
Maharashtra Minister Nitesh Rane: ਭਾਜਪਾ ਆਗੂ ਨੇ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਉਤ ਨੂੰ ਦਿਤਾ ਜਵਾਬ
ਸੰਜੇ ਰਾਉਤ ਨੇ ਅਮਿਤ ਸ਼ਾਹ ’ਤੇ ਭਾਰਤ ਨੂੰ ‘ਹਿੰਦੂ-ਪਾਕਿਸਤਾਨ’ ਬਣਾਉਣ ਦਾ ਲਾਇਆ ਸੀ ਦੋਸ਼
Maharashtra Minister Nitesh Rane : ਮਹਾਰਾਸ਼ਟਰ ਦੇ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਨਿਤੇਸ਼ ਰਾਣੇ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਨੂੰ ‘ਹਿੰਦੂ ਰਾਸ਼ਟਰ’ ਬਣਾਉਣਾ ਚਾਹੁੰਦੀ ਹੈ। ਮੱਛੀ ਪਾਲਣ ਅਤੇ ਬੰਦਰਗਾਹ ਵਿਕਾਸ ਮੰਤਰੀ ਰਾਣੇ ਨੇ ਇਹ ਬਿਆਨ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਦਿੱਤਾ।
ਆਪਣੀ ਪੋਸਟ ਵਿੱਚ, ਉਨ੍ਹਾਂ ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਸੰਜੇ ਰਾਉਤ ਦੇ ਉਸ ਦੋਸ਼ ਦਾ ਜਵਾਬ ਦਿੱਤਾ ਜਿਸ ਵਿੱਚ ਰਾਉਤ ਨੇ ਕਿਹਾ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਰਤ ਨੂੰ ‘ਹਿੰਦੂ ਪਾਕਿਸਤਾਨ’ ਬਣਾਉਣਾ ਚਾਹੁੰਦੇ ਹਨ। ਰਾਣੇ ਨੇ ਲਿਖਿਆ, ‘‘ਪਰ ਅਸੀਂ ਪਾਕਿਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਾਂ। ਇਸ ਨੂੰ ਧਿਆਨ ਵਿੱਚ ਰੱਖੋ ਅਤੇ ਆਪਣੀਆਂ ਸੀਮਾਵਾਂ ਦੇ ਅੰਦਰ ਰਹੋ।’’
ਮੰਤਰੀ ਦਾ ਇਹ ਬਿਆਨ ਸ਼ਿਵ ਸੈਨਾ (ਯੂਬੀਟੀ) ਦੇ ਮੁੱਖ ਪੱਤਰ ‘ਸਾਮਨਾ’ ਵਿੱਚ ਪ੍ਰਕਾਸ਼ਿਤ ਰਾਉਤ ਦੇ ਹਾਲ ਹੀ ’ਚ ਪ੍ਰਕਾਸ਼ਿਤ ਹਫ਼ਤਾਵਾਰੀ ਲੇਖ ਦੇ ਸੰਦਰਭ ਵਿੱਚ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੇ ਭਾਜਪਾ ’ਤੇ ਫ਼ਿਰਕੂ ਨਫ਼ਰਤ ਫੈਲਾਉਣ ਅਤੇ ਭਾਰਤ ਨੂੰ ‘ਹਿੰਦੂ ਪਾਕਿਸਤਾਨ’ ਬਣਾਉਣ ਵੱਲ ਲਿਜਾਣ ਦਾ ਦੋਸ਼ ਲਗਾਇਆ ਸੀ। ਇਸ ਤੋਂ ਪਹਿਲਾਂ ਰਾਣੇ ਨੇ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਦੇ ਖੁਲਤਾਬਾਦ ਵਿੱਚ ਸਥਿਤ ਔਰੰਗਜ਼ੇਬ ਦੇ ਮਕਬਰੇ ਨੂੰ ਹਟਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕੇਰਲ ਨੂੰ ‘ਮਿੰਨੀ ਪਾਕਿਸਤਾਨ’ ਵੀ ਕਿਹਾ ਸੀ।
(For more news apart from Mumbai Latest News, stay tuned to Rozana Spokesman)