
ਪਹਾੜਾਂ ਦੀ ਰਾਣੀ ਸ਼ਿਮਲਾ ਵਿਚ ਪਾਣੀ ਦੀ ਕਿੱਲਤਾ ਤੋਂ ਬਾਅਦ ਹੁਣ ਰਾਜਸਥਾਨ ਦੇ ਅਜਮੇਰ ਵਿਚ ਲੋਕ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ...
ਨਵੀਂ ਦਿੱਲੀ : ਪਹਾੜਾਂ ਦੀ ਰਾਣੀ ਸ਼ਿਮਲਾ ਵਿਚ ਪਾਣੀ ਦੀ ਕਿੱਲਤਾ ਤੋਂ ਬਾਅਦ ਹੁਣ ਰਾਜਸਥਾਨ ਦੇ ਅਜਮੇਰ ਵਿਚ ਲੋਕ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ। ਇਕ ਪਾਸੇ ਲਗਾਤਾਰ 40 ਡਿਗਰੀ ਤੋਂ ਜ਼ਿਆਦਾ ਤਾਪਮਾਨ ਦੀ ਗਰਮੀ ਦੀ ਵਜ੍ਹਾ ਨਾਲ ਲੋਕ ਪਰੇਸ਼ਾਨ ਹਨ ਤਾਂ ਦੂਜੇ ਪਾਸੇ ਪਾਣੀ ਦੇ ਸੰਕਟ ਨਾਲ ਉਨ੍ਹਾਂ ਦਾ ਬੁਰਾ ਹਾਲ ਹੋ ਗਿਆ ਹੈ। ਅਜਮੇਰ ਨਗਰ ਨਿਗਮ ਦੇ ਵੈਸ਼ਾਲੀ ਨਗਰ ਸਥਿਤ ਆਤਿੜ ਵਿਚ ਵਸੇ ਲੋਕਾਂ ਦਾ ਬੁਰਾ ਹਾਲ ਹੈ।
Shimlaਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਮਕਾਨ ਚੜ੍ਹਾਈ 'ਤੇ ਹਨ ਅਤੇ ਅਜਿਹੇ ਵਿਚ ਪਾਣੀ ਉਪਰ ਨਹੀਂ ਆ ਪਾਉਂਦਾ। ਪਾਣੀ ਦੀ ਪਾਈਪ ਲਾਈਨ ਪਈ ਹੋਈ ਹੈ ਪਰ ਪ੍ਰੈਸ਼ਰ ਕਾਫ਼ੀ ਘੱਟ ਹੈ, ਜਿਸ ਕਾਰਨ ਕੋਈ ਵੀ ਢੰਗ ਨਾਲ ਪਾਣੀ ਨਹੀਂ ਭਰ ਪਾਉਂਦਾ। ਪਾਣੀ ਦੇ ਲਈ ਆਉਣ ਵਾਲਾ ਸਰਕਾਰੀ ਟੈਂਕਰ ਵੀ ਦੋ ਦਿਨ ਵਿਚ ਇਕ ਵਾਰ ਆਉਂਦਾ ਹੈ। ਅਜਿਹੇ ਵਿਚ ਪਾਣੀ ਭਰਨ ਦੇ ਲਈ ਮਾਰਾਮਾਰੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ।
Shimlaਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਇਨ੍ਹੀਂ ਦਿਨੀਂ ਪਾਣੀ ਦੇ ਵੱਡੇ ਸੰਕਟ ਨਾਲ ਘਿਰ ਗਈ ਹੈ। ਪਾਣੀ ਨਾਲ ਮਿਲਣ ਤੋਂ ਭੜਕੇ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪ੍ਰਸ਼ਾਸਨ ਨੇ ਸ਼ਹਿਰ ਦੇ ਸਾਰੇ ਸਰਕਾਰੀ ਸਕੂਲ 4 ਤੋਂ 8 ਜੂਨ ਤਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ ਸਿੱਖਿਆ ਵਿਭਾਗ ਮੁਤਾਬਕ ਸ਼ਿਮਲਾ ਵਿਚ ਜਲ ਸੰਕਟ ਦੀ ਵਜ੍ਰਾ ਨਾਲ ਸਾਰੇ ਸਰਕਾਰੀ ਸਕੂਲ 4 ਤੋਂ 8 ਜੂਨ ਤਕ ਬੰਦ ਰਹਿਣਗੇ।
Ajmerਸਕੂਲ ਦੁਬਾਰਾ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਜੁਲਾਈ ਵਿਚ ਖੁੱਲ੍ਹਣਗੇ। ਸ਼ਿਮਲਾ ਵਿਚ ਪਿਛਲੇ 15 ਦਿਨਾਂ ਤੋਂ ਪਾਣੀ ਦੀ ਕਮੀ ਦੀ ਸਥਿਤੀ ਵਿਚ ਸਨਿਚਰਵਾਰ ਨੂੰ ਕੁੱਝ ਸੁਧਾਰ ਹੋਇਆ ਹੈ। ਇੱਥੇ ਪਾਣੀ ਦੀ ਸਪਲਾਈ 2.25 ਕਰੋੜ ਲੀਟਰ ਪ੍ਰਤੀ ਦਿਨ ਤੋਂ ਵਧ ਕੇ 2.80 ਕਰੋੜ ਲੀਟਰ ਪ੍ਰਤੀ ਦਿਨ ਕਰ ਦਿਤੀ ਗਈ ਹੈ ਪਰ ਇਸ ਦੇ ਬਾਵਜੂਦ ਕਈ ਖੇਤਰਾਂ ਵਿਚ ਲੋੜੀਂਦੀ ਜਲ ਸਪਲਾਈ ਦੀ ਵਜ੍ਹਾ ਨਾਲ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।
Shimlaਪਾਣੀ ਦੀ ਸਪਲਾਈ ਵਿਚ ਕਥਿਤ ਲਾਪ੍ਰਵਾਹੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿੰਚਾਈ ਅਤੇ ਜਨਤਕ ਸਿਹਤ ਮੰਤਰੀ ਮਹਿੰਦਰ ਸਿੰਘ ਨੇ ਸ਼ਿਮਲਾ ਨਗਰ ਨਿਗਮ ਦੇ ਐਸਡੀਓ ਦੀ ਮੁਅੱਤਲੀ ਦੇ ਆਦੇਸ਼ ਦਿਤੇ ਹਨ। ਸਿੰਘ ਨੇ ਕਿਹਾ ਕਿ ਸਰਕਾਰ ਅਧਿਕਾਰੀਆਂ ਦੀ ਕਿਸੇ ਵੀ ਢਿੱਲ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਜੋ ਲਾਪ੍ਰਵਾਹ ਪਾਏ ਜਾਣਗੇ, ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਸਿੰਘ ਨੇ ਕਿਹਾ ਕਿ ਸ਼ਹਿਰ ਦੇ ਲੋਕ ਸ਼ਿਮਲਾ ਦੇ ਮੇਅਰ, ਉਪ ਮੇਅਰ ਅਤੇ ਨਗਰ ਪਾਲਿਕਾ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।