ਘਾਟੀ 'ਚ ਪੁਲਿਸ ਪਾਰਟੀ 'ਤੇ ਗ੍ਰਨੇਡ ਨਾਲ ਹਮਲਾ, 10 ਜ਼ਖ਼ਮੀ
Published : Jun 4, 2018, 3:39 pm IST
Updated : Jun 4, 2018, 3:39 pm IST
SHARE ARTICLE
Army
Army

ਜੰਮੂ-ਕਸ਼ਮੀਰ ਵਿਚ ਭਾਰਤ ਸਰਕਾਰ ਦੁਆਰਾ ਰਮਜ਼ਾਨ ਦੌਰਾਨ ਕੀਤੀ ਗਈ ਗੋਲੀਬੰਦੀ ਦੌਰਾਨ ਅਤਿਵਾਦੀਟਾਂ ਦੇ ਹਮਲੇ ਵਧਦੇ ਜਾ ਰਹੇ ਹਨ...

ਨਵੀਂ ਦਿੱਲੀ : ਜੰਮੂ-ਕਸ਼ਮੀਰ ਵਿਚ ਭਾਰਤ ਸਰਕਾਰ ਦੁਆਰਾ ਰਮਜ਼ਾਨ ਦੌਰਾਨ ਕੀਤੀ ਗਈ ਗੋਲੀਬੰਦੀ ਦੌਰਾਨ ਅਤਿਵਾਦੀਟਾਂ ਦੇ ਹਮਲੇ ਵਧਦੇ ਜਾ ਰਹੇ ਹਨ। ਸ਼ੋਪੀਆਂ ਵਿਚ ਸੋਮਵਾਰ ਨੂੰ ਫਿਰ ਅਤਿਵਾਦੀਆਂ ਨੇ ਪੁਲਿਸ ਪਾਰਟੀ 'ਤੇ ਗ੍ਰਨੇਡ ਹਮਲਾ ਕੀਤਾ। ਇਹ ਹਮਲਾ ਬਾਟਾਪੋਰਾ ਚੌਂਕ 'ਤੇ ਹੋਇਆ। ਇਸ ਹਮਲੇ ਵਿਚ ਦੋ ਪੁਲਿਸ ਵਾਲਿਆਂ ਸਮੇਤ 10 ਨਾਗਰਿਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦਸ ਦਈਏ ਕਿ ਪਿਛਲੇ ਚਾਰ ਦਿਨਾਂ ਵਿਚ ਦਸ ਥਾਵਾਂ 'ਤੇ ਅਤਿਵਾਦੀਆਂ ਨੇ ਗ੍ਰਨੇਡ ਨਾਲ ਹਮਲਾ ਕੀਤਾ ਹੈ। 

ArmyArmyਪੁਲਿਸ ਅਨੁਸਾਰ ਅਤਿਵਾਦੀਆਂ ਨੇ ਸ਼ੋਪੀਆਂ ਸ਼ਹਿਰ ਸਥਿਤ ਪੁਲਿਸ ਥਾਣੇ ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਸੁੱਟਿਆ ਪਰ ਗ੍ਰਨੇਡ ਅਪਣੇ ਨਿਸ਼ਾਨੇ ਤੋਂ ਚੂਕ ਗਿਆ ਅਤੇ ਸੜਕ ਕਿਨਾਰੇ ਫਟ ਗਿਆ, ਜਿਸ ਵਿਚ ਕਈ ਰਾਹਗੀਰ ਜ਼ਖ਼ਮੀ ਹੋ ਗਏ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

 ArmyArmyਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਕਿਹਾ ਕਿ ਪਾਕਿਸਤਾਨ ਅਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤਾਂ ਰਮਜ਼ਾਨ ਵਿਚ ਜੰਗਬੰਦੀ ਦੇ ਸਮਝੌਤੇ ਨੂੰ ਤੋੜਨ ਦੇ ਲਈ ਮਜਬੂਰ ਹੋ ਜਾਵਾਂਗੇ। ਪਿਛਲੇ ਮਹੀਨੇ ਸਰਕਾਰ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਸਰਹੱਦ 'ਤੇ ਜੰਗਬੰਦੀ ਦਾ ਫ਼ੈਸਲਾ ਕੀਤਾ ਸੀ। ਹੰਸਰਾਜ ਅਹੀਰ ਨੇ ਇਹ ਵੀ ਕਿਹਾ ਕਿ ਭਾਰਤ ਅਜੇ ਵੀ ਪਹਿਲਾਂ ਹਮਲਾ ਨਾ ਕਰਨ ਦੀ ਨੀਤੀ 'ਤੇ ਕਾਇਮ ਹੈ।

  ArmyArmyਦਸ ਦਈਏ ਕਿ ਦੋ ਜੂਨ ਨੂੰ ਅਤਿਵਾਦੀਆਂ ਨੇ ਸ੍ਰੀਨਗਰ ਵਿਚ ਬਟਾਸ ਚੌਕ 'ਤੇ ਸੀਆਰਪੀਐਫ ਪਾਰਟੀ ਹਮਲਾ ਕੀਤਾ ਸੀ। ਅਤਿਵਾਦੀਆਂ ਨੇ ਦਿਨ ਵਿਚ ਲੋਕਾਂ ਦੀ ਭੀੜ ਦੇ ਵਿਚਕਾਰ ਸੁਰੱਖਿਆ ਬਲ ਦੀ ਗੱਡੀ 'ਤੇ ਹਮਲਾ ਕੀਤਾ। ਉਥੇ ਪਾਕਿਸਤਾਨ ਦੀ ਗੋਲੀਬਾਰੀ ਵਿਚ ਸ਼ਹੀਦ ਹੋਏ ਬੀਐਸਐਫ ਕਾਂਸਟੇਬਲ ਵਿਜੈ ਪਾਂਡੇ ਦਾ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਉਤਰ ਪ੍ਰਦੇਸ਼ ਦੇ ਫਤਿਹਪੁਰ ਵਿਚ ਪੂਰੇ ਸਨਮਾਨ ਦੇ ਨਾਲ ਅੰਤਮ ਸਸਕਾਰ ਕੀਤਾ ਗਿਆ।

ArmyArmyਐਤਵਾਰ ਨੂੰ ਪਾਕਿ ਰੇਂਜਰਸ ਦੀ ਗੋਲੀਬਾਰੀ ਵਿਚ ਸ਼ਹੀਦ ਹੋਏ ਇਕ ਅਧਿਕਾਰੀ ਐਸਐਨ ਯਾਦਵ ਦਾ ਵੀ ਉਨ੍ਹਾਂ ਦੇ ਜੱਦੀ ਘਰ ਦੇਵਰੀਆ ਵਿਚ ਸੋਮਵਾਰ ਨੂੰ ਅੰਤਮ ਸਸਕਾਰ ਕੀਤਾ ਗਿਆ। ਇਕ ਹਫ਼ਤਾ ਪਹਿਲਾਂ ਹੀ ਦੋਹੇ ਦੇਸ਼ਾਂ ਦੀ ਡੀਜੀਐਮਓ ਪੱਧਰ ਦੀ ਵਾਰਤਾ ਵਿਚ ਗੋਲੀਬੰਦੀ 'ਤੇ ਸਹਿਮਤੀ ਬਣੀ ਸੀ। ਬਾਵਜੂਦ ਉਸ ਦੇ ਬਿਨਾਂ ਕਿਸੇ ਉਕਸਾਵੇ ਦੇ ਪਾਕਿ ਰੇਂਜਰਸ ਨੇ ਗੋਲੇ ਦਾਗ਼ੇ ਅਤੇ ਫਾਈਰਿੰਗ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement