
ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਹਨ। ਜ਼ਾਹਿਰ ਹੈ ਕਿ ਕੁੱਝ ਲੋਕਾਂ ਨੇ ਛੁੱਟੀਆਂ ਮਨਾਉਣ ਲਈ ਠੰਡੀਆਂ ਥਾਵਾਂ 'ਤੇ ਜਾਣ ਦਾ ਟੂਰ ਵੀ ....
ਸ਼ਿਮਲਾ : ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਹਨ। ਜ਼ਾਹਿਰ ਹੈ ਕਿ ਕੁੱਝ ਲੋਕਾਂ ਨੇ ਛੁੱਟੀਆਂ ਮਨਾਉਣ ਲਈ ਠੰਡੀਆਂ ਥਾਵਾਂ 'ਤੇ ਜਾਣ ਦਾ ਟੂਰ ਵੀ ਬਣਾ ਲਿਆ ਹੋਵੇਗਾ ਪਰ ਜੇਕਰ ਤੁਹਾਡੀ ਲਿਸਟ ਵਿਚ ਸ਼ਿਮਲਾ ਦਾ ਨਾਮ ਵੀ ਸ਼ਾਮਲ ਹੈ ਤਾਂ ਇਸ ਖ਼ਬਰ ਨੂੰ ਧਿਆਨ ਨਾਲ ਦੇਖ ਲਓ ਕਿਉਂਕਿ ਸ਼ਿਮਲਾ ਜਾਣ ਨਾਲ ਤੁਹਾਡੀਆਂ ਛੁੱਟੀਆਂ ਦਾ ਮਜ਼ਾ ਕਿਰਕਿਰਾ ਹੋ ਸਕਦਾ ਹੈ।
water crisisਤੁਹਾਨੂੰ ਦਸ ਦੇਈਏ ਕਿ ਭਿਆਨਕ ਗਰਮੀ ਦਾ ਪ੍ਰਕੋਪ ਇੰਨਾ ਜ਼ਿਆਦਾ ਵਧ ਚੁੱਕਾ ਹੈ ਕਿ ਪਹਾੜਾਂ ਦੀ ਰਾਣੀ ਕਹੀ ਜਾਣ ਵਾਲੀ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਇਸ ਵੇਲੇ ਕੂਲ-ਕੂਲ ਨਹੀਂ ਬਲਕਿ ਗਰਮੀ ਨਾਲ ਤਪ ਰਹੀ ਹੈ ਅਤੇ ਇਹ ਖ਼ੂਬਸੂਰਤ ਸੈਲਾਨੀ ਸਥਾਨ ਇਸ ਸਮੇਂ ਪਾਣੀ ਦੇ ਵੱਡੇ ਸੰਕਟ ਨਾਲ ਜੂਝ ਰਿਹਾ ਹੈ।
himachal pradesh high courtਸ਼ਿਮਲਾ 'ਚ ਪਾਣੀ ਦੀ ਕਮੀ ਨੂੰ ਲੈ ਕੇ ਹਾਲਾਤ ਇਸ ਕਦਰ ਬਦਤਰ ਹੋ ਗਏ ਨੇ ਕਿ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਪਾਣੀ ਦੇ ਸੰਕਟ ਤੋਂ ਜੂਝ ਰਹੀ ਪ੍ਰਦੇਸ਼ ਦੀ ਰਾਜਧਾਨੀ 'ਚ ਉਸਾਰੀ ਦਾ ਕੰਮ ਤੇ ਗੱਡੀਆਂ ਦੀ ਧੁਆਈ 'ਤੇ ਇਕ ਹਫ਼ਤੇ ਲਈ ਪਾਬੰਦੀ ਲਗਾ ਦਿਤੀ ਹੈ, ਉਥੇ ਹੀ ਫੇਸਬੁੱਕ ਸੰਦੇਸ਼ ਰਾਹੀਂ ਸੈਲਾਨੀਆਂ ਨੂੰ ਇਥੇ ਨਾ ਆਉਣ ਦੀ ਅਪੀਲ ਵੀ ਕੀਤੀ ਗਈ ਹੈ।
water crisis in shimlaਸ਼ਹਿਰ 'ਚ ਪਾਣੀ ਦਾ ਸੰਕਟ ਵਧਦਾ ਦੇਖ ਕੇ ਹੀ ਅਦਾਲਤ ਨੇ ਇਸ ਮਾਮਲੇ ਵਿਚ ਦਖ਼ਲ ਦਿੰਦਿਆਂ ਬੀਤੇ ਦਿਨ ਇਹ ਫ਼ੈਸਲਾ ਸੁਣਾਇਆ ਸੀ। ਦਸ ਦਈਏ ਕਿ ਸ਼ਿਮਲਾ ਨਗਰ ਨਿਗਮ ਖੇਤਰ ਦੀ ਆਬਾਦੀ 1.72 ਲੱਖ ਦੇ ਕਰੀਬ ਹੈ ਪਰ ਗਰਮੀਆਂ ਵਿਚ ਸੈਲਾਨੀ ਦੀ ਗਿਣਤੀ ਇਥੇ 90 ਹਜ਼ਾਰ ਤੋਂ ਇਕ ਲੱਖ ਤਕ ਵਧ ਜਾਂਦੀ ਹੈ, ਜਿਸ ਕਰ ਕੇ ਇਸ ਮੌਸਮ ਵਿਚ ਪਾਣੀ ਦੀ ਜ਼ਰੂਰਤ ਵਧ ਕੇ ਰੋਜ਼ਾਨਾ ਸਾਢੇ ਚਾਰ ਕਰੋੜ ਲੀਟਰ ਤੋਂ ਵੀ ਪਾਰ ਹੋ ਜਾਂਦੀ ਹੈ।
water crisis in shimlaਪਾਣੀ ਨੂੰ ਲੈ ਕੇ ਪਹਾੜਾਂ ਦੀ ਰਾਣੀ ਸ਼ਿਮਲਾ ਦੇ ਇਹ ਹਾਲਾਤ ਬਣੇ ਹੋਏ ਹਨ। ਸੋ ਜੇਕਰ ਤੁਸੀਂ ਛੁੱਟੀਆਂ ਵਿਚ ਸ਼ਿਮਲਾ ਜਾਣ ਦਾ ਮਨ ਬਣਾ ਰਹੇ ਹੋ ਤਾਂ ਸ਼ਿਮਲਾ ਨੂੰ ਅਪਣੀ ਸੂਚੀ ਵਿਚੋਂ ਹਟਾ ਦਿਓ ਅਤੇ ਕਿਸੇ ਹੋਰ ਠੰਡੀ ਥਾਂ ਦੀ ਚੋਣ ਕਰੋ। ਹੈਰਾਨੀ ਦੀ ਗੱਲ ਹੈ ਕਿ ਅਸੀਂ ਪਾਣੀ ਨੂੰ ਬਚਾਉਣ ਦਾ ਹੋਕਾ ਜ਼ਰੂਰ ਦੇ ਰਹੇ ਹਾਂ ਪਰ ਇਸ 'ਤੇ ਰੱਤੀ ਭਰ ਵੀ ਅਮਲ ਨਹੀਂ ਕੀਤਾ ਜਾਂਦਾ। ਉਸੇ ਨਤੀਜੇ ਵਜੋਂ ਸਾਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਪਾਣੀ ਨੂੰ ਲੈ ਕੇ ਜੇਕਰ ਸਾਡਾ ਲਾਪ੍ਰਵਾਹੀ ਭਰਿਆ ਰਵੱਈਆ ਜਾਰੀ ਰਿਹਾ ਤਾਂ ਪਾਣੀ ਦੇ ਸੰਕਟ ਦੀ ਸਥਿਤੀ ਕਿਸੇ ਵੀ ਸ਼ਹਿਰ ਵਿਚ ਪੈਦਾ ਹੋ ਸਕਦੀ ਹੈ।