
ਕਸ਼ਮੀਰ ਵਿਚ ਕੁਪਵਾੜਾ ਜਿਲ੍ਹੇ ਦੇ ਹੰਦਵਾੜਾ ਵਿਚ ਆਤੰਕੀਆਂ ਨੇ ਦੇਰ ਰਾਤ ਫ਼ੌਜ ਦੀ ਪੈਟਰੋਲਿੰਗ ਪਾਰਟੀ ਉੱਤੇ ਹਮਲਾ ਕਰ ਦਿਤਾ ਫ਼ੌਜ ਨੇ ਜਵਾਬੀ......
ਸ਼੍ਰੀਨਗਰ : ਕਸ਼ਮੀਰ ਵਿਚ ਕੁਪਵਾੜਾ ਜਿਲ੍ਹੇ ਦੇ ਹੰਦਵਾੜਾ ਵਿਚ ਅਤਿਵਾਦਿਆਂ ਨੇ ਦੇਰ ਰਾਤ ਫ਼ੌਜ ਦੀ ਪੈਟਰੋਲਿੰਗ ਪਾਰਟੀ ਉੱਤੇ ਹਮਲਾ ਕਰ ਦਿਤਾ| ਫ਼ੌਜ ਨੇ ਜਵਾਬੀ ਕਾਰਵਾਈ ਕੀਤੀ| ਬਾਅਦ ਵਿਚ ਸਰਚ ਆਪਰੇਸ਼ਨ ਦੇ ਦੌਰਾਨ ਦੋ ਅਤਿਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ| ਕੁਝ ਅਤਿਵਾਦਿਆਂ ਦੇ ਭੱਜੇ ਜਾਣ ਦੀ ਖ਼ਬਰ ਹੈ| ਫ਼ਿਲਹਾਲ ਫ਼ੌਜ ਸਰਚ ਆਪਰੇਸ਼ਨ ਚਲਾ ਰਹੀ ਹੈ| ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਵਿਚ ਰਮਜ਼ਾਨ ਦੇ ਦੌਰਾਨ ਸੁਰੱਖਿਆ ਬਲਾਂ ਦੇ ਸਰਚ ਆਪਰੇਸ਼ਨ ਉੱਤੇ ਰੋਕ ਲਗਾਈ ਹੈ| ਇਸਦੇ ਬਾਅਦ ਲਗਾਤਾਰ ਘੁਸਪੈਠ ਦੀ ਕੋਸ਼ਿਸ਼ ਹੋ ਰਹੀ ਹੈ|
armyਦੁਪਹਿਰ ਅਤਿਵਾਦੀਆਂ ਨੇ ਪੁਲਵਾਮਾ ਜਿਲ੍ਹੇ ਦੇ ਨੈਸ਼ਨਲ ਕਾਂਨਫਰੰਸ ਦੇ ਨੇਤਾ ਮੁਹੰਮਦ ਅਸ਼ਰਫ ਭੱਟ ਦੇ ਘਰ ਉਤੇ ਗ੍ਰਨੇਡ ਨਾਲ ਹਮਲਾ ਕੀਤਾ| ਦੂਜਾ ਹਮਲਾ ਸੁਰੱਖਿਆ ਬਲਾਂ ਉਤੇ ਗ੍ਰਨੇਡ ਨਾਲ ਕੀਤਾ ਗਿਆ| ਪੁਲਿਸ, ਸੀਆਰਪੀਐਫ ਅਤੇ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ਉੱਤੇ ਪਹੁੰਚ ਕੇ ਜ਼ਾਇਜਾ ਲਿਆ| ਹਾਲਾਂਕਿ, ਦੋਨਾਂ ਹਮਲਿਆਂ ਵਿਚ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ|
security forceਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦਸਿਆ ਕਿ 4 ਸਾਲ ਦੇ ਕਾਰਜਕਾਲ ਵਿਚ ਸੁਰੱਖਿਆ ਬਲਾਂ ਨੇ 619 ਅਤਿਵਾਦੀਆਂ ਨੂੰ ਮਾਰ ਗਿਰਾਇਆ| ਉਥੇ ਹੀ, ਪਿਛਲੀ ਸਰਕਾਰ ਵਿਚ ਇਹ ਸੰਖਿਆ 471 ਸੀ| ਉਨ੍ਹਾਂ ਨੇ ਕਿਹਾ ਕਿ ਆਤੰਕੀ ਘਟਨਾਵਾਂ ਵਿਚ ਜਵਾਨਾਂ ਅਤੇ ਨਾਗਰਿਕਾਂ ਦੀਆਂ ਮੌਤਾਂ ਦੀ ਗਿਣਤੀ ਵਿਚ 1997 ਦੇ ਮੁਕਾਬਲੇ 2017 ਵਿਚ 96 ਫੀਸਦੀ ਦੀ ਕਮੀ ਆਈ ਹੈ|
armyਜੰਮੂ-ਕਸ਼ਮੀਰ ਦੇ ਕੁਲਗਾਮ ਵਿਚ ਆਤਿਵਾਦਿਆਂ ਨੇ 25 ਮਈ ਨੂੰ ਫ਼ੌਜ ਦੇ ਇਕ ਕੈਂਪ ਉਤੇ ਬੰਬ ਸੁੱਟ ਕੇ ਹਮਲਾ ਕੀਤਾ ਸੀ| 34 ਰਾਸ਼ਟਰੀ ਰਾਈਫਲਜ਼ ਦੇ ਕੈਂਪ ਉਤੇ ਹੋਏ ਇਸ ਹਮਲੇ ਵਿਚ ਕੋਈ ਹਾਦਸਾ ਨਹੀਂ ਹੋਇਆ ਸੀ| ਅਤਿਵਾਦੀਆਂ ਨੇ ਇਕ ਦਿਨ ਪਹਿਲਾਂ ਵੀ ਜੰਮੂ ਵਿਚ ਇਕ ਬਸ ਸਟਾਪ ਅਤੇ ਸ਼੍ਰੀਨਗਰ ਦੇ ਬਰਾਰੀਪੋਰਾ ਵਿਚ ਫ਼ੌਜ ਦੇ ਕੈਂਪ ਉੱਤੇ ਬੰਬ ਸੁੱਟਿਆ ਸੀ| ਜੰਮੂ ਵਿਚ ਹੋਏ ਇਸ ਹਮਲੇ ਵਿਚ ਦੋ ਪੁਲਿਸ ਕਰਮੀ ਜ਼ਖ਼ਮੀ ਹੋਏ ਸਨ| (ਏਜੰਸੀ)