁਮਾਰ ਰੁਹਿਲ ਨੇ ਆਪਣੀ ਪਤਨੀ ਸਰਿਤਾ ਨੂੰ ਇਹ ਅਨੋਖਾ ਤੋਹਫ਼ਾ ਦਿੱਤਾ ਹੈ।

ਪਤੀ ਕ੍ਰਿਸ਼ਨ ਕੁਮਾਰ ਨੇ ਦੱਸਿਆ- 3 ਅਪ੍ਰੈਲ ਨੂੰ ਸਾਡੇ ਵਿਆਹ ਦੀ ਵਰ੍ਹੇਗੰਢ ਸੀ। ਹਰ ਕੋਈ ਪਤਨੀ ਨੂੰ ਕਾਰ ਜਾਂ ਗਹਿਣੇ ਵਰਗੀਆਂ ਚੀਜ਼ਾਂ ਗਿਫ਼ਟ ਕਰਦਾ ਹੈ। ਮੈਂ ਕੁਝ ਵੱਖਰਾ ਦੇਣਾ ਚਾਹੁੰਦਾ ਸੀ। ਇਸ ਬਾਰੇ ਬਹੁਤ ਸੋਚਿਆ ਅਤੇ ਫਿਰ ਚੰਦਰਮਾ 'ਤੇ ਜ਼ਮੀਨ ਖਰੀਦਣ ਦਾ ਵਿਚਾਰ ਆਇਆ। ਵਰ੍ਹੇਗੰਢ ਦੇ ਤੋਹਫ਼ੇ ਵਜੋਂ, ਉਸਨੇ ਚੰਦਰਮਾ 'ਤੇ ਪਲਾਟ ਦਾ ਸਰਟੀਫ਼ਿਕੇਟ ਆਪਣੀ ਪਤਨੀ ਨੂੰ ਸੌਂਪਿਆ।

ਇਹ ਵੀ ਪੜ੍ਹੋ: ਨਾਸਾ ਵਲੋਂ 'ਮਿਸ਼ਨ ਚੰਨ' ਦਾ ਐਲਾਨ, ਕਰੀਬ 50 ਸਾਲ ਬਾਅਦ ਲਗਾਇਆ ਜਾਵੇਗਾ ਚੰਨ ਦਾ ਚੱਕਰ

ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਚੰਦਰਮਾ 'ਤੇ ਪਲਾਟ ਖਰੀਦਣ ਦਾ ਵਿਚਾਰ ਆਇਆ ਤਾਂ ਉਸ ਨੇ ਇਸ ਬਾਰੇ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ। ਉਹ ਚਾਹੁੰਦਾ ਸੀ ਕਿ ਉਸ ਦੀ ਪਤਨੀ ਲਈ ਚੰਦਰਮਾ 'ਤੇ ਖ਼ਰੀਦੀ ਜ਼ਮੀਨ ਪੂਰੀ ਤਰ੍ਹਾਂ ਕਾਨੂੰਨੀ ਹੋਵੇ। ਇਸ ਦੇ ਲਈ ਉਸ ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਫਰਮ ਲੂਨਾ ਸੁਸਾਇਟੀ ਇੰਟਰਨੈਸ਼ਨਲ ਦਾ ਪਤਾ ਲੱਗਾ। ਉਸ ਨੇ ਕੰਪਨੀ ਨਾਲ ਸੰਪਰਕ ਕੀਤਾ ਅਤੇ ਫਿਰ ਚੰਦਰਮਾ 'ਤੇ ਜ਼ਮੀਨ ਖ਼ਰੀਦੀ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੂਰੀ ਤਰ੍ਹਾਂ ਕਾਨੂੰਨੀ ਹੈ। ਇਹ ਫਰਮ ਕਾਨੂੰਨੀ ਤੌਰ 'ਤੇ ਚੰਦਰਮਾ 'ਤੇ ਜ਼ਮੀਨ ਖਰੀਦਣ ਵਾਲਿਆਂ ਨੂੰ ਨਾਗਰਿਕਤਾ ਵੀ ਦਿੰਦੀ ਹੈ। ਜੇਕਰ ਖਰੀਦਦਾਰ ਚਾਹੇ ਤਾਂ ਉਹ ਇਸ ਜ਼ਮੀਨ ਨੂੰ ਬਾਅਦ ਵਿੱਚ ਵੇਚ ਵੀ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਦੀ ਕੀਮਤ ਬਾਰੇ ਕੁਝ ਨਹੀਂ ਦੱਸਿਆ।

ਉਧਰ ਕ੍ਰਿਸ਼ਨ ਕੁਮਾਰ ਦੀ ਪਤਨੀ ਸਰਿਤਾ ਦਾ ਕਹਿਣਾ ਹੈ ਕਿ ਮੈਨੂੰ ਵਿਆਹ ਦੀ ਵਰ੍ਹੇਗੰਢ ਮੌਕੇ ਇੰਨੇ ਖਾਸ ਤੋਹਫ਼ੇ ਦੀ ਉਮੀਦ ਨਹੀਂ ਸੀ। ਅਚਾਨਕ ਮੇਰੇ ਪਤੀ ਨੇ ਚੰਦਰਮਾ 'ਤੇ ਖ਼ਰੀਦੀ ਜ਼ਮੀਨ ਦੇ ਦਸਤਾਵੇਜ਼ ਦਿੱਤੇ, ਇਹ ਮੇਰੇ ਲਈ ਬਹੁਤ ਹੈਰਾਨੀ ਵਾਲੀ ਗੱਲ ਸੀ। ਮੈਂ ਇਸ ਹੈਰਾਨੀ ਨਾਲ ਬਹੁਤ ਖੁਸ਼ ਹਾਂ।

Location: India, Haryana, Sirsa

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement