ਦੇਸ਼ ’ਚ ਬਣੀਆਂ 205 ਦਵਾਈਆਂ ਦੇ ਸੈਂਪਲ ਹੋਏ ਫੇਲ੍ਹ
Published : Dec 20, 2025, 9:53 am IST
Updated : Dec 20, 2025, 9:53 am IST
SHARE ARTICLE
Samples of 205 medicines manufactured in the country failed
Samples of 205 medicines manufactured in the country failed

ਬੁਖਾਰ, ਸ਼ੂਗਰ, ਦਿਲ ਅਤੇ ਪੇਟ ਦੀਆਂ ਬਿਮਾਰੀਆਂ ਨਾਲ ਸਬੰਧਤ ਹਨ ਦਵਾਈਆਂ

ਨਵੀਂ ਦਿੱਲੀ : ਕੇਂਦਰੀ ਦਵਾਈ ਮਿਆਰ ਕੰਟਰੋਲ ਸੰਗਠਨ (ਸੀ.ਡੀ.ਐਸ.ਸੀ.ਓ.) ਦੇ ਨਵੰਬਰ ਦੇ ਡਰੱਗ ਅਲਰਟ ਵਿੱਚ ਦੇਸ਼ ਵਿੱਚ ਬਣੀਆਂ 205 ਦਵਾਈਆਂ ਦੇ ਸੈਂਪਲ ਫੇਲ੍ਹ ਹੋ ਗਏ। ਇਨ੍ਹਾਂ ਵਿੱਚ 47 ਦਵਾਈਆਂ ਹਿਮਾਚਲ ਵਿੱਚ ਬਣੀਆਂ ਹਨ। ਇਹ ਦਵਾਈਆਂ ਬੁਖਾਰ, ਸ਼ੂਗਰ, ਦਿਲ, ਮਿਰਗੀ, ਇਨਫੈਕਸ਼ਨ ਅਤੇ ਪੇਟ ਨਾਲ ਜੁੜੀਆਂ ਬੀਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਂਦੀਆਂ ਹਨ। 

(ਸੀ.ਡੀ.ਐਸ.ਸੀ.ਓ.) ਵੱਲੋਂ ਜਾਰੀ ਡਰੱਗ ਅਲਰਟ ਅਨੁਸਾਰ, ਹਿਮਾਚਲ ਦੀਆਂ ਇਹ ਦਵਾਈਆਂ ਇੰਡਸਟ੍ਰੀਅਲ ਏਰੀਆ ਬੱਦੀ, ਬਰੋਟੀਵਾਲਾ, ਨਾਲਾਗੜ੍ਹ, ਸੋਲਨ, ਕਾਲਾ ਅੰਬ, ਪਾਉਂਟਾ ਸਾਹਿਬ ਅਤੇ ਊਨਾ ਵਿੱਚ ਸਥਿਤ ਫਾਰਮਾ ਯੂਨਿਟਾਂ ਵਿੱਚ ਤਿਆਰ ਕੀਤੀਆਂ ਗਈਆਂ ਸਨ। ਗੁਣਵੱਤਾ ਜਾਂਚ ਵਿੱਚ ਫੇਲ੍ਹ ਪਾਈਆਂ ਗਈਆਂ ਦਵਾਈਆਂ ਨੂੰ ‘ਨਾਟ ਆਫ ਸਟੈਂਡਰਡ ਕੁਆਲਿਟੀ’  ਐਲਾਨਿਆ ਗਿਆ ਹੈ।

ਹਿਮਾਚਲ ਵਿੱਚ ਬਣੀਆਂ ਦਵਾਈਆਂ ਦੇ 35 ਸੈਂਪਲ ਸੂਬੇ ਦੀਆਂ ਲੈਬਾਰਟਰੀਆਂ ਵਿੱਚ ਅਤੇ 12 ਸੈਂਪਲ ਕੇਂਦਰੀ ਲੈਬਾਰਟਰੀਆਂ ਵਿੱਚ ਫੇਲ੍ਹ ਪਾਏ ਗਏ। ਸਿਰਮੌਰ ਜ਼ਿਲ੍ਹੇ ਦੇ ਕਾਲਾਅੰਬ ਵਿੱਚ ਸਥਿਤ ਇੱਕ ਕੰਪਨੀ ਦੇ ਪੰਜ ਸੈਂਪਲ ਫੇਲ੍ਹ ਹੋਏ ਹਨ। ‘ਨਾਟ ਆਫ਼ ਸਟੈਂਡਰਡ ਕੁਆਲਿਟੀ’ ਐਲਾਨੀਆਂ ਗਈਆਂ ਦਵਾਈਆਂ ਵਿੱਚ ਪੈਰਾਸਿਟਾਮੋਲ, ਮੈਟਫਾਰਮਿਨ, ਕਲੋਪਿਡੋਗ੍ਰੇਲ, ਐਸਪਿਰਿਨ, ਰੈਮੀਪ੍ਰਿਲ, ਸੋਡੀਅਮ ਵੈਲਪ੍ਰੋਏਟ, ਮੈਬੇਵੇਰਿਨ ਹਾਈਡ੍ਰੋਕਲੋਰਾਈਡ, ਟੈਲਮੀਸਾਰਟਨ, ਕਲੈਰਿਥ੍ਰੋਮਾਈਸਿਨ, ਸੈਫਿਕਸਾਈਮ ਅਤੇ ਜੈਂਟਾਮਾਈਸਿਨ ਇੰਜੈਕਸ਼ਨ ਵਰਗੀਆਂ ਦਵਾਈਆਂ ਸ਼ਾਮਲ ਹਨ। ਇਹ ਦਵਾਈਆਂ ਟਾਈਫਾਈਡ, ਫੇਫੜਿਆਂ ਅਤੇ ਮੂਤਰ ਇਨਫੈਕਸ਼ਨ, ਖੰਗ, ਅਸਥਮਾ, ਐਲਰਜੀ ਅਤੇ ਪਾਚਨ ਤੰਤਰ ਨਾਲ ਜੁੜੀਆਂ ਬੀਮਾਰੀਆਂ ਦੇ ਇਲਾਜ ਵਿੱਚ ਦਿੱਤੀਆਂ ਜਾਂਦੀਆਂ ਹਨ। ਹਿਮਾਚਲ ਵਿੱਚ ਜਿਨ੍ਹਾਂ ਜ਼ਿਲ੍ਹਿਆਂ ਦੀਆਂ ਕੰਪਨੀਆਂ ਦੀਆਂ ਦਵਾਈਆਂ ਫੇਲ੍ਹ ਹੋਈਆਂ ਹਨ, ਉਨ੍ਹਾਂ ਵਿੱਚ ਸੋਲਨ ਜ਼ਿਲ੍ਹੇ ਦੀਆਂ 28, ਸਿਰਮੌਰ ਦੀਆਂ 18 ਅਤੇ ਊਨਾ ਦੀ ਇੱਕ ਕੰਪਨੀ ਸ਼ਾਮਲ ਹੈ। ਸਾਰੀਆਂ ਸਬੰਧਤ ਕੰਪਨੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ।
ਹਿਮਾਚਲ ਦੇ ਡਰੱਗ ਕੰਟਰੋਲਰ ਮਨੀਸ਼ ਕਪੂਰ ਅਨੁਸਾਰ, ਡਰੱਗ ਅਲਰਟ ਵਿੱਚ ਜਿਨ੍ਹਾਂ ਉਦਯੋਗਾਂ ਦੀਆਂ ਦਵਾਈਆਂ ਦੇ ਸੈਂਪਲ ਫੇਲ੍ਹ ਹੋਏ ਹਨ, ਉਨ੍ਹਾਂ ਸਾਰੀਆਂ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਸਬੰਧਤ ਦਵਾਈਆਂ ਦਾ ਸਟਾਕ ਬਾਜ਼ਾਰ ਵਿੱਚ ਨਾ ਭੇਜਣ ਦੇ ਨਿਰਦੇਸ਼ ਦਿੱਤੇ ਜਾਣਗੇ। ਜਿਨ੍ਹਾਂ ਕੰਪਨੀਆਂ ਦੀਆਂ ਦਵਾਈਆਂ ਦੇ ਸੈਂਪਲ ਵਾਰ-ਵਾਰ ਫੇਲ੍ਹ ਹੋ ਰਹੇ ਹਨ, ਉਨ੍ਹਾਂ ਦੀ ਪਹਿਚਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ (ਸੀ.ਡੀ.ਐਸ.ਸੀ.ਓ.) ਹਰ ਮਹੀਨੇ ਡਰੱਗ ਅਲਰਟ ਜਾਰੀ ਕਰਦਾ ਹੈ। ਦੇਸ਼ ਸਮੇਤ ਹਿਮਾਚਲ ਵਿੱਚ ਹਰ ਮਹੀਨੇ ਵੱਡੀ ਗਿਣਤੀ ਵਿੱਚ ਦਵਾਈਆਂ ਦੇ ਸੈਂਪਲ ਫੇਲ੍ਹ ਹੋ ਰਹੇ ਹਨ। ਸੂਬਾ ਸਰਕਾਰ ਅਤੇ ਡਰੱਗ ਕੰਟਰੋਲਰ ਵਿਭਾਗ ਦੇ ਸਾਰੇ ਦਾਅਵਿਆਂ ਦੇ ਬਾਵਜੂਦ ਸੈਂਪਲ ਵਾਰ-ਵਾਰ ਫੇਲ੍ਹ ਹੋ ਰਹੇ ਹਨ। ਇਹ ਸਿੱਧੇ ਤੌਰ ਤੇ ਮਰੀਜ਼ਾਂ ਦੀ ਜਾਨ ਨਾਲ ਖਿਲਵਾੜ ਹੈ। ਡਰੱਗ ਅਲਰਟ ਅਨੁਸਾਰ, ਹਿਮਾਚਲ ਤੋਂ ਇਲਾਵਾ ਉੱਤਰਾਖੰਡ ਵਿੱਚ 39, ਗੁਜਰਾਤ ਵਿੱਚ 27, ਮੱਧ ਪ੍ਰਦੇਸ਼ ਵਿੱਚ 19, ਤਮਿਲਨਾਡੂ ਵਿੱਚ 12, ਹਰਿਆਣਾ ਵਿੱਚ 9, ਤੇਲੰਗਾਨਾ ਅਤੇ ਚੇਨਈ ਦੀਆਂ 7-7, ਸਿੱਕਿਮ ਅਤੇ ਪੁਡੂਚੇਰੀ ਦੀਆਂ 5-5 ਦਵਾਈਆਂ ਦੇ ਸੈਂਪਲ ਫੇਲ੍ਹ ਹੋਏ ਹਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement