
ਹੁਣ ਤੱਕ 8 ਲੋਕਾਂ ਦੀ ਮੌਤ
ਭੁਵਨੇਸ਼ਵਰ: ਭਾਰੀ ਮੀਂਹ ਅਤੇ 175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ ਚੱਕਰਵਾਤੀ ਤੂਫਾਨ ‘ਫੈਨੀ’ ਨੇ ਸ਼ੁੱਕਰਵਾਰ ਸਵੇਰੇ ਉਡੀਸ਼ਾ ਤਟ ਉੱਤੇ ਦਸਤਕ ਦੇ ਦਿੱਤੀ ਜਿਸ ਵਿਚ 8 ਲੋਕ ਮਾਰੇ ਗਏ। ਤੂਫ਼ਾਨ ਦੇ ਕਾਰਨ ਕਈ ਦਰੱਖ਼ਤ ਉੱਖੜ ਗਏ ਅਤੇ ਝੌਪੜੀਆਂ ਤਬਾਹ ਹੋ ਗਈਆਂ ਨਾਲ ਹੀ ਕਈ ਸ਼ਹਿਰ ਅਤੇ ਪਿੰਡ ਜਲਮਗਨ ਹੋ ਗਏ। ਉਡੀਸ਼ਾ ਵਿਚ ਹਵਾਈ ਅੱਡੇ ਅਤੇ ਏਮਜ਼ ਨੂੰ ਭਾਰੀ ਨੁਕਸਾਨ ਹੋਇਆ ਹੈ। ਬਹੁਤ ਜ਼ਿਆਦਾ ਵੱਡਾ ਚਕਰਵਾਤੀ ਤੂਫ਼ਾਨ ‘ਫੋਨੀ’ ਨੇ ਸਵੇਰੇ ਕਰੀਬ 8 ਵਜੇ ਪੁਰੀ ਵਿਚ ਦਸਤਕ ਦਿੱਤੀ।
Cyclone In Odisha
‘ਫੈਨੀ’ ਦਾ ਮਤਲੱਬ ਹੈ ‘ਸੱਪ ਦਾ ਫਣ’। ਭਾਰੀ ਮੀਂਹ ਦੇ ਨਾਲ ਤੇਜ਼ ਹਵਾ ਨੇ ਤੀਰਥ ਨਗਰੀ ਵਿਚ ਝੌਪੜੀਆਂ ਨੂੰ ਤਬਾਹ ਕਰ ਦਿੱਤਾ। ਭਾਰੀ ਮੀਂਹ ਦੇ ਕਾਰਨ ਪ੍ਰਭਾਵਿਤ ਇਲਾਕਿਆਂ ਵਿਚ ਕਈ ਘਰ ਡੁੱਬ ਗਏ। ਰਾਜ ਪ੍ਰਸ਼ਾਸਨ ਨੇ ਵਾਵਰੋਲੇ ਤੋਂ 2 ਦਿਨ ਪਹਿਲਾਂ ਕਰੀਬ 10,000 ਪਿੰਡਾਂ ਅਤੇ 52 ਸ਼ਹਿਰੀ ਇਲਾਕਿਆਂ ਵਿਚੋਂ ਕਰੀਬ 11 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਭੇਜ ਦਿੱਤਾ ਸੀ ਜਿਹੜਾ ਦੇਸ਼ ਵਿਚ ਕੁਦਰਤੀ ਆਫ਼ਤਾਂ ਦੇ ਸਮੇਂ ਸੰਵੇਦਨਸ਼ੀਲ ਸਥਾਨਾਂ ਤੋਂ ਲੋਕਾਂ ਨੂੰ ਕੱਢਣ ਦਾ ਹੁਣ ਤੱਕ ਦਾ ਸਭ ਤੋਂ ਵਿਸ਼ਾਲ ਪੱਧਰ ਉੱਤੇ ਕੀਤਾ ਗਿਆ ਬਚਾਅ ਕਾਰਜ ਹੈ।
Cyclone In Odisha
ਇਹ ਸਾਰੇ ਲੋਕ 4,000 ਤੋਂ ਜ਼ਿਆਦਾ ਕੈਪਾਂ ਵਿਚ ਠਹਿਰੇ ਹੋਏ ਹਨ ਜਿਨ੍ਹਾਂ ਵਿਚੋਂ ਵਿਸ਼ੇਸ਼ ਰੂਪ ਨਾਲ ਵਾਵਰੋਲੇ ਲਈ ਬਣਾਏ ਗਏ 880 ਕੇਂਦਰ ਸ਼ਾਮਿਲ ਹਨ। ਵਾਵਰੋਲੇ ਦਾ ਕੇਂਦਰ ਕਰੀਬ 28 ਕਿਲੋਮੀਟਰ ਦੂਰ ਹੈ ਅਤੇ ਉਹ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਪੁਰੀ ਅਤੇ ਆਸਪਾਸ ਦੇ ਇਲਾਕਿਆਂ ਵਿਚ 175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਹੈ ਜੋ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨੂੰ ਛੂ ਸਕਦਾ ਹੈ। ਕੌਮੀ ਆਫਤ ਪ੍ਰਬੰਧਨ ਫੋਰਸ (ਐਨ.ਡੀ. ਆਰ.ਐਫ) ਦੇ ਡੀ.ਆਈ.ਜੀ ਰਣਦੀਪ ਰਾਣਾ ਨੇ ਕਿਹਾ ਕਿ ਸਾਵਧਾਨੀ ਵਰਤਣ ਦੀ ਵਜ੍ਹਾ ਨਾਲ ਹੁਣ ਤੱਕ ਜ਼ਿਆਦਾ ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
Cyclone In Odisha
ਚਕਰਵਾਤੀ ਤੂਫ਼ਾਨ ਦੇ ਦਸਤਕ ਦੇਣ ਬਾਅਦ ਤੋਂ ਇਹ ਖੁਰਦਾ, ਕਟਕ, ਜੈਪੁਰ, ਭਦਰਕ ਅਤੇ ਬਾਲੇਸ਼ਵਰ ਦੇ ਵੱਲ ਵਧ ਰਿਹਾ ਹੈ । ਇਸ ਤੋਂ ਬਾਅਦ ਇਹ ਪੱਛਮ ਬੰਗਾਲ ਵਿਚ ਦਸਤਕ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਭੁਵਨੇਸ਼ਵਰ ਵਿਚ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚਲਣ ਦੀ ਸੰਭਾਵਨਾ ਹੈ। ਰਾਜ ਦੀ ਰਾਜਧਾਨੀ ਭੁਵਨੇਸ਼ਵਰ ਅਤੇ ਹੋਰ ਕਈ ਇਲਾਕਿਆਂ ਵਿਚ ਸੰਚਾਰ ਲਾਈਨਾਂ ਰੁਕੀਆਂ ਹੋਈਆ ਹਨ। ਮੋਬਾਇਲ ਟਾਵਰਾਂ ਨੂੰ ਵੀ ਨੁਕਸਾਨ ਹੋ ਗਿਆ ਹੈ ਅਤੇ ਕਈ ਸਥਾਨਾਂ ਤੇ ਬਿਜਲੀ ਦੀ ਸਪਲਾਈ ਕੱਟ ਦਿੱਤੀ ਗਈ ਹੈ।