
ਜੰਮੂ-ਕਸ਼ਮੀਰ ਵਿਚ ਅੱਜ ਸਵੇਰੇ ਸੀਆਰਪੀਐਫ਼ ਜਵਾਨਾਂ ਦਾ ਵਾਹਨ ਹਾਦਸਾਗ੍ਰਸਤ ਹੋ ਜਾਣ ਕਾਰਨ ਉਸ ਵਿਚ ਸਵਾਰ 19 ਜਵਾਨ ਜ਼ਖ਼ਮੀ ਹੋ ਗਏ।
ਸ੍ਰੀਨਗਰ, 27 ਮਈ : ਜੰਮੂ-ਕਸ਼ਮੀਰ ਵਿਚ ਅੱਜ ਸਵੇਰੇ ਸੀਆਰਪੀਐਫ਼ ਜਵਾਨਾਂ ਦਾ ਵਾਹਨ ਹਾਦਸਾਗ੍ਰਸਤ ਹੋ ਜਾਣ ਕਾਰਨ ਉਸ ਵਿਚ ਸਵਾਰ 19 ਜਵਾਨ ਜ਼ਖ਼ਮੀ ਹੋ ਗਏ। ਪੁਲਿਸ ਦੇ ਅਧਿਕਾਰੀ ਨੇ ਦਸਿਆ ਕਿ ਅਰਧ ਸੈਨਿਕ ਬਲ ਦੇ ਬੇਮਿਨਾ ਮੁੱਖ ਦਫ਼ਤਰ ਕੋਲ ਜਵਾਨਾਂ ਦੇ ਵਾਹਨ ਦਾ ਡਰਾਈਵਰ ਅਪਣਾ ਕਾਬੂ ਖੋ ਬੈਠਾ ਜਿਸ ਕਾਰਨ ਵਾਹਨ ਪਲਟ ਗਿਆ।
Jammu & Kashmirਉਨ੍ਹਾਂ ਦਸਿਆ ਕਿ ਵਾਹਨ ਵਿਚ 21 ਜਵਾਨ ਸਵਾਰ ਸਨ। ਇਹ ਸੀਆਰਪੀਐਫ ਦੇ ਕਾਫ਼ਲੇ ਵਿਚ ਸ਼ਾਮਲ ਤਿੰਨ ਵਾਹਨਾਂ ਵਿਚੋਂ ਇਕ ਸੀ। ਅਧਿਕਾਰੀ ਨੇ ਦਸਿਆ ਕਿ ਸੀਆਰਪੀਐਫ ਦੇ 19 ਜਵਾਨ ਜ਼ਖਮੀ ਹੋ ਗਏ ਹਨ। ਜ਼ਖ਼ਮੀ ਜਵਾਨਾਂ ਨੂੰ ਜੇਵੀਸੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
Jammu & Kashmir ਇਨ੍ਹਾਂ ਵਿਚੋਂ 7 ਜਵਾਨਾਂ ਨੂੰ ਫ਼ੌਜ ਦੇ ਬੇਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਕ ਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਦੀ ਰੀੜ੍ਹ ਦੀ ਹੱਡੀ ਵਿਚ ਸੱਟ ਵੱਜੀ ਹੈ ਅਤੇ ਉਸ ਨੂੰ ਵਿਸ਼ੇਸ਼ ਇਲਾਜ ਲਈ ਨਵੀਂ ਦਿੱਲੀ ਭੇਜਿਆ ਜਾ ਰਿਹਾ ਹੈ। ਘਟਨਾ ਸਵੇਰੇ ਕਰੀਬ ਪੰਜ ਵਜੇ ਵਾਪਰੀ।