
ਜੰਮੂ ਅਤੇ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹਾ ਵਿਚ ਚੌਕਸ ਜਵਾਨਾਂ ਨੇ ਐਤਵਾਰ ਨੂੰ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰਦੇ ਹੋਏ...
ਸ੍ਰੀਨਗਰ : ਜੰਮੂ ਅਤੇ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹਾ ਵਿਚ ਚੌਕਸ ਜਵਾਨਾਂ ਨੇ ਐਤਵਾਰ ਨੂੰ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰਦੇ ਹੋਏ ਇਕ ਅਤਿਵਾਦੀ ਨੂੰ ਮਾਰ ਸੁੱਟਿਆ। ਰੱਖਿਆ ਸੂਤਰਾਂ ਨੇ ਦਸਿਆ ਕਿ ਕੁਪਵਾੜਾ ਜ਼ਿਲ੍ਹੇ ਦੇ ਕੇਰਨ ਸੈਕਟਰ ਵਿਚ ਉਸਤਾਦ ਪੋਸਟ ਦੇ ਨੇੜੇ ਫ਼ੌਜੀਆਂ ਨੇ ਸ਼ੱਕੀ ਗਤੀਵਿਧੀਆਂ ਦੇਖੀਆਂ ਅਤੇ ਘੁਸਪੈਠ ਕਰਨ ਵਾਲਿਆਂ ਨੂੰ ਲਲਕਾਰਿਆ।
Army
ਸੂਤਰ ਨੇ ਦਸਿਆ ਕਿ ਜਦੋਂ ਚੁਣੌਤੀ ਦਿਤੀ ਗਈ ਤਾਂ ਅਤਿਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ। ਇਸ ਤੋਂ ਬਾਅਦ ਫ਼ੌਜੀਆਂ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਵਿਚ ਇਕ ਅਤਿਵਾਦੀ ਮਾਰਿਆ ਗਿਆ। ਭਾਰਤੀ ਫ਼ੌਜ ਨੇ ਪਿਛਲੇ ਮਹੀਨੇ ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ ਦੇ ਤੰਗਧਾਰ ਖੇਤਰ ਵਿਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਪੰਜ ਅਤਿਵਾਦੀਆਂ ਨੂੰ ਮਾਰ ਸੁੱਟਿਆ ਸੀ, ਜਿਸ ਵਿਚੋਂ ਦੋ ਦੀ ਪਛਾਣ ਸਥਾਨਕ ਲੋਕਾਂ ਦੇ ਰੂਪ ਵਿਚ ਹੋਈ ਹੈ।
Army
ਇਕ ਅਤਿਵਾਦੀ ਦੀ ਪਛਾਣ ਪੁਲਵਾਮਾ ਦੇ ਲਾਜੁਰਾ ਨਿਵਾਸੀ ਸ਼ਿਰਾਜ ਅਹਿਮਦ ਦੇ ਰੂਪ ਵਿਚ ਹੋਈ ਹੈ ਅਤੇ ਦੂਜੇ ਸ਼ਨਾਖ਼ਤ ਕੁਲਗਾਮ ਜ਼ਿਲ੍ਹੇ ਦੇ ਪਰਿਗਮ ਪਿੰਡ ਨਿਵਾਸੀ ਮੁਦਾਸਿਰ ਅਹਿਮਦ ਦੇ ਰੂਪ ਵਿਚ ਹੋਈ। ਸ਼ਿਰਾਜ ਸਤੰਬਰ 2017 ਤੋਂ ਅਤੇ ਮੁਦਾਸਿਰ ਜੁਲਾਈ 2016 ਤੋਂ ਲਾਪਤਾ ਸੀ। ਉਨ੍ਹਾਂ ਦੇ ਪਰਵਾਰਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਪ੍ਰਸਾਰਤ ਹੋਣ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਦੀ ਸ਼ਨਾਖ਼ਤ ਕੀਤੀ। ਫ਼ੌਜ ਨੇ ਕਿਹਾ ਕਿ ਪੰਜ ਅਤਿਵਾਦੀ 25 ਮਈ ਨੂੰ ਕੰਟਰੋਲ ਰੇਖਾ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਫ਼ੌਜੀਆਂ ਨੇ ਉਨ੍ਹਾਂ ਨੂੰ ਮਾਰ ਸੁੱਟਿਆ ਸੀ।