
ਅਧਿਕਾਰੀ ਨੇ ਕਿਹਾ ਕਿ ਇੱਕ ਅਤਿਵਾਦੀ ਕੋਲੋਂ ਗੋਲੀਆਂ ਨਾਲ ਭਰੀ ਇੱਕ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ।
Manipur News: ਮਣੀਪੁਰ ਵਿੱਚ ਸੁਰੱਖਿਆ ਬਲਾਂ ਨੇ ਘਾਟੀ ਵਿੱਚ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ ਘੱਟੋ-ਘੱਟ 11 ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਿਸ ਨੇ ਦੱਸਿਆ ਕਿ ਪਾਬੰਦੀਸ਼ੁਦਾ ਪੀਪਲਜ਼ ਰੈਵੋਲਿਊਸ਼ਨਰੀ ਪਾਰਟੀ ਆਫ ਕਾਂਗਲੇਈਪਾਕ (PREPAK) ਦੇ ਦੋ ਸਰਗਰਮ ਮੈਂਬਰਾਂ ਨੂੰ ਵੀਰਵਾਰ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਦੇ ਲੰਗਥਾਬਲ ਕੁੰਜਾ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਕਿ ਕਾਂਗਲੇਈ ਯਾਵੋਲ ਕੰਨਾ ਲੁਪ (KYKL) ਦੇ ਇੱਕ ਹੋਰ ਮੈਂਬਰ ਨੂੰ ਉਸੇ ਜ਼ਿਲ੍ਹੇ ਦੇ ਅਵਾਨਫ ਪੋਟਸੰਗਬਮ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਾਬੰਦੀਸ਼ੁਦਾ ਕੇਵਾਈਕੇਐਲ (ਸੋਰੇਪਾ) ਦੇ ਇੱਕ ਅਤਿਵਾਦੀ ਨੂੰ ਵੀਰਵਾਰ ਨੂੰ ਥੌਬਲ ਜ਼ਿਲ੍ਹੇ ਦੇ ਉਨਿੰਗਖੋਂਗ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਇਨ੍ਹਾਂ ਤੋਂ ਇਲਾਵਾ, ਇੰਫਾਲ ਪੂਰਬ ਦੇ ਚਿੰਗਰੇਲ ਤੇਜਪੁਰ ਤੋਂ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੇ ਇੱਕ ਮੈਂਬਰ, ਜ਼ਿਲ੍ਹੇ ਦੇ ਫਾਕਨੁੰਗ ਸੰਗੋਮਸ਼ਾਂਗ ਤੋਂ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਕੇ.ਸੀ.ਪੀ.-ਸਿਟੀ ਮੀਤੇਈ) ਦੇ ਇੱਕ ਮੈਂਬਰ, ਬਿਸ਼ਨੂਪੁਰ ਜ਼ਿਲ੍ਹੇ ਦੇ ਮੋਇਰੰਗ ਖੁਨੌ ਤੋਂ ਕੇ.ਸੀ.ਪੀ. (ਪੀ.ਡਬਲਯੂ.ਜੀ.) ਦੇ ਇੱਕ ਸਰਗਰਮ ਕੇਡਰ, ਕੀਰਾਓ ਵਾਂਗਖੇਮ ਮਾਮਾਂਗ ਲੀਕਾਈ ਤੋਂ ਕੇ.ਸੀ.ਪੀ. (ਨੋਯੋਨ) ਦੇ ਦੋ ਮੈਂਬਰ ਅਤੇ ਪਾਬੰਦੀਸ਼ੁਦਾ ਸੰਗਠਨ 'ਯੂਨਾਈਟਿਡ ਪੀਪਲਜ਼ ਪਾਰਟੀ ਆਫ ਕਾਂਗਲੇਈਪਾਕ' ਦੇ ਦੋ ਹੋਰ ਮੈਂਬਰਾਂ ਨੂੰ ਇੰਫਾਲ ਪੂਰਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਧਿਕਾਰੀ ਨੇ ਕਿਹਾ ਕਿ ਇੱਕ ਅਤਿਵਾਦੀ ਕੋਲੋਂ ਗੋਲੀਆਂ ਨਾਲ ਭਰੀ ਇੱਕ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ।