ਚਕਰਵਾਤੀ ਤੂਫ਼ਾਨ ‘ਫੈਨੀ’ ਦਾ ਵਧਿਆ ਖਤਰਾ, ਜਲ ਸੈਨਾ ਨੇ ਬਚਾਅ ਦੇ ਲਈ ਜਹਾਜ਼ ਕੀਤੇ ਤਿਆਰ
Published : Apr 30, 2019, 12:07 pm IST
Updated : Apr 30, 2019, 12:08 pm IST
SHARE ARTICLE
Cyclone 'Fani'
Cyclone 'Fani'

ਕੇਂਦਰ ਸਰਕਾਰ ਨੇ ਚਕਰਵਾਤ ‘ਫੈਨੀ’ ਤੋਂ ਭਿਆਨਕ ਤੂਫਾਨ ਆਉਣ ਦਾ ਸ਼ੱਕ ਹੈ....

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਚਕਰਵਾਤ ‘ਫੈਨੀ’ ਤੋਂ ਭਿਆਨਕ ਤੂਫਾਨ ਆਉਣ ਦਾ ਸ਼ੱਕ ਹੈ ਦੇ ਮੱਦੇਨਜਰ ਐਨਡੀਆਰਐਫ ਅਤੇ ਭਾਰਤੀ ਤੱਟ ਸੁਰੱਖਿਆ ਬਲਾਂ ਨੂੰ ਹਾਈ ਅਲਰਟ ‘ਤੇ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਨਾਲ ਹੀ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ। ਵੀਰਵਾਰ ਤੱਕ ਇਹ ਤੂਫਾਨ ਬੇਹੱਦ ਖਤਰਨਾਕ ਚਕਰਵਾਤ ਦਾ ਰੂਪ ਲੈ ਸਕਦਾ ਹੈ। ਤੂਫ਼ਾਨ ਦੇ ਖਤਰੇ ਨੂੰ ਵੇਖਦੇ ਹੋਏ ਕੇਰਲ, ਆਂਧਰਪ੍ਰਦੇਸ਼, ਤਮਿਲਨਾਡੁ ਅਤੇ ਪੁਡੁਚੇਰੀ ਨੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਹੈ। ਭਾਰਤੀ ਜਲ ਸੈਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਐਮਰਜੈਂਸੀ ਦੇ ਸਮੇਂ ਸਹਾਇਤਾ ਉਪਲੱਬਧ ਕਰਵਾਉਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ।

Cyclone 'Fani'Cyclone 'Fani'

ਨੌਸੇਨਾ ਨੇ ਸੇਂਘੀਆਂ, ਡਾਕਟਰਾਂ, ਰਬਰ ਬੋਟਸ ਅਤੇ ਰਾਹਤ ਸਮੱਗਰੀ ਦੇ ਨਾਲ ਜਹਾਜ਼ਾਂ ਨੂੰ ਤਿਆਰ ਕਰ ਲਿਆ ਹੈ। ਜਲ ਸੈਨਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜਹਾਜ਼ ਵੀ ਤਮਿਲਨਾਡੁ ਅਤੇ ਆਂਧਰਾ ਪ੍ਰਦੇਸ਼ ਵਿੱਚ ਏਅਰ ਸਟੇਸ਼ਨ ‘ਤੇ ਖੜੇ ਹਨ ਤਾਂਕਿ ਲੋੜ ਪੈਣ ‘ਤੇ ਫਸੇ ਹੋਏ ਲੋਕਾਂ ਨੂੰ ਰਾਹਤ ਸਮੱਗਰੀ ਉਪਲੱਬਧ ਕਰਾਈ ਜਾ ਸਕੇ ਅਤੇ ਉਨ੍ਹਾਂ ਦੀ ਨਿਕਾਸੀ ਕੀਤੀ ਜਾ ਸਕੇ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਮੰਗਲਵਾਰ ਨੂੰ ਕਿਹਾ ਹੈ ਕਿ ਚਕਰਵਾਤੀ ਤੂਫ਼ਾਨ ‘ਫੈਨੀ’ ਦੇ ਅਗਲੇ 36 ਘੰਟਿਆਂ ਵਿੱਚ ਖ਼ਤਰਨਾਕ ਤੂਫ਼ਾਨ ਵਿੱਚ ਬਦਲਨ ਦੀ ਸੰਭਾਵਨਾ ਹੈ।

Cyclone FaniCyclone Fani

ਆਈਐਮਡੀ ਦਾ ਅਨੁਮਾਨ ਹੈ ਕਿ ਇਕ ਮਈ ਦੀ ਸ਼ਾਮ ਤੱਕ ਇਹ ਉੱਤਰ-ਪੱਛਮ ਵੱਲ ਵਧੇਗਾ। ਵਿਭਾਗ ਨੇ ‘ਫੈਨੀ’  ਦੇ ਚਲਦੇ ਕੇਰਲ, ਆਂਧਰਾ ਪ੍ਰਦੇਸ਼,  ਤਮਿਲਨਾਡੁ ਅਤੇ ਓਡਿਸ਼ਾ ਦੇ ਇਲਾਕਿਆਂ ਵਿੱਚ ਵੀ ਅਗਲੇ ਕੁਝ ਦਿਨਾਂ ਵਿਚ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਸੋਮਵਾਰ ਨੂੰ ਕਿਹਾ ਸੀ ਕਿ ਹੁਣ ਤੂਫ਼ਾਨ ਸ਼੍ਰੀਲੰਕਾ ਦੇ ਤਰਿੰਕੋਮਾਲੀ ਤੋਂ 620 ਕਿਲੋਮੀਟਰ ਪੂਰਬ,  ਤਮਿਲਨਾਡੁ ਵਿੱਚ ਚੇਨਈ ਤੋਂ 880 ਕਿਲੋਮੀਟਰ ਦੱਖਣ ਪੂਰਬ ਅਤੇ ਆਂਧਰਾ ਪ੍ਰਦੇਸ਼ ਦੇ ਮਛਲੀ ਪੱਟਨਮ ਤੋਂ 1050 ਕਿਲੋਮੀਟਰ ਦੱਖਣ ਪੂਰਵ ਵਿੱਚ ਹੈ।

Cyclone 'Fani'Cyclone 'Fani'

ਅਗਲੇ 6 ਘੰਟੇ ਵਿੱਚ ਇਸਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ ਅਤੇ 24 ਘੰਟਿਆਂ ਵਿੱਚ ਇਹ ਭਿਆਨਕ ਚਕਰਵਾਤੀ ਤੂਫਾਨ ਵਿੱਚ ਤਬਦੀਲ ਹੋ ਸਕਦਾ ਹੈ। ਓਡਿਸ਼ਾ ਵਿੱਚ ਸਰਹੱਦੀ ਜ਼ਿਲ੍ਹਿਆਂ ਵਿੱਚ ਅਲਰਟ। ਓਡਿਸ਼ਾ ਸਰਕਾਰ ਨੇ ਦੱਖਣ ਅਤੇ ਸਰਹੱਦੀ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ।  ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਤੂਫਾਨ ਦੇ ਕਾਰਨ ਰਾਜ ਵਿੱਚ ਭੂਸਖਲਨ ਦੀ ਸੰਭਾਵਨਾ ਨਹੀਂ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਰੇ 880 ਚੱਕਰਵਾਤ ਕੇਂਦਰਾਂ ਤੋਂ ਇਲਾਵਾ ਓਡੀਆਰਏਐਫ਼ ਦੀਆਂ 20 ਇਕਾਈਆਂ ,  ਐਨਡੀਆਰਐਰਫ ਦੀਆਂ 12 ਇਕਾਈਆਂ ਅਤੇ 335 ਅਗਨਿਸ਼ਮਨ ਇਕਾਈਆਂ ਨੂੰ ਵੀ ਅਲਰਟ ਉੱਤੇ ਰੱਖਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement