
5 ਲੋਕਾਂ ਦੀ ਹੋਈ ਮੌਤ
ਪੁਰੀ: ‘ਫ਼ਾਨੀ’ ਤੂਫ਼ਾਨ ਨੇ ਭਾਰਤੀ ਵਿਚ ਵੱਡੀ ਤਬਾਹੀ ਦੇ ਨਾਲ ਦਸਤਕ ਦੇ ਦਿਤੀ ਹੈ। ਸ਼ੁਕਰਵਾਰ ਸਵੇਰੇ ਲਗਭੱਗ 9 ਵਜੇ ਚੱਕਰਵਾਤ ‘ਫ਼ਾਨੀ’ ਉੜੀਸਾ ਤੱਟ ਨਾਲ ਟਕਰਾਇਆ ਹੈ। ਮੌਸਮ ਵਿਭਾਗ ਮੁਤਾਬਕ ਉੜੀਸਾ ਦੇ ਪੁਰੀ ਸਮੇਤ ਕਈ ਇਲਾਕਿਆਂ ਵਿਚ 250 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਨਾਲ ਹੀ ਮੀਂਹ ਵੀ ਪੈ ਰਿਹਾ ਹੈ। ਚੱਕਰਵਾਤ ‘ਫ਼ਾਨੀ’ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਉਤਰਾਖੰਡ ਵਿਚ ਵੀ ਦਿਸਣ ਲੱਗਾ ਹੈ।
Fani Cyclone
ਮਿਲੀ ਜਾਣਕਾਰੀ ਮੁਤਾਬਕ, ਉੱਤਰ ਪ੍ਰਦੇਸ਼ ਦੇ ਚੰਦੋਲੀ ਜ਼ਿਲ੍ਹੇ ਵਿਚ ਤੂਫ਼ਾਨ ਤੇ ਅਸਮਾਨੀ ਬਿਜਲੀ ਡਿੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਜਦਕਿ ਸੋਨਭੱਦਰ ਜ਼ਿਲ੍ਹੇ ਵਿਚ ਬਿਜਲੀ ਡਿੱਗਣ ਕਰਕੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਉਤਰਾਖੰਡ ਵਿਚ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਮੌਸਮ ਵਿਗਿਆਨ ਵਿਭਾਗ ਨੇ ਬਾਰਸ਼ ਦੀ ਸੰਭਾਵਨਾ ਵੀ ਜਤਾਈ ਹੈ।
Fani Cyclone
ਇਸ ਤੂਫ਼ਾਨ ਦੇ ਮੱਦੇਨਜ਼ਰ ਫ਼ੌਜ ਨੂੰ ਅਲਰਟ ’ਤੇ ਰੱਖਿਆ ਗਿਆ ਹੈ, 223 ਟਰੇਨਾਂ ਰੱਦ ਕਰ ਦਿਤੀਆਂ ਗਈਆਂ ਹਨ ਤੇ ਤੱਟੀ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ, ‘ਫ਼ਾਨੀ’ ਤੂਫ਼ਾਨ ਕਰਕੇ ਉੜੀਸਾ ਦੇ ਲਗਭੱਗ 10,000 ਤੇ 52 ਸ਼ਹਿਰ ਪ੍ਰਭਾਵਿਤ ਹੋਏ ਹਨ ਤੇ ਲਗਭੱਗ 11 ਲੱਖ ਲੋਕਾਂ ਨੂੰ ਇੱਥੋਂ ਬਾਹਰ ਕੱਢ ਕੇ ਸੁਰੱਖਿਅਤ ਟਿਕਾਣਿਆਂ ਉਤੇ ਭੇਜਿਆ ਗਿਆ ਹੈ।
#WATCH #CycloneFani hits Puri in Odisha. pic.twitter.com/X0HlYrS0rf
— ANI (@ANI) May 3, 2019
ਦੱਸਿਆ ਜਾ ਰਿਹਾ ਹੈ ਕਿ ‘ਫ਼ਾਨੀ’ ਤੂਫ਼ਾਨ ਹੁਣ ਤੱਕ ਬਹੁਤ ਤਬਾਹੀ ਮਚਾ ਚੁੱਕਾ ਹੈ ਤੇ ਪੂਰੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ।